ਨਰੇਂਦਰ ਤੋਮਰ ਨੂੰ ਮਿਲ ਕੇ ਆਏ ਬਾਬਾ ਲੱਖਾ ਸਿੰਘ ਨੇ ਕੀ ਦਿੱਤਾ ਬਿਆਨ - ਦੇਖੋ ਵੀਡੀਓ
ਨਵੀਂ ਦਿੱਲੀ , 07 ਜਨਵਰੀ, 2021: ਕੇਂਦਰੀ ਖੇਤੀ ਮੰਤਰੀ ਨਰੇਂਦਰ ਤੋਮਰ ਨੂੰ ਮਿਲਕੇ ਆਏ, ਕਿਸਾਨਾਂ ਅਤੇ ਸਰਕਾਰ ਵਿਚਕਾਰ ਮਸਲੇ ਦੇ ਹੱਲ ਲਈ ਵਿਚੋਲਗਿਰੀ ਕਰਨ ਦੀ ਪੇਸ਼ਕਸ਼ ਕਰਨ ਵਾਲੇ ਨਾਨਕਸਰ ਵਾਲੇ ਬਾਬਾ ਲੱਖਾ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਨੂੰ ਉਮੀਦ ਹੈ ਕਿ 26 ਜਨਵਰੀ ਤੋਂ ਪਹਿਲਾਂ ਕਿਸਾਨਾਂ ਦਾ ਮਸਲਾ ਹੱਲ ਹੋ ਜਾਵੇਗਾ .
ਨਿਊਜ਼ 18 ਪੰਜਾਬ ਨਾਲ ਗੱਲਬਾਤ ਕਰਦੇ ਹੋਏ ਬਾਬਾ ਲੱਖਾ ਸਿੰਘ ਨੇ ਕਿਹਾ ਕਿ ਉਹ ਚਾਹੁੰਦੇ ਨੇ ਕਿ ਦੋਹਾਂ ਧਿਰਾਂ ਵਿਚ ਕਰ ਪੈਦਾ ਹੋਇਆ ਡੈਡ ਲਾਕ ਖ਼ਤਮ ਹੋਵੇ ਅਤੇ ਕੋਈ ਵਿਚਲਾ ਰਾਹ ਲੱਭੇ . ਇਸ ਉਹ ਆਪਣੇ ਯਤਨ ਕਰ ਰਹੇ ਹਨ . ਉਨ੍ਹਾਂ ਕਿਹਾ ਕਿ ਅੱਜ 2 ਘੰਟੇ ਉਨ੍ਹਾਂ ਦੀ ਤੋਮਰ ਨਾਲ ਗੱਲਬਾਤ ਹੋਈ ਅਤੇ ਉਹ ਚੰਦੇ ਹਨ ਕਿ ਮਸਲਾ ਹੱਲ ਹੋਵੇ।
ਇੱਕ ਨਾਮਵਰ ਧਾਰਮਿਕ ਸਿੱਖ ਬਾਬੇ ਨੇ ਕਿਸਾਨਾਂ ਤੇ ਸਰਕਾਰ ਵਿਚਕਾਰ ਵਿਚੋਲਗਿਰੀ ਦੀ ਕੀਤੀ ਪੇਸ਼ਕਸ਼, ਤੋਮਰ ਨੂੰ ਮਿਲੇ
ਬਾਬਾ ਲੱਖਾ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਗੱਲਬਾਤ ਬਾਰੇ ਕਿਸਾਨ ਆਗੂਆਂ ਨੂੰ ਦੱਸ ਦਿੱਤਾ ਹੈ ਅਤੇ ਉਨ੍ਹਾਂ ਦੇ ਜਵਾਬ ਦੀ ਉਡੀਕ ਰਹੇਗੀ .
ਬਾਬਾ ਲੱਖਾ ਸਿੰਘ ਨੇ ਕਿਹਾ ਕਿ ਕਈ ਤਜਵੀਜ਼ਾਂ ਤੇ ਵਿਚਾਰ ਹੋ ਰਿਹਾ ਹੈ .
ਬਾਬਾ ਲੱਖਾ ਸਿੰਘ ਦੀ ਨਿਊਜ਼ 8 ਨਾਲ ਹੋਈ ਪੂਰੀ ਗੱਲਬਾਤ ਦੇਖਣ ਲਈ ਕਲਿੱਕ ਕਰੋ :
https://fb.watch/2SW_7xWwJO/
https://www.facebook.com/News18Punjab/videos/152331073113937/?vh=e&d=n