← ਪਿਛੇ ਪਰਤੋ
ਨਵੀਂ ਦਿੱਲੀ 7 ਜਨਵਰੀ,2021: ਪੰਜਾਬ ਦੇ ਬੀਜੇਪੀ ਲੀਡਰ ਸੁਰਜੀਤ ਕੁਮਾਰ ਜਿਆਣੀ ਅਤੇ ਹਰਜੀਤ ਸਿੰਘ ਗਰੇਵਾਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਹੈ। ਮੁਲਾਕਾਤ ਬਾਅਦ ਜਿਆਣੀ ਨੇ ਕਿਹਾ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਹਰ ਗੱਲ ਮੰਨਣ ਲਈ ਤਿਆਹ ਹੈ। ਪਰ ਕਿਸਾਨ ਆਪਣੀ ਜ਼ਿੱਦ ਤੇ ਅੜੇ ਹੋਏ ਨੇ। ਇਸ ਦੇ ਨਾਲ ਹੀ ਜਿਆਣੀ ਨੇ ਕਿਹਾ ਹੈ ਕਿ ਪੰਜਾਬ ਦੇ ਹਾਲਾਤ ਖਰਾਬ ਹੋ ਗਏ ਹਨ ਅਤੇ ਅਮਿਤ ਸ਼ਾਹ ਨਾਲ ਬੀਜੇਪੀ ਲੀਡਰਾਂ ਦੀ ਸੁਰੱਖਿਆ ਬਾਰੇ ਵੀ ਚਰਚਾ ਹੋਈ ਹੈ। ਜਿਆਣੀ ਨੇ ਕਿਹਾ ਅਮਿਤ ਸ਼ਾਹ ਨੂੰ ਜਾਣੂ ਕਰਵਾਇਆ ਹੈ ਕਿ ਸਾਡੇ ਲੀਡਰਾਂ ਦੇ ਘਰਾਂ ਬਾਹਰ ਪ੍ਰਦਰਸ਼ਨ ਹੋ ਰਹੇ ਨੇ ਤੇ ਲੀਡਰਾਂ ਨੂੰ ਅਪਸ਼ਬਦਾਵਲੀ ਬੋਲੀ ਜਾ ਰਹੀ ਹੈ ਜਿਸ ਕਾਰਨ ਪੰਜਾਬ ਚ ਲਾਅ ਐਂਡ ਆਰਡਰ ਦੀ ਸਥਿਤੀ ਤਹਿਸ ਨਹਿਸ ਹੋਈ ਪਈ ਹੈ। ਇਸ ਨੂੰ ਕੰਟਰੋਲ ਕਰਨ ਲਈ ਮੁੱਖ ਮੰਤਰੀ ਨਾਲ ਗੱਲ ਕੀਤੀ ਜਾਵੇ।
Total Responses : 265