ਇੰਦਰਜੀਤ ਸਿੰਘ
ਫਾਜ਼ਿਲਕਾ, 2 ਜਨਵਰੀ 2021 - ਫਾਜ਼ਿਲਕਾ ਦੇ ਪਿੰਡ ਹਰਿਪੁਰਾ ਦੇ ਗੁਰਦੁਆਰਾ ਬੜ ਤੀਰਥ ਸਾਹਿਬ ਤੋਂ ਅੱਜ ਕਿਸਾਨੀ ਜਥੇ ਦੇ ਨਾਲ ਪੰਜ ਟਰੱਕ ਕਿੰਨੂ ਦੇ ਦਿੱਲੀ ਵਿੱਚ ਚੱਲ ਰਹੇ ਸੰਘਰਸ਼ ਲਈ ਰਵਾਨਾ ਹੋਏ ਹਨ। ਗੁਰਦੁਆਰਾ ਬੜ ਤੀਰਥ ਸਾਹਿਬ ਦੇ ਸੇਵਾਦਾਰਾਂ ਅਤੇ ਦਿੱਲੀ ਕਾਰ ਸੇਵਾ ਦੇ ਵੱਲੋਂ ਆਸਪਾਸ ਦੇ ਕਿਸਾਨਾਂ ਵਲੋਂ ਭੇਂਟ ਕੀਤੇ ਗਏ ਕਿੰਨੂ ਅੱਜ ਦਿੱਲੀ ਲਈ ਰਵਾਨਾ ਹੋਏ ਹਨ।
ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਵੀ ਦਿੱਲੀ ਜਾ ਰਹੇ ਹਨ ਜਿਸ ਵਿੱਚ ਕਿਸਾਨੀ ਸੰਘਰਸ਼ ਦੇ ਚਲਦੇ ਲਖਵਿੰਦਰ ਸਿੰਘ ਜਾਖੜ ਸਾਬਕਾ ਡੀਆਈਜੀ ਜੇਲ੍ਹ ਵੀ ਇਨ੍ਹਾਂ ਦੇ ਨਾਲ ਇਸ ਸੰਘਰਸ਼ ਵਿੱਚ ਸ਼ਾਮਿਲ ਹਨ ਅਤੇ ਉਨ੍ਹਾਂ ਕਿਹਾ ਹੈ ਕਿ ਅਸੀ ਇਹ ਕਾਲੇ ਕਨੂੰਨ ਰੱਦ ਕਰਵਾ ਕੇ ਹੀ ਵਾਪਸ ਪਰਤਾਂਗੇ।
ਕਿਸਾਨੀ ਸੰਘਰਸ਼ ਵਿੱਚ ਸ਼ਾਮਿਲ ਹੋਣ ਜਾ ਰਹੇ ਕਿਸਾਨ ਨੇਤਾ ਅਤੇ ਫਾਜ਼ਿਲਕਾ ਇਲਾਕੇ ਦੇ ਕਿਸਾਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਅਸੀ ਜਿਵੇਂ ਮੋਦੀ ਨੂੰ ਵਾਰਨਿੰਗ ਦੇ ਰਹੇ ਹਨ, ਉਥੇ ਹੀ ਉਸਨੂੰ ਵਧਾਈ ਵੀ ਦਿੰਦੇ ਹਾਂ ਕਿ ਉਨ੍ਹਾਂ ਨੇ ਕਾਲੇ ਕਨੂੰਨ ਬਣਾਕੇ ਪੰਜਾਬ ਦੀ ਸਾਰੀ ਕਿਸਾਨ ਯੂਨੀਅਨ ਅਤੇ ਪੰਜਾਬੀਅਤ ਨੂੰ ਇੱਕ ਰੰਗ ਮੰਚ ਉੱਤੇ ਇੱਕਠੇ ਕਰ ਦਿੱਤਾ।
ਜਿਸਦੇ ਚਲਦੇਆ ਅਸੀ ਕੇਂਦਰ ਸਰਕਾਰ ਦਾ ਧੰਨਵਾਦ ਕਰਦੇ ਹਾਂ ਉਥੇ ਹੀ ਉਨ੍ਹਾਂਨੇ ਵਾਰਨਿੰਗ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਇਹ ਕਾਲੇ ਕਨੂੰਨ ਰੱਦ ਨਾ ਕੀਤੇ ਗਏ ਤਾਂ ਸੰਘਰਸ਼ ਹੋਰ ਵੀ ਤੇਜ ਹੋਵੇਗਾ ਅਤੇ ਅਸੀ ਕਾਲੇ ਕਨੂੰਨ ਰੱਦ ਕਰਵਾ ਕੇ ਹੀ ਵਾਪਸ ਪਰਤਾਂਗੇ।
ਕਿਸਾਨ ਸੰਘਰਸ਼ ਦੇ ਚਲਦੇ ਲਖਵਿੰਦਰ ਸਿੰਘ ਜਾਖੜ ਜੋਕਿ ਆਪਣੇ ਡੀ ਆਈ ਜੀ ਜੇਲ੍ਹ ਓਹਦੇ ਤੋਂ ਇਸਤੀਫਾ ਦੇਕੇ ਇਸ ਸੰਘਰਸ਼ ਵਿੱਚ ਆਏ ਹਨ, ਉਨ੍ਹਾਂ ਨੇ ਕਿਹਾ ਕਿ ਉਹ ਗੁਰੂਆਂ ਦੀ ਸਿੱਖਿਆ ਉੱਤੇ ਚੱਲ ਰਹੇ ਹਣ ਅਤੇ ਅਸੀ ਚਾਹੁੰਦੇ ਹਾਂ ਕਿ ਅਸੀ ਆਪਣੇ ਖੇਤਾਂ ਦੇ ਰਾਜੇ ਬਣਕੇ ਰਹੀਏ ਅਤੇ ਮੋਦੀ ਚਾਹੁੰਦਾ ਹੈ ਕਿ ਅਸੀ ਕਾਰਪੋਰੇਟ ਘਰਾਣੀਆਂ ਦੇ ਗੁਲਾਮ ਬੰਨ ਜਾਈਏ ਲੇਕਿਨ ਉਹ ਅਜਿਹਾ ਨਹੀਂ ਹੋਣ ਦੇਣਗੇ।