- ਕਿਸਾਨਾਂ ਅਤੇ ਸਰਕਾਰ ਦਰਮਿਆਨ ਦੋਸਤਾਨਾ ਮਾਹੌਲ 'ਚ ਹੋਈ ਗਲਬਾਤ, ਮਾਹੌਲ ਵਿਗਾੜਣ ਵਾਲਿਆਂ ਦੇ ਮੂੰਹ ਤੇ ਚਪੇੜ : ਦੁਸ਼ਯੰਤ ਗੌਤਮ
ਚੰਡੀਗੜ੍ਹ: 31 ਦਸੰਬਰ 2020 - ਦੇਸ਼ ਦੇ ਰਾਸ਼ਟਰੀ ਹਿੱਤਾਂ ਲਈ ਇੱਕ ਰੋਡਮੈਪ ਤਿਆਰ ਕਰਨ ਲਈ ਕੱਲ੍ਹ ਕਿਸਾਨਾਂ ਅਤੇ ਸਰਕਾਰ ਦਰਮਿਆਨ ਹੋਈ ਗੱਲਬਾਤ ਦੀ ਸ਼ਲਾਘਾ ਕਰਦਿਆਂ, ਸਰਕਾਰ ਦੁਆਰਾ ਮੰਨੀਆਂ ਗਈਆਂ ਦੋਵੇਂ ਮੰਗਾਂ ਅੰਦੋਲਨਕਾਰੀ ਕਿਸਾਨਾਂ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਇੱਕ ਸਵਾਗਤਯੋਗ ਕਦਮ ਹੈ, ਇਹ ਕਹਿਣਾ ਹੈ ਭਾਜਪਾ ਦੇ ਕੌਮੀ ਜਨਰਲ ਸਕੱਤਰ, ਰਾਜ ਸਭਾ ਮੈਂਬਰ ਅਤੇ ਭਾਜਪਾ ਪੰਜਾਬ ਸੂਬਾ ਇੰਚਾਰਜ ਦੁਸ਼ਯੰਤ ਗੌਤਮ ਦਾ। ਸੂਬਾ ਭਾਜਪਾ ਹੈਡਕੁਆਰਟਰ ਚੰਡੀਗੜ੍ਹ ਵਿਖੇ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਪ੍ਰੈਸ ਕਾਨਫਰੰਸ ਵਿੱਚ ਵੀ ਉਹਨਾਂ ਦੇ ਨਾਲ ਬਿਕਰਮਜੀਤ ਸਿੰਘ ਚੀਮਾ, ਸੁਖਮਿੰਦਰ ਗਰੇਵਾਲ, ਸਵਰਨ ਸਿੰਘ (ਸਾਬਕਾ ਆਈ.ਏ.ਐੱਸ.) ਰਾਜੇਸ਼ ਬਾਗਾ ਮੌਜੂਦ ਸਨ।
ਗੌਤਮ ਨੇ ਕਿਹਾ ਕਿ ਨਫ਼ਰਤ ਅਤੇ ਹਿੰਸਾ ਦਾ ਮਾਹੌਲ ਬਣਾਉਣ ਲਈ, ਕਾਂਗਰਸ ਆਪਣੀ “ਘਿਨਾਉਣੀ ਰਾਜਨੀਤੀ” ਕਰਕੇ ਸੂਬੇ ਵਿਚ ਨਫ਼ਰਤ ਦਾ ਮਾਹੌਲ ਪੈਦਾ ਕਰਨ ਦੀ ਪੁਰਜ਼ੋਰ ਕੋਸ਼ਿਸ਼ 'ਚ ਲੱਗੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਸ ਦੇਸ਼ ਦੇ ਅਨਾਜ ਉਤਪਾਦਕਾਂ ਦੇ ਵਿਵਹਾਰਕ ਰਵੱਈਏ ਤੋਂ ਹਰ ਗਈ ਹੈ। ਇਕ ਦੂਜੇ ਨੂੰ ਸਮਝਣ ਲਈ ਇਹ ਬੈਠਕ ਇਕ ਸ਼ਾਨਦਾਰ ਮਾਹੌਲ ਵਿਚ ਕੀਤੀ ਗਈ ਸੀ ਅਤੇ ਦੋਵਾਂ ਧਿਰਾਂ ਨੇ ਦੇਸ਼ ਦੇ ਰਾਸ਼ਟਰੀ ਹਿੱਤ ਨੂੰ ਸਰਵਉੱਚ ਰੱਖਦੇ ਹੋਏ ਇਕ ਦੂਜੇ ਦੀ ਗੱਲ ਸੁਣੀ ਹੈ। ਬਦਕਿਸਮਤੀ ਨਾਲ, ਇਸ ਮਹਾਨ ਦੇਸ਼ ਦੀ ਵੰਡ ਲਈ, ਕਾਂਗਰਸ ਵਲੋਂ ਨਹਿਰੂ ਨੂੰ ਉਸ ਸਮੇਂ ਦਾ ਪ੍ਰਧਾਨ ਮੰਤਰੀ ਬਣਾਇਆ ਜਾਣਾ ਜ਼ਿੰਮੇਵਾਰ ਹੈ। 1984 ਦੇ ਦੰਗਿਆਂ ਵਿਚ ਹਜ਼ਾਰਾਂ ਲੋਕਾਂ ਦੇ ਕਤਲੇਆਮ, ਜਿਸ ਨੇ ਲਾਇਲਾਜ ਜ਼ਖ਼ਮ ਛੱਡੇ ਹਨ, ਪਿੱਛੇ ਵੀ ਕਾਂਗਰਸ ਦਾ ਹੱਥ ਹੈ। ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਦਾ ਤਾਜ਼ਾ ਬਿਆਨ ਕਿ “ਪੰਜਾਬ ਵਿਚ ਲਾਸ਼ਾਂ ਵਿਛਾਈਆਂ ਜਾਣਗੀਆਂ” ਬਹੁਤ ਹੀ ਘਟੀਆ ਅਤੇ ਜ਼ਾਲਮ ਬਿਆਨ ਹੈ ਅਤੇ ਇਹ ਕਾਂਗਰਸ ਪਾਰਟੀ ਦੀ ਮਾਨਸਿਕਤਾ ਅਤੇ ਸੋਚ ਨੂੰ ਦਰਸਾਉਂਦਾ ਹੈ। ਆਮ ਆਦਮੀ ਦੇ ਲਹੂ ਦਾ ਕਾਂਗਰਸ ਦੇ ਸਾਹਮਣੇ ਕੋਈ ਮੁੱਲ ਨਹੀਂ ਅਤੇ ਨਾ ਹੀ ਕਾਂਗਰਸ ਦੀਆਂ ਸਿਆਸੀ ਇੱਛਾਵਾਂ ਦੇ ਸਾਹਮਣੇ ਇਸ ਦਾ ਕੋਈ ਮੁੱਲ ਹੈ।
ਗੌਤਮ ਨੇ ਕਿਹਾ ਕਿ ਭਾਜਪਾ ਹਮੇਸ਼ਾ ਕੌਮੀਅਤ ਅਤੇ ਏਕਤਾ ਲਈ ਕੰਮ ਕਰਨ ਲਈ ਵਚਨਬੱਧ ਹੈ। ਸਵਰਗਵਾਸੀ ਸਾਬਕਾ ਪ੍ਰਧਾਨ ਮੰਤਰੀ ਭਾਰਤ ਰਤਨ ਅਟਲ ਜੀ ਵਲੋਂ ਸ਼ੁਰੂ ਕੀਤੇ ਕਿਸਾਨ ਕ੍ਰੈਡਿਟ ਕਾਰਡ ਦੀ ਉਦਾਹਰਣ ਦਿੰਦਿਆਂ ਉਨ੍ਹਾਂ ਕਿਹਾ ਕਿ ਬੀਜੇਪੀ ਵਰਕਰਾਂ 'ਤੇ 25 ਦਸੰਬਰ ਨੂੰ ਉਹਨ੍ਹਾਂ ਦੇ ਜਨਮ ਦਿਹਾੜਾ ਸ਼ਾਂਤਮਈ ਢੰਗ ਮਨਾਉਂਦਿਆਂ ਹੋਈਆਂ ਕਿਸਾਨਾਂ ਦੇ ਨਾਮ ‘ਤੇ ਸਮਾਜ ਵਿਰੋਧੀ ਅਨਸਰਾਂ ਅਤੇ ਨਕਸਲ-ਹਮਾਇਤੀ ਲੋਕਾਂ ਵੱਲੋਂ ਹਮਲਾ ਕੀਤਾ ਗਿਆ ਸੀ। ਬਦਕਿਸਮਤੀ ਨਾਲ ਪੰਜਾਬ ਪੁਲਿਸ ਸੂਬੇ ਵਿਚ ਪੱਖਪਾਤੀ ਭੂਮਿਕਾ ਨਿਭਾ ਰਹੀ ਹੈ ਅਤੇ ਪ੍ਰਦਰਸ਼ਨਕਾਰੀਆਂ ਨੂੰ ਸੂਬੇ ਵਿਚ ਭਾਜਪਾ ਵਰਕਰਾਂ ਅਤੇ ਨੇਤਾਵਾਂ ਦੇ ਘਰਾਂ ਅੱਗੇ ਬੈਠਣ ਦੀ ਆਗਿਆ ਦੇ ਰਖੀ ਹੈ। ਕਾਂਗਰਸ ਪਾਰਟੀ ਦਲਿਤ ਵਿਰੋਧੀ ਹੈ, ਕਿਉਂਕਿ 39 ਕਰੋੜ ਰੁਪਏ ਦੀ ਸਕਾਲਰਸ਼ਿਪ ਨਾਲ ਸਬੰਧਤ ਇੱਕ ਫਾਈਲ ਗਾਇਬ ਹੋ ਗਈ ਹੈ। ਪੰਜਾਬ ਵਿਚ 1500 ਤੋਂ ਵੱਧ ਟਾਵਰਾਂ ਨੂੰ ਨੁਕਸਾਨ ਪਹੁੰਚਾਉਣਾ ਇਕ ਬਹੁਤ ਹੀ ਨਿੰਦਣਯੋਗ ਕੰਮ ਹੈ ਕਿਉਂਕਿ ਇਸ ਨਾਲ ਵਿਦਿਆਰਥੀਆਂ ਨੂੰ ਨੈੱਟ ਕੁਨੈਕਸ਼ਨ ਨਹੀਂ ਮਿਲੇਗਾ ਅਤੇ ਉਹਨਾਂ ਦੀ ਪੜ੍ਹਾਈ ਨੂੰ ਬਹੁਤ ਨੁਕਸਾਨ ਹੋਵੇਗਾ। ਪੁਲਿਸ ਇਹ ਸਭ ਮੂਕ-ਦਰਸ਼ਕ ਬਣ ਵੇਖਦੀ ਰਹੀ ਹੈ।
ਗੌਤਮ ਨੇ ਕਿਹਾ ਕਿ ਰਾਜੀਵ ਗਾਂਧੀ ਨੇ ਖ਼ੁਦ ਮੰਨਿਆ ਹੈ ਕਿ ਕਾਂਗਰਸ ਸਰਕਾਰ ਵਿੱਚ ਯੋਜਨਾਵਾਂ ਅਤੇ ਪ੍ਰਾਜੈਕਟਾਂ ਲਈ ਅਲਾਟ ਕੀਤੀ ਗਏ ਫੰਡਾਂ ਵਿਚੋਂ 85 ਫ਼ੀਸਦੀ ਫੰਡ ਕਦੇ ਵੀ ਲੋਕਾਂ ਤੱਕ ਨਹੀਂ ਪਹੁੰਚੇ, ਜਿਸ ਨੂੰ ਉਹਨਾਂ ਦੇ ਮੰਤਰੀ ਅਤੇ ਅਧਿਕਾਰੀ ਰਸਤੇ ਵਿੱਚ ਖਾ ਜਾਂਦੇ ਸਨ। ਹੁਣ ਕਾਂਗਰਸ ਘਟੀਆ ਰਾਜਨੀਤੀ ਕਰਕੇ ਲੋਕਾਂ ਵਿਚ ਆਪਣੀ ਗੁਆਚੀ ਭਰੋਸੇਯੋਗਤਾ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਦੇਸ਼ ਦੇ ਲੋਕ ਬੁੱਧੀਮਾਨ ਹਨ, ਉਹ ਕਾਂਗਰਸ ਪਾਰਟੀ ਦੇ ਅਸਲ ਚਿਹਰੇ ਨੂੰ ਚੰਗੀ ਤਰ੍ਹਾਂ ਸਮਝਦੇ ਅਤੇ ਜਾਣਦੇ ਹਨ। ਲੋਕ ਜਾਣਦੇ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਮੇਸ਼ਾਂ ਰਾਸ਼ਟਰ ਹਿੱਤ ਲਈ ਕੰਮ ਕੀਤਾ ਹੈ ਨਾ ਕਿ ਨਿੱਜੀ ਹਿੱਤਾਂ ਲਈ।