ਚੰਡੀਗੜ੍ਹ, 4 ਜਨਵਰੀ 2021 - ਰਿਲਾਇੰਸ ਇੰਡਸਟਰੀ ਲਿਮਿਟਿਡ ਆਪਣੀ ਸਹਾਇਕ ਕੰਪਨੀ ਰਿਲਾਇੰਸ ਜੀਓ ਜ਼ਰੀਏ ਪੰਜਾਬ ਹਰਿਆਣਾ ਹਾਈ ਕੋਰਟ ਜਾ ਰਿਹਾ ਹੈ, ਜਿਸ 'ਚ ਦਾਇਰ ਕੀਤੀ ਜਾਣ ਵਾਲੀ ਪਟੀਸ਼ਨ ਵਿੱਚ ਰਿਲਾਇੰਸ ਦੇ ਟਾਵਰਾਂ ਦੀ ਕੀਤੀ ਜਾ ਰਹੀ ਤੋੜ ਫੋੜ ਉੱਤੇ ਪੂਰੀ ਤਰ੍ਹਾਂ ਰੋਕ ਲਾਉਣ ਲਈ ਸਰਕਾਰ ਦੇ ਦਖ਼ਲ ਦੀ ਮੰਗ ਕੀਤੀ ਹੈ।
ਪਟੀਸ਼ਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਸ ਤੋੜ ਫੋੜ ਕਰਕੇ ਰਿਲਾਇੰਸ ਦੇ ਹਜ਼ਾਰਾਂ ਕਰਮਚਾਰੀਆਂ ਦੀ ਜ਼ਿੰਦਗੀ ਖ਼ਤਰੇ ਵਿੱਚ ਪਈ ਹੈ ਅਤੇ ਮੋਬਾਈਲ ਸੇਵਾਵਾਂ ਲਈ ਵਿਛਾਏ ਗਏ ਬੁਨਿਆਦੀ ਢਾਂਚੇ ਨੂੰ ਵੀ ਦੋ ਸੂਬਿਆਂ ਵਿੱਚ ਬਹੁਤ ਨੁਕਸਾਨ ਪਹੁੰਚਾਇਆ ਗਿਆ ਹੈ।
ਹੋਰ ਵੇਰਵਿਆਂ ਲਈ ਹੇਠ ਦਿੱਤੇ ਲਿੰਕ 'ਤੇ ਕਲਿੱਕ ਕਰੋ:
Towers Vandalism: Reliance Jio clarifies on Agri Acts, moves HC, seeks govt intervention