- ਮੋਦੀ ਹਵਾਈ ਸਰਵੇਖਣ ਕਰਕੇ ਇਕ ਵਾਰ ਅੰਦੋਲਨ ਨੂੰ ਵੇਖੇ: ਕਰਨੈਲ ਸਿੰਘ ਪੀਰਮੁਹੰਮਦ
- ਮੀਟਿੰਗਾਂ ਨਹੀ,ਲੰਮਾ ਕਿਸਾਨੀ ਘੋਲ ਨੂੰ ਜਿੱਤ ਦਵਾਉ:ਰਵਿੰਦਰ ਸਿੰਘ ਬ੍ਰਹਮਪੁਰਾ
- ਕੌਮੀ ਮੀਡੀਆ ਦਾ ਕਿਸਾਨਾਂ ਪ੍ਰਤੀ ਗਲਤ ਪ੍ਰਚਾਰ ਬੇਹੱਦ ਨਿਦਣਯੋਗ- ਮੱਖਣ ਸਿੰਘ ਨੰਗਲ
ਅੰਮ੍ਰਿਤਸਰ, 6 ਜਨਵਰੀ 2021 - ਸ਼੍ਰੋਮਣੀ ਅਕਾਲੀ ਦਲ ( ਟਕਸਾਲੀ ) ਦੇ ਪ੍ਰਧਾਨ ਸ ਰਣਜੀਤ ਸਿੰਘ ਬ੍ਰਹਮਪੁਰਾ ਦੇ ਆਦੇਸ਼ ਤੇ ਪਾਰਟੀ ਦਾ ਵੱਡਾ ਜੱਥਾ ਅੱਜ ਦਿੱਲੀ ਪੁੱਜਾ ਤੇ ਕਿਸਾਨ,ਮਜਦੂਰਾਂ ਦੀਆਂ ਹੱਕੀ ਮੰਗਾਂ ਨੂੰ ਹੋਰ ਮਜਬੂਤ ਕੀਤਾ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਤਿੰਨ ਪ੍ਰਮੁੱਖ ਆਗੂਆ ਕਰਨੈਲ ਸਿੰਘ ਪੀਰਮੁਹੰਮਦ, ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਮੱਖਣ ਸਿੰਘ ਨੰਗਲ ਦੀ ਅਗਵਾਈ ਹੇਠ ਟਕਸਾਲੀਆ ਦੇ ਜਥੇ ਨੇ ਕਿਸਾਨ ਅੰਦੋਲਨ ਵਿੱਚ ਕਿਸਾਨ ਝੰਡਿਆ ਹੇਠ ਸਿੰਘੂ ਬਾਰਡਰ, ਟਿੱਕਰੀ ਬਾਰਡਰ ਅਤੇ ਕੁੰਡਲੀ ਬਾਰਡਰ ਵਿਖੇ ਹਾਜਰੀ ਭਰੀ।
ਪਾਰਟੀ ਦੇ ਜਨਰੱਲ ਸਕੱਤਰ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਬੀਤੇ ਕਰੀਬ 43 ਦਿਨਾਂ ਤੋ 3 ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਬੈਠੇ ਕਿਸਾਨਾਂ,ਮਜ਼ਦੂਰਾਂ ਦੀ ਮੋਦੀ ਸਰਕਾਰ ਨੇ ਕੋਈ ਸਾਰ ਨਹੀ ਲੈ ਰਹੀ, ਮੋਦੀ ਸਰਕਾਰ ਦੇ ਵਜੀਰਾਂ ਨਾਲ ਕਿਸਾਨਾਂ ਨੇ 7 ਮੀਟਿਗਾਂ ਕੀਤੀਆਂ ਪਰ ਨਤੀਜਾ ਬੇਸਿੱਟਾ ਹੀ ਰਿਹਾ। ਸੀਨੀਅਰ ਆਗੂ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਕਿਸਾਨੀ ਅੰਦੋਲਨ ਨੂੰ ਅੱਜ ਦੇਸ਼ ਨਹੀ,ਪੂਰਾ ਵਿਸ਼ਵ ਸਾਥ ਦੇ ਰਿਹਾ ਹੈ । ਮੋਦੀ ਸਰਕਾਰ ਦੀਆਂ ਤਾਨਾਸ਼ਾਹੀ ਸੋਚ ਨੂੰ ਕਿਸਾਨਾਂ ਨੇ ਠੱਲ ਪਾ ਦਿੱਤਾ ਹੈ, ਜੋ ਲੋਤਕੰਤਰ ਦੇ ਰਾਜ ਹੇਠ ਆਪਣਾ ਹੁਕਮ ਸੁਣਾ ਰਿਹਾ ਸੀ। ਉਨਾ ਕਿਹਾ ਕਿ ਕਿਸਾਨੀ ਅੰਦੋਲਨ ਉਦੋ ਹੀ ਰੁਕਗੇ ਜਦੋ ਮੋਦੀ ਸਰਕਾਰ 3 ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਨਹੀ ਕਰਦੀ।
ਮੀਟਿੰਗਾਂ ਨਾਲ ਨਹੀ, ਵੱਡਾ ਕਿਸਾਨੀ ਅੰਦੋਲਨ ਨੂੰ ਸਾਨੂੰ ਜਿੱਤ ਪ੍ਰਾਪਤ ਕਰਵਾਏਗਾ। ਆਗੂਆਂ ਮੁਤਾਬਕ ਪਿਛਲੇ ਡੇਢ ਮਹੀਨੇ ਚ ਪਾਰਟੀ ਵੱਲੋ ਕਈ ਜੱਥੇ ਭੇਜੇ ਗਏ ਹਨ ਤੇ ਅੱਜ ਉਹ ਖੁਦ ਦਿੱਲੀ ਪਹੁੰਚੇ ਹਨ । ਜਥੇਦਾਰ ਮੱਖਣ ਸਿੰਘ ਨੰਗਲ ਨੇ ਕਿਸਾਨ ਜਥੇਬੰਦੀਆ ਦੀ ਅਗਵਾਈ ਵਿੱਚ ਚੱਲ ਰਹੇ ਅੰਦੋਲਨ ਨੂੰ ਦੁਨੀਆ ਦਾ ਸਭ ਤੋ ਸ਼ਾਤਮਈ ਕਿਸਾਨ ਅੰਦੋਲਨ ਦੱਸਿਆ।
ਉਹਨਾਂ ਮੋਦੀ ਸਰਕਾਰ ਤੇ ਦੋਸ਼ ਲਾਇਆ ਕਿ ਮੋਦੀ ਮੀਡੀਆ ਕਿਸਾਨਾਂ ਪ੍ਰਤੀ ਜੋ ਗਲਤ ਪ੍ਰਚਾਰ ਕਰ ਰਿਹਾ ਹੈ ,ਉਹ ਬੇਹੱਦ ਨਿਦਣਯੋਗ ਹੈ । ਦੇਸ਼ ਦਾ ਢਿੱਡ ਭਰਨ ਵਾਲਾ ਅੰਨਦਾਤੇ ਖਿਲਾਫ ਅਜਿਹੀ ਭੰਦੀ ਸ਼ਬਦਾਵਲੀ ਦੀ ਵਰਤੋ ਕਰਨਾ ਉਨਾ ਦੀ ਕਿਸਾਨਾਂ ਪ੍ਰਤੀ ਮਾੜੀ ਸੋਚ ਦਾ ਪ੍ਰਗਟਾਵਾ ਕਰਦਾ ਹੈ । ਪੀਰ ਮੁਹੰਮਦ ਨੇ ਕਿਹਾ ਕਿ ਨਰਿੰਦਰ ਮੋਦੀ ਇੱਕ ਵਾਰ ਹਵਾਈ ਸਰਵੇਖਣ ਰਾਹੀ ਕਿਸਾਨ ਅੰਦੋਲਨ ਨੂੰ ਦੇਖਣ ਫਿਰ ਆਪੇ ਸਮਝ ਲੱਗ ਜਾਵੇਗੀ ਕਿ ਕਿਸਾਨ ਕਿੰਨੀ ਦ੍ਰਿੜ੍ਹਤਾ ਨਾਲ ਸੰਘਰਸ਼ ਜਿੱਤਣ ਆਏ ਹਨ।
ਉਹਨਾਂ ਕਿਹਾ ਕਿ ਕੇਦਰ ਸਰਕਾਰ ਨੂੰ ਦੇਸ਼ ਦੇ ਕਿਸਾਨਾ ਦਾ ਅੰਤ ਨਹੀ ਲੈਣਾ ਚਾਹੀਦਾ ਪੁਰਅਮਨ ਢੰਗ ਨਾਲ ਚੱਲ ਰਹੇ ਅੰਦੋਲਨ ਵਿੱਚ ਹਰੇਕ ਵਰਗ ਦਾ ਸਾਥ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਇਹ ਸੰਘਰਸ ਸਫਲਤਾਪੂਰਵਕ ਫੈਸਲਾਕੁੰਨ ਦੌਰ ਵਿੱਚ ਪਹੁੰਚ ਗਿਆ ਹੈ। ਉਕਤ ਆਗੂਆਂ ਨੇ ਸਭ ਨੂੰ ਅਪੀਲ ਕੀਤੀ ਕਿ ਉਹ ਵੱਧ ਚੜ ਤੇ ਇਸ ਕਿਸਾਨੀ ਘੋਲ ਚ ਹਿੱਸਾ ਪਾਉਣ ਤਾਂ ਜੋ ਇਤਿਹਾਸ ਵੀ ਗਵਾਈ ਭਰੇ ਕਿ ਤਾਨਾਸ਼ਾਹੀ ਰਵੱਈਆਂ ਨੂੰ ਕਦੇ ਵੀ ਲੋਕਤੰਤਰ ਦੇ ਰਾਜ ਚ ਬਰਦਾਸ਼ਤ ਨਹੀ ਕੀਤਾ ਜਾਵੇਗਾ।
ਇਸ ਮੌਕੇ ਉਹਨਾਂ ਨਾਲ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸਨ ਦੇ ਪ੍ਰਧਾਨ ਜਗਰੂਪ ਸਿੰਘ ਚੀਮਾ , ਕਨਵਰ ਸਿੰਘ ਬ੍ਰਹਮਪੁਰਾ, ਗੋਲਡੀ ਬ੍ਰਹਮਪੁਰਾ, ਬਲਦੇਵ ਸਿੰਘ ਚੇਤਾ ਜਿਲਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ( ਟਕਸਾਲੀ) ਨਵਾਸ਼ਹਿਰ, ਸੁਖਮੰਦਰ ਸਿੰਘ ਸਰਪੰਚ, ਤੇਜਿੰਦਰ ਸਿੰਘ ਪ੍ਰਿੰਸ ਭਰੋਵਾਲ ਬਲਾਕ ਸੰਮਤੀਾ ਮੈਬਰ , ਹਰਜਿੰਦਰ ਸਿੰਘ ਬਾਦਸ਼ਾਹ ਚੋਹਲਾ ਸਾਹਿਬ,ਅਵਤਾਰ ਸਿੰਘ ਭੰਗੂ ਫਤਿਆਬਾਦ, ਗੁਰਭੇਜ ਸਿੰਘ ਫਤਿਆਬਾਦ, ਗੁਰਜੀਤ ਸਿੰਘ ਅਮਰਕੋਟ, ਨਵਰਾਜ ਸਿੰਘ ਔਲਖ, ਅਮਰੀਕ ਸਿੰਘ ਸਰਪੰਚ ਚੋਹਲਾ ਆਦਿ ਵਿਸੇਸ਼ ਤੌਰ ਤੇ ਹਾਜਰ ਸਨ।