- ਨਵਾਂ ਸਾਲ ਕਿਸਾਨਾਂ ਨਾਲ ਨਾਹਰੇ ਨਾਲ ਬਸਪਾ ਕਿਸਾਨ ਸੰਘਰਸ਼ ਵਿਚ ਅੱਜ ਹਾਜ਼ਰੀ ਭਰੇਗੀ - ਜਸਵੀਰ ਸਿੰਘ ਗੜ੍ਹੀ
ਚੰਡੀਗੜ੍ਹ, 31 ਦਸੰਬਰ 2020 - ਪੰਜਾਬ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਦੀ ਅਗਵਾਈ ਵਿੱਚ ਬਹੁਜਨ ਸਮਾਜ ਪਾਰਟੀ 100 ਤੋਂ ਜਿਆਦਾ ਗੱਡੀਆਂ ਦੇ ਕਾਫਲੇ ਨਾਲ ਅੱਜ ਸ਼ੰਭੂ ਬੈਰੀਅਰ ਤੋਂ ਕਿਸਾਨ ਅੰਦੋਲਨ ਨੂੰ ਸਮਰਥਨ ਦੇਣ ਲਈ ਸਿੰਘੂ ਬਾਰਡਰ ਦਿੱਲੀ ਲਈ ਰਵਾਨਾ ਹੋਈ। ਗੱਡੀਆਂ ਉਪਰ ਕਿਸਾਨ ਅੰਦੋਲਨ ਅਤੇ ਬਾਬਾ ਸਾਹਿਬ ਅੰਬੇਡਕਰ ਦੀ ਫੋਟੋ ਵਾਲੇ ਨੀਲੇ ਝੰਡੇ ਲੱਗੇ ਹੋਏ ਸਨ। ਪਾਰਟੀ ਵਰਕਰਾਂ ਕੋਲ ਵੱਡੀ ਮਾਤਰਾ ਵਿਚ ਸਲੋਗਨ ਲਿਖੀਆਂ ਫਲੈਕਸਾਂ ਸਨ ਜਿਹਨਾਂ ਉਪਰ ਲਿਖਿਆ ਸੀ ਕਿਸਾਨ ਵਿਰੋਧੀ ਕਾਨੂੰਨ ਰੱਦ ਕਰੋ, ਕਿਸਾਨ ਮਜਦੂਰ ਏਕਤਾ ਜਿੰਦਾਬਾਦ, ਬਾਬਾ ਸਾਹਿਬ ਅੰਬੇਡਕਰ ਅਮਰ ਰਹੇ, ਕਿਸਾਨੋ ਕੇ ਸਨਮਾਨ ਮੇ ਬਹੁਜਨ ਸਮਾਜ ਮੈਦਾਨ ਮੇ, ਨਵਾਂ ਸਾਲ ਕਿਸਾਨਾਂ ਨਾਲ ਆਦਿ। ਪਾਰਟੀ ਵਰਕਰਾਂ ਵਲੋਂ ਸ਼ੰਭੂ ਬੈਰੀਅਰ ਤੇ ਚਾਹ ਪਕੌੜੇ ਤੇ ਲੰਗਰ ਲਗਾਇਆ ਹੋਇਆ ਸੀ।
ਇਸ ਮੌਕੇ ਪ੍ਰੈਸ ਨੂੰ ਮੁਖ਼ਾਤਿਬ ਹੁੰਦਿਆ ਪੰਜਾਬ ਪ੍ਰਧਾਨ ਸਰਦਾਰ ਗੜ੍ਹੀ ਨੇ ਕਿਹਾ ਕਿ ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਨੇ ਆਜ਼ਾਦੀ ਦੇ 73ਸਾਲਾਂ ਵਿਚ ਦੇਸ਼ ਵਿਚ ਦਲਿਤ ਪਿਛੜੇ, ਮਜ਼ਦੂਰ ਕਿਸਾਨ ਮੁਲਾਜ਼ਿਮ, ਛੋਟੇ ਵਪਾਰੀ ਵਿਦਿਆਰਥੀ ਆਦਿ ਵਰਗਾਂ ਨੂੰ ਸਰਮਾਏਦਾਰੀ ਪੱਖੀ ਨੀਤੀਆਂ ਬਣਾਕੇ ਬਿਨਾ ਤਰਸ ਤੋਂ ਖੂਬ ਲੁੱਟਿਆ ਤੇ ਕੁਚਲਿਆ ਹੈ। ਇਹ ਜਬਰ ਦਾ ਕੁਹਾੜਾ ਹੁਣ ਕਿਸਾਨਾਂ ਉਪਰ ਖੁੱਲ੍ਹੇ ਰੂਪ ਵਿਚ ਚਲਿਆ ਹੈ। ਮਨੂਵਾਦੀ ਭਗਵਾਂਧਾਰੀ ਅਤੇ ਸਰਮਾਏਦਾਰੀ ਸ਼ਕਤੀਆਂ ਨੇ ਇਕੱਠੇ ਹੋਏ ਕਿਸਾਨ ਮਜ਼ਦੂਰ ਕੁਚਲਣ ਦੇ ਜੋ ਕਾਨੂੰਨ ਬਣਾਏ ਹਨ, ਓਹਨਾ ਖਿਲਾਫ ਪਿਛਲੇ ਚਾਰ ਮਹੀਨਿਆਂ ਤੋਂ ਚੱਲ ਰਹੇ ਕਿਸਾਨ ਸੰਘਰਸ਼ ਨੂੰ ਪੂਰੀ ਤਰ੍ਹਾਂ ਅਣਗੌਲਿਆ ਹੈ ਜਿਸ ਦੇ ਨਤੀਜੇ ਵਜੋਂ ਮੋਦੀ ਸਰਕਾਰ ਦੇ ਛੇਵੇਂ ਦੌਰ ਦੀ ਗੱਲ ਬਾਤ ਪੂਰੀ ਤਰ੍ਹਾ ਅਸਫਲ ਹੋ ਚੁੱਕੀ ਹੈ। ਕਿਸਾਨਾਂ ਦੇ ਮੁੱਖ ਮੁੱਦਿਆਂ ਉਪਰ ਜਾਣਬੁੱਝਕੇ ਭਾਜਪਾ ਮੋਦੀ ਸਰਕਾਰ ਕੋਲ ਚਾਰ ਮਹੀਨੇ ਬੀਤਣ ਤੋਂ ਬਾਅਦ ਵੀ ਕੋਈ ਠੋਸ ਹੱਲ ਨਹੀਂ ਮਿਲ ਪਾਇਆ ਹੈ, ਜਿਸ ਲਈ 4 ਜਨਵਰੀ ਨੂੰ ਸੱਤਵੇਂ ਦੌਰ ਦੀ ਵਾਰਤਾ ਰੱਖੀ ਹੈ।
ਗੜ੍ਹੀ ਨੇ ਕਿਹਾ ਕਿ ਅੱਜ ਅਸੀ ਸੰਕੇਤਕ ਤੌਰ ਤੇ ਕਿਸਾਨਾਂ ਦੇ ਨਾਲ ਨਵੇਂ ਸਾਲ ਦੀ ਸ਼ੁਰੂਆਤ ਕਰਨ ਜਾ ਰਹੇ ਹੈ। ਜਿਸ ਵਿਚ ਪਾਰਟੀ ਵਰਕਰ ਅੰਦੋਲਨ ਦੇ ਨੀਲੇ ਝੰਡੇ ਨਾਲ ਜਿਸ ਉਪਰ ਬਾਬਾ ਸਾਹਿਬ ਅੰਬੇਡਕਰ ਦੀ ਫੋਟੋ ਹੈ, ਓਹਨਾ ਝੰਡਿਆਂ ਨਾਲ ਸ਼ਾਮਿਲ ਹੋਣ ਜਾ ਰਹੇ ਹਾਂ, ਜੋਕਿ ਨਿਰੋਲ ਗੈਰ ਰਾਜਨੀਤਿਕ ਝੰਡਾ ਹੈ। ਅਸੀ ਆਮ ਪੰਜਾਬੀ ਬਣਕੇ ਕਿਸਾਨ ਸੰਘਰਸ਼ ਵਿਚ ਸ਼ਾਮਿਲ ਹੋਵਾਂਗੇ।
ਇਸ ਮੌਕੇ ਵਰਕਰਾਂ ਦੀ ਵਿਸ਼ਾਲ ਗਿਣਤੀ ਦੇ ਨਾਲ ਸੂਬਾ ਜਨਰਲ ਸਕੱਤਰ ਡਾ ਨਛੱਤਰ ਪਾਲ, ਰਾਜਾ ਰਾਜਿੰਦਰ ਸਿੰਘ, ਅਜੀਤ ਸਿੰਘ ਭੈਣੀ, ਬਲਦੇਵ ਸਿੰਘ ਮਹਿਰਾ, ਰਾਮ ਸਿੰਘ ਗੋਗੀ, ਜੋਗਾ ਸਿੰਘ ਪਨੋਂਦੀਆਂ, ਡਾ ਜਸਪ੍ਰੀਤ ਸਿੰਘ, ਬਲਜੀਤ ਸਿੰਘ ਭਾਰਾਪੁਰ, ਅੰਮ੍ਰਿਤ ਪਾਲ ਭੋਂਸਲੇ, ਲਾਲ ਸਿੰਘ ਸੁਲਹਾਣੀ, ਗੁਰਮੇਲ ਚੁੰਬਰ, ਚਮਕੌਰ ਸਿੰਘ ਵੀਰ, ਤਰਸੇਮ ਥਾਪਰ, ਸੁਖਦੇਵ ਸ਼ੀਰਾ, ਐਡਵੋਕੇਟ ਰਣਜੀਤ ਕੁਮਾਰ, ਪਰਵੀਨ ਬੰਗਾ, ਦਲਜੀਤ ਰਾਏ, ਐਡਵੋਕੇਟ ਸ਼ਿਵ ਕਲਿਆਣ, ਹਰਬੰਸ ਲਾਲ ਚਣਕੋਆ, ਮਨੋਹਰ ਕਮਾਮ, ਬਲਵਿੰਦਰ ਰੱਲ, ਸੁਖਵਿੰਦਰ ਬਿੱਟੂ, ਕੁਲਵੰਤ ਮਹਤੋ, ਹਰਦੇਵ ਸਿੰਘ ਤਰਖੰਬਧ ਕੁਲਦੀਪ ਘਨੌਲੀ, ਜੈ ਪਾਲ ਸੁੰਡਾ, ਜੀਤ ਰਾਮ ਬਸਰਾ, ਰਾਕੇਸ਼ ਕੁਮਾਰ ਕਪੂਰਥਲਾ, ਕੁਲਵੰਤ ਸਿੰਘ ਤਰਨਤਾਰਨ, ਕਰਮਜੀਤ ਸੰਧੂ, ਮਨੀ ਮਾਲਵਾ ਆਦਿ ਹਾਜ਼ਿਰ ਸਨ।