ਦੀਪਕ ਜੈਨ
ਜਗਰਾਓਂ, 5 ਜਨਵਰੀ 2021 - ਰੇਲਵੇ ਸਟੇਸ਼ਨ ਜਗਰਾਓਂ ਵਿਖੇ ਕਿਸਾਨਾਂ ਵਲੋਂ ਭੁੱਖ ਹੜਤਾਲ ਕੀਤੀ ਜਾ ਰਹੀ ਹੈ ਅਤੇ ਅੱਜ ਓਨਾ ਦਾ ਸਾਥ ਦੇਣ ਲਈ ਕਾਂਗਰਸੀ ਨੇਤਾ ਵੀ ਸ਼ਾਮਲ ਹੋਏ। ਇਸ ਮੌਕੇ ਕਾਂਗਰਸੀ ਆਗੂ ਅਤੇ ਮਾਰਕੀਟ ਕਮੇਟੀ ਜਗਰਾਓਂ ਦੇ ਪ੍ਰਧਾਨ ਕਾਕਾ ਗਰੇਵਾਲ, ਸੁਖਦਰਸ਼ਨ ਸਿੰਘ, ਹੈਪੀ, ਭਗਵੰਤ ਤੂਰ, ਸੁਖਦੇਵ ਸਿੰਘ, ਭੁਪਿੰਦਰ ਸਿੰਘ , ਅਵਤਾਰ ਸਿੰਘ , ਕੁਲਬੀਰ ਧਾਲੀਵਾਲ, ਰਤਨਵੀਰ ਸਿੰਘ, ਜਗਤਾਰ ਤਿਹਾੜਾ ਆਦਿ ਸ਼ਾਮਿਲ ਹੋਏ।
ਇਸ ਮੌਕੇ ਬੋਲਦਿਆਂ ਕਾਕਾ ਗਰੇਵਾਲ ਨੇ ਕਿਹਾ ਕਿ ਕਿਸਾਨ ਨੂੰ ਅੰਨਦਾਤਾ ਕਿਹਾ ਜਾਂਦਾ ਹੈ ਪਰ ਕੇਂਦਰ ਸਰਕਾਰ ਅੰਨਦਾਤਾ ਖਿਲਾਫ ਹੀ ਕਾਨੂੰਨ ਲਿਆਕੇ ਉਸਨੂੰ ਖਤਮ ਕਰਨ 'ਤੇ ਤੁਲੀ ਹੋਈ ਹੈ। ਓਨਾ ਕਿਹਾ ਕਿ ਕਾਂਗਰਸੀ ਪਾਰਟੀ ਵਲੋਂ ਹਮੇਸ਼ਾ ਹੀ ਕਿਸਾਨਾਂ ਨਾਲ ਹਮਦਰਦੀ ਰੱਖੀ ਜਾਂਦੀ ਹੈ ਅਤੇ ਕਦੇ ਵੀ ਕਿਸਾਨ ਨੂੰ ਔਖਾ ਨਹੀਂ ਹੋਣ ਦਿੱਤਾ ਗਿਆ ਅਤੇ ਹਮੇਸ਼ਾ ਉਸਦੇ ਭਲੇ ਦੀ ਸੋਚੀ ਜਾਂਦੀ ਹੈ ਪਰ ਭਾਜਪਾ ਸਰਕਾਰ ਵਲੋਂ ਤਿੰਨ ਕਾਲੇ ਕਾਨੂੰਨ ਲਿਆਕੇ ਕਿਸਾਨੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗਰੇਵਾਲ ਨੇ ਕਿਹਾ ਕਿ ਉਹ ਹਮੇਸ਼ਾ ਕਿਸਾਨਾਂ ਦਾ ਸਾਥ ਦੇਣਗੇ ਚਾਹੇ ਕੇਂਦਰ ਸਰਕਾਰ ਕਿੰਨੇ ਵੀ ਕਿਓਂ ਜ਼ੁਲਮ ਕਿਓਂ ਨਾ ਕਰੇ।