ਅਸ਼ੋਕ ਵਰਮਾ
ਬਠਿੰਡਾ, 5 ਜਨਵਰੀ 2021 - ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਇਲਾਕਾ ਬਠਿੰਡਾ ਨੇ ਮੋਦੀ ਸਰਕਾਰ ਵੱਲੋ ਲਿਆਂਦੇ ਖੇਤੀ ਵਿਰੋਧੀ ਕਾਨੂੰਨਾਂ ਸੰਬੰਧੀ ਪਿੰਡ ਭੋਖੜਾ ਬਹਿਲਾੜ ਵਿੰਝੂ ਵਿਖੇ ਰੈਲੀਆਂ ਕਰਕੇ ਖਿਆਲੀ ਵਾਲਾ ’ਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ । ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਦੇ ਸੂਬਾਈ ਆਗੂ ਸੁਖਪਾਲ ਸਿੰਘ ਖਿਆਲੀ ਵਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਵੱਲੋ ਲਿਆਂਦੇ ਖੇਤੀ ਵਿਰੋਧੀ ਕਾਨੂੰਨਾ ਨਾਲ ਮਜਦੂਰਾਂ ਦੀ ਜਿੰਦਗੀ ਉਪਰ ਬਹੁਤ ਮਾੜਾ ਪ੍ਰਭਾਵ ਪੈਣਾ ਹੈ ਜਿਹਾਂ ਨੂੰ ਮਹਿੰਗਈ ਤੇ ਬੇਰੁਜਗਾਰੀ ਨੇ ਘੇਰ ਲਏ ਗੀ ਅਤੇ ਮਜਦੂਰਾਂ ਨੂੰ ਮਿਲ ਰਹੀਆਂ ਸਬਸਿਡੀਆ ਖਤਮ ਹੋ ਜਾਣਗੀਆਂ। ਉਹਨਾਂ ਆਖਿਆ ਕਿ ਮਜਦੂਰਾਂ ਨੂੰ ਚਾਹੀਦਾ ਹੈ ਕਿ ਦਿੱਲੀ ਸੰਘਰਸ਼ ਨੂੰ ਆਪਣਾ ਸਮਝਕੇ ਸੰਘਰਸ਼ ਵਿੱਚ ਸ਼ਾਮਲ ਹੋਣ।
ਉਹਨਾਂ ਆਖਿਆ ਕਿ ਇਹ ਜਮੀਨ ਬਚਾਉਣ ਦਾ ਮਸਲਾ ਨਹੀ ਹੋਂਦ ਬਚਾਉਣ ਹੈ। ਇਸ ਮੌਕੇ ਮਜਦੂਰ ਆਗੂ ਗੁਰਦੀਪ ਸਿੰਘ ਭੋਖੜਾ, ਕੁਲਦੀਪ ਸਿੰਘ ਭੋਖੜਾ, ਕੁਲਵੰਤ ਸਿੰਘ ਭੋਖੜਾ, ਸਿਮਰਜੀਤ ਕੌਰ ਖਿਆਲੀ ਵਾਲਾ, ਕਰਮ ਸਿੰਘ, ਮੇਜਰ ਸਿੰਘ ਅਤੇ ਵਿਧੀ ਚੰਦ ਨੇਹੀਆਂ ਵਾਲਾ ਨੇ ਸੰਬੋਧਨ ਕਰਦਿਆਂ ਸਰਕਾਰ ਤੋ ਮੰਗ ਕੀਤੀ ਖੇਤੀ ਵਿਰੋਧੀ ਕਾਲੇ ਕਾਨੂੰਨ ਅਤੇ ਕਿਰਤ ਕਾਨੂੰਨਾ ਵਿੱਚ ਕੀਤੀਆ ਸੋਧਾ ਰੱਦ ਕੀਤੀਆਂ ਜਾਣ। ਉਹਨਾਂ ਦੱਸਿਆ ਕਿ ਮਜਦੂਰਾਂ ਨੂੰ ਲਾਮਬੰਦ ਕਰਨ ਦੀ ਮੁਹਿੰਮ ਚਲਾਈ ਗਈ ਹੈ ਅਤੇ 7ਜਨਵਰੀ ਨੂੰ ਇਲਾਕਾ ਬਠਿੰਡਾ ਚੋਂ ਮਜਦੂਰਾਂ ਦਾ ਕਾਫਲਾ ਸਿੰਘੂ ਬਾਰਡਰ ਜਾਵੇਗਾ।