ਨਵੀਂ ਦਿੱਲੀ, 2 ਜਨਵਰੀ 2021 - ਦਿੱਲੀ-ਗਾਜੀਪੁਰ ਸਰਹੱਦ ਉਤੇ ਅੰਦੋਲਨ ਕਰ ਰਹੇ ਇਕ ਕਿਸਾਨ ਨੇ ਆਤਮ ਹੱਤਿਆ ਕਰ ਲਈ ਹੈ। ਕਿਸਾਨ ਨੇ ਲੱਗੇ ਮੋਰਚੇ ਦੇ ਨੇੜੇ ਟਾਇਲਟ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਹੈ। ਕਿਸਾਨ ਦੀ ਪਹਿਚਾਣ ਕਸ਼ਮੀਰ ਸਿੰਘ ਲਾਡੀ ਬਿਲਾਸਪੁਰ ਰਾਮਪੁਰ ਵਜੋਂ ਹੋਈ ਹੈ। ਮ੍ਰਿਤਕ ਕਿਸਾਨ ਦੀ ਜੇਬ ਵਿਚੋਂ ਇਕ ਸੁਸਾਈਡ ਨੋਟ ਵੀ ਮਿਲਿਆ ਹੈ।
ਉਸ ਨੇ ਲਿਖਿਆ ਹੈ ਕਿ ਸਰਦੀਆਂ ਵਿੱਚ ਅਸੀਂ ਇੱਥੇ ਕਿੰਨਾ ਸਮਾਂ ਬੈਠੇ ਰਹਾਂਗੇ। ਉਸ ਨੇ ਕਿਹਾ ਹੈ ਕਿ ਇਹ ਸਰਕਾਰ ਨਹੀਂ ਸੁਣ ਰਹੀ, ਇਸ ਲਈ ਮੈਂ ਆਪਣੀ ਜਾਨ ਦੇਣ ਜਾ ਰਿਹਾ ਹਾਂ ਤਾਂ ਕਿ ਕੋਈ ਹੱਲ ਲੱਭਿਆ ਜਾ ਸਕੇ। ਮ੍ਰਿਤਕ ਕਿਸਾਨ ਦਾ ਪੁੱਤ ਅਤੇ ਪੋਤਾ ਇਸ ਲਹਿਰ ਵਿੱਚ ਨਿਰੰਤਰ ਸੇਵਾ ਕਰ ਰਹੇ ਹਨ।
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਇਸ ਘਟਨਾ ਉਤੇ ਦੁੱਖ ਜ਼ਾਹਰ ਕੀਤਾ ਹੈ। ਉਥੇ ਹੀ ਕਿਸਾਨਾਂ ਦਾ ਕਹਿਣਾ ਹੈ ਜੇ ਸਰਕਾਰ ਇਨਸਾਫ਼ ਨਹੀਂ ਦੇ ਸਕਦੀ ਤਾਂ ਸਾਨੂੰ ਗੋਲ਼ੀਆਂ ਮਾਰ ਕੇ ਮਾਰ ਦਿਓ।