ਕੈਨੇਡਾ : ਬਰੈਂਪਟਨ ਦੇ ਸਟੋਰਾਂ ਅੱਗੇ ਬਾਈਕਾਟ ਮੁਹਿੰਮ ਦਾ ਪ੍ਰਚਾਰ
ਬਰੈਂਪਟਨ, 4ਜਨਵਰੀ, 2021: ਫ਼ਾਰਮਰਜ਼ ਸਪੋਰਟ ਕੋ-ਔਰਡੀਨੇਸ਼ਨ ਕਮੇਟੀ ਉਂਟਾਰੀਓ' ਵੱਲੋਂ ਇੱਕ ਵਾਰ ਫਿਰ ਬਰੈਂਪਟਨ ਦੇ ਸਟੋਰਾਂ ਅੱਗੇ ਬਾਈਕਾਟ ਮੁਹਿੰਮ ਦਾ ਪ੍ਰਚਾਰ ਕੀਤਾ ਗਿਆ। ਜਦੋਂ ਪ੍ਰਦਰਸ਼ਨਕਾਰੀ ਸਟੋਰਾਂ ਅੱਗੇ ਮਿਸੀਸਾਗਾ ਰੋਡ ’ਤੇ ਚਲੋ ਫਰੈਸ਼ਕੋ ਅੱਗੇ ਖ੍ੜ੍ਹੇ ਸਨ ਤਾਂ ਇੱਕ ਨੌਜਵਾਨ ਅਤੇ ਬਾਅਦ ਵਿੱਚ ਉਸਦਾ ਪਰਿਵਾਰ ਵੀ ਪ੍ਰਦਰਸ਼ਨਕਾਰੀਆਂ ਨਾਲ਼ ਆ ਕੇ ਡਟ ਗਿਆ। ਏਥੋਂ ਤੱਕ ਕਿ ਇੱਕ ਪੁਲੀਸ ਕਾਰ ਵੀ ਥੋੜ੍ਹਾ ਜਿਹਾ ਹੂਟਰ ਮਾਰ ਕੇ ਹੱਥ ਹਲਾਸ਼ੇਰੀ ਦਿੰਦੀ ਹੋਈ ਲੰਘੀ ਤਾਂ ਪ੍ਰਦਰਸ਼ਨਕਾਰੀਆਂ ਦੇ ਮਨ ਭਾਵਕਤਾ ਅਤੇ ਜੋਸ਼ ਨਾਲ਼ ਭਰ ਗਏ । ਨਵਕਿਰਨ ਸਿੱਧੂ ਨਾਲ਼ ਆਈ ਉਨ੍ਹਾਂ ਦੀ ਬੇਟੀ ਸਮਰ ਅਤੇ ਸਮਰ ਦੇ ਦੋ ਕੁ ਸਾਲ ਦੇ ਬੇਟੇ ਨੇ ਵੀ ਬਹੁਤ ਉਤਸ਼ਾਹ ਦਿੱਤਾ।
ਬੀਬੀਆਂ ਨੇ ਆਪਣਾ ਜਥਾ ਬਣਾ ਕੇ ਮਕਲੌਕਲਿਨ ਅਤੇ ਮੇਵਿਸ ਉਤਲੇ ਨੋ-ਫਰਿੱਲ ਅੱਗੇ ਜਾ ਧਰਨਾ ਲਾਇਆ ਹੈ.।
ਪ੍ਰਦਰਸ਼ਨਕਾਰੀਆਂ ਨੇ ਤਖਤੀਆਂ ਚੁੱਕੀਆ ਹੋਈਆਂ ਸਨ ਜਿਹਨਾਂ ’ਤੇ ਨੋ ਫਾਰਮਰ ਨੋ ਫੂਡ ਤੇ ਹੋਰ ਨਾਅਰੇ ਲਿਖੇ ਹੋਏ ਸਨ। ਪ੍ਰ੍ਦਰਸ਼ਨਕਾਰੀਆਂ ਵਿਚ ਇਕ ਛੋਟਾ ਜਿਹਾ ਬੱਚਾ ਖਿੱਚ ਦਾ ਕੇਂਦਰ ਬਣਿਆ ਹੋਇਆਸੀ।