ਕਮਲਜੀਤ ਸਿੰਘ ਸੰਧੂ
ਬਰਨਾਲਾ, 10 ਜਨਵਰੀ, 2020 - ਬਰਨਾਲਾ ਦੇ ਪਿੰਡ ਸ਼ਹਿਣਾ ਦੀ ਪੰਚਾਇਤ ਨੂੰ ਪਰਵਾਸੀ ਪਰਿਵਾਰਾਂ ਵੱਲੋਂ ਦਿੱਲੀ ਕਿਸਾਨ ਮੋਰਚੇ ਲਈ ਲਗਭਗ 5 ਲੱਖ ਦੀ ਮਾਲੀ ਸਹਾਇਤਾ ਦਿੱਤੀ ਗਈ ਹੈ। ਪਿੰਡ ਸ਼ਹਿਣਾ ਦੇ ਪੰਚਾਇਤ ਘਰ ਵਿਖੇ ਪਹਿਲਾਂ ਅਰਦਾਸ ਕੀਤੀ ਗਈ ਅਤੇ ਫਿਰ ਪੰਚਾਇਤ ਘਰ ਦੇ ਮੁੱਖ ਗੇਟ ਕਿਸਾਨਾਂ ਵੱਲੋਂ ਝੰਡਾ ਲਹਿਰਾਇਆ ਗਿਆ, ਜਿਸ ਤੋਂ ਬਾਅਦ ਪਿੰਡ ਸ਼ਹਿਣਾ ਤੋਂ ਕਿਸਾਨੀ ਸੰਘਰਸ਼ ਲਈ ਦਿੱਲੀ ਸਰਹੱਦ ਲਈ ਤੀਸਰਾ ਕਾਫਲਾ ਰਵਾਨਾ ਹੋਇਆ ਅਤੇ ਐਨ ਆਰ ਆਈ ਦੀ ਸਹਾਇਤਾ ਨਾਲ ਦੋ ਟਰੱਕਾਂ 'ਚ 400 ਕੰਬਲ ਅਤੇ 3500 ਮਿਨਰਲ ਵਾਟਰ ਅਤੇ ਟਰੱਕਾਂ ਵਿਚ ਸਵਾਰ ਕਿਸਾਨ, ਕਿਸਾਨ ਮੋਰਚੇ ਲਈ ਰਵਾਨਾ ਹੋਏ।
ਕਿਸਾਨ ਜੱਥੇਬੰਦੀਆਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਸਰਹੱਦ 'ਤੇ ਬੈਠੀਆਂ ਹਨ ਜਦੋਂ ਕਿ ਐਨ ਆਰ ਆਈ ਪਰਿਵਾਰ ਵੱਡੀ ਗਿਣਤੀ ਵਿਚ ਸਾਹਮਣੇ ਆ ਕੇ ਮਦਦ ਕਰ ਰਹੇ ਹਨ। ਬਰਨਾਲਾ ਦੇ ਪਿੰਡ ਸ਼ਹਿਣਾ ਦੇ ਐਨਆਰਆਈ ਪਰਿਵਾਰਾਂ ਵੱਲੋਂ ਸਮੇਂ-ਸਮੇਂ 'ਤੇ ਇਸ ਸੰਘਰਸ਼ ਲਈ ਮਾਲੀ ਸਹਾਇਤਾ ਦਿੱਤੀ ਜਾ ਰਹੀ ਹੈ, ਜਿਸ ਕਾਰਨ ਸ਼ਹਿਣਾ ਪੰਚਾਇਤ ਵੱਲੋਂ ਐਨ ਆਰ ਆਰੀਜ਼ ਦੀ ਮਦਦ ਨਾਲ 400 ਕੰਬਲ ਅਤੇ 3500 ਪਾਣੀ ਦੀਆਂ ਬੋਤਲਾਂ, ਟਰੱਕਾਂ ਦੇ ਆਉਣ-ਜਾਣ ਵਾਲੇ ਲੋਕਾਂ ਦੀ ਲਾਗਤ ਵੀ ਸ਼ਾਮਲ ਹੈ ਦਿੱਤੀ ਗਈ ਹੈ।
ਇਸ ਮੌਕੇ, ਬਰਨਾਲਾ ਦੇ ਸ਼ਹਿਣਾ ਪੰਚਾਇਤ ਕਿਸਾਨੀ ਸੰਘਰਸ਼ ਨੂੰ ਸਮਰਪਿਤ ਸ਼ਹਿਣਾ ਪੰਚਾਇਤ ਘਰ ਦੇ ਮੁੱਖ ਗੇਟ ਦੇ ਉੱਪਰ ਵੀ ਕਿਸਾਨ ਸੰਘਰਸ਼ ਦਾ ਝੰਡਾ ਲਹਿਰਾਇਆ ਗਿਆ ਅਤੇ ਉਸ ਤੋਂ ਬਾਅਦ ਵਾਹਿਗੁਰੂ ਦੇ ਸਾਹਮਣੇ ਅਰਦਾਸ ਕਰਨ ਉਪਰੰਤ ਤੀਜਾ ਕਾਫਲਾ ਦਿੱਲੀ ਬਾਰਡਰ ਭੇਜਿਆ ਗਿਆ।