ਇੰਦਰਜੀਤ ਸਿੰਘ
ਫਾਜ਼ਿਲਕਾ, 7 ਜਨਵਰੀ 2021 - ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਜੰਡਵਾਲਾ ਹਨੁਮੰਤਾ ਤੋਂ ਅੱਜ ਦਿੱਲੀ ਲਈ ਪੈਦਲ ਜੱਥਾ ਰਵਾਨਾ ਹੋਇਆ ਹੈ ਜਿਸਦੀ ਅਗੁਵਾਈ ਸਾਬਕਾ ਫੌਜੀ ਕਰ ਰਹੇ ਹਨ ਜਿਸ ਵਿੱਚ ਔਰਤਾਂ ਅਤੇ ਪਿੰਡ ਦੇ ਹੋਰ ਲੋਕ ਵੀ ਸ਼ਾਮਿਲ ਹਨ। ਕਿਸਾਨਾਂ ਨੇ ਦਿੱਲੀ ਕੂਚ ਕਰਨ ਤੋਂ ਪਹਿਲਾਂ ਪਿੰਡ ਭਰ ਵਿੱਚ ਟਰੈਕਟਰ ਰੈਲੀ ਕੱਢੀ ਫਿਰ ਦਿੱਲੀ ਲਈ ਪੈਦਲ ਰਵਾਨਾ ਹੋ ਗਏ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਖੇਤੀ ਕਨੂੰਨ ਰੱਦ ਕਰਵਾਉਣ ਲਈ ਫਾਜ਼ਿਲਕਾ ਦੇ ਅਬੋਹਰ ਦੇ ਪਿੰਡ ਜੰਡਵਾਲਾ ਹਨਵੰਤਾ ਤੋਂ ਦਿੱਲੀ ਲਈ ਪੈਦਲ ਰਵਾਨਾ ਹੋ ਰਹੇ ਹਨ ਅਤੇ ਜੇਕਰ ਕੇਂਦਰ ਸਰਕਾਰ ਨੇ ਖੇਤੀ ਕਨੂੰਨ ਰੱਦ ਨਹੀਂ ਕੀਤੇ ਤਾਂ ਉਹ 26 ਜਨਵਰੀ ਨੂੰ ਪੂਰੇ ਦਿੱਲੀ ਭਰ ਵਿੱਚ ਟਰੈਕਟਰ ਰੈਲੀ ਕੱਢਣਗੇ ਅਤੇ ਖੇਤੀ ਕਨੂੰਨ ਰੱਦ ਕਰਵਾ ਕੇ ਹੀ ਵਾਪਸ ਪਰਤਣਗੇ।
ਕਿਸਾਨ ਜਥੇ ਵਿੱਚ ਸ਼ਾਮਿਲ ਔਰਤਾਂ ਵੀ ਦਿੱਲੀ ਪੈਦਲ ਜਥੇ ਵਿੱਚ ਜਾ ਰਹੀਆ ਹਨ ਪੈਦਲ ਜਥੇ ਵਿੱਚ ਸ਼ਾਮਿਲ ਔਰਤਾਂ ਅਤੇ ਪਿੰਡ ਨਿਵਾਸੀਆਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਖੇਤੀ ਕਨੂੰਨ ਰੱਦ ਕਰਵਾਉਣ ਦੀ ਮੰਗ ਕੀਤੀ ਹੈ। ਉਥੇ ਹੀ ਉਨ੍ਹਾਂ ਨੇ ਕਿਸਾਨ ਅੰਦੋਲਨ ਵਿੱਚ ਮਰਨ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਖੇਤੀ ਕਨੂੰਨ ਰੱਦ ਕਰਵਾ ਕੇ ਹੀ ਵਾਪਸ ਪਰਤਣ ਦੀ ਗੱਲ ਕਹੀ ਹੈ ।