ਚੰਡੀਗੜ੍ਹ, 4 ਜਨਵਰੀ 2021 - ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਨੇ ਐਤਵਾਰ ਰਾਤ ਨੂੰ ਆਪਣੇ ਵਿਰੁੱਧ ਇਨਕਮ ਟੈਕਸ ਜਾਂਚ ਦੀਆਂ ਅਫਵਾਹਾਂ ਦੀਆਂ ਖਬਰਾਂ ਨੂੰ ਠੱਲ੍ਹ ਪਾਉਂਦਿਆਂ ਟਵਿੱਟਰ 'ਤੇ ਵਿੱਤ ਮੰਤਰਾਲੇ ਦੁਆਰਾ ਉਨ੍ਹਾਂ ਨੂੰ ਜਾਰੀ ਕੀਤੇ ਗਏ ਇਕ ਸਰਟੀਫਿਕੇਟ ਦੀ ਫੋਟੋ ਸਾਂਝੀ ਕੀਤੀ। ਜੋ ਕਿ ਦਿਲਜੀਤ ਨੂੰ ਆਪਣੇ ਟੈਕਸਾਂ ਦਾ ਭੁਗਤਾਨ ਕਰਨ ਅਤੇ ਸਾਲ 2019-2020 ਲਈ ਆਪਣੀ ਆਮਦਨ ਟੈਕਸ ਰਿਟਰਨ ਭਰਨ ਲਈ ਵਿਭਾਗ ਵੱਲੋਂ 'ਪ੍ਰਸ਼ੰਸਾ ਪੱਤਰ ਦਿੱਤਾ ਗਿਆ ਹੈ।
ਸਰਟੀਫਿਕੇਟ 'ਚ ਲਿਖਿਆ ਹੈ ਕਿ, “ਅਸੀਂ ਇਸ ਮਹਾਨ ਰਾਸ਼ਟਰ ਦੇ ਨਿਰਮਾਣ ਵਿੱਚ ਯੋਗਦਾਨ ਦੀ ਸ਼ਲਾਘਾ ਕਰਦਿਆਂ, ਪਲੈਟੀਨਮ ਸ਼੍ਰੇਣੀ ਵਿੱਚ, ਟੈਕਸਦਾਤਾ ਦੀ ਸ਼ਲਾਘਾ ਕਰਦੇ ਹਾਂ।”
ਟਵਿੱਟਰ 'ਤੇ ਦਿਲਜੀਤ ਨੇ ਆਪਣਾ ਸਰਟੀਫਿਕੇਟ ਸਾਂਝਾ ਕਰਦਿਆਂ ਲੋਕਾਂ ਨੂੰ ਝੂਠੀ ਖ਼ਬਰਾਂ ਫੈਲਾਉਣ ਲਈ ਨਿੰਦਾ ਕੀਤੀ। ਦਿਲਜੀਤ ਨੇ ਲ਼ਿਖਿਆ ਕਿ. "ਆਹ ਲਾਓ ਫੜ ਲਾਓ ਮੇਰਾ ਪਲੈਟਿਨਮ ਸਰਟੀਫਿਕੇਟ , ਟਵਿੱਟਰ 'ਤੇ ਦੇਸ਼ ਭਗਤ ਬਣਨ ਲਈ ਤੁਸੀਂ ਦੇਸ਼ ਭਗਤ ਨੀ ਬਣ ਜਾਂਦੇ. ਉਸ ਲਈ ਕੰਮ ਕਰਨਾ ਪੈਂਦਾ ਹੈ"।