ਜੀ ਐਸ ਪੰਨੂ
ਪਟਿਆਲਾ, 10 ਜਨਵਰੀ 2021: ਆਮ ਅਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿਘ ਸੰਧਵਾ ਨੇ ਕਿਹਾ ਕਿ ਪਾਰਟੀ ਦੇਸ਼ ਭਰ ਵਿਚ 14 ਜਨਵਰੀ ਨੂੰ ਕਿਸਾਨੀ ਮੋਰਚੇ ਦੇ ਸੱਦੇ ਤੇ ਕਾਲੇ ਬਿੱਲ ਸਾੜ ਕਿ ਲੋਹੜੀ ਮਨਾਵੇਗੀ। ਉਨਾਂ ਕਿਹਾ ਕਿ 26 ਜਨਵਰੀ ਸਮੇਂਤ ਕਿਸਾਨ ਮੋਰਚੇ ਵੱਲੋਂ ਜਿੰਨੇ ਵੀ ਪ੍ਰੋਗਰਾਮ ਦਿੱਤੇ ਜਾਣਗੇ, ਇਹ ਸਾਰੇ ਪ੍ਰੋਗਰਾਮਾ ਲਈ ਆਮ ਆਦਮੀ ਪਾਰਟੀ ਇੱਕਮੁਠ ਹੈ ਅਤੇ ਕਿਸ਼ਾਨਾਂ ਨੂੰ ਹਰ ਪਰਕਾਰ ਦਾ ਸਾਥ ਦੇਣ ਲਈ ਤਿਆਰ ਹੈ। ਵਿਧਾਇਕ ਸੰਧਵਾ ਅੱਜ ਇਥੇ ਜ਼ਿਲਾ ਪਟਿਆਲਾ ਨਾਲ ਸਬੰਧਿਤ ਮਿਰਤਕ ਕਿਸਾਨ ਦੀ ਅੰਤਿਮ ਅਰਦਾਸ ਵਿਚ ਸਿਰਕਤ ਕਰਨ ਆਏ ਸਨ। ਇਸ ਦੋਰਾਂਨ ਸੰਧਵਾ ਨੇ ਕਿਹਾ ਕਿ ਹੁਣ ਤੱਕ ਦਰਜਨਾਂ ਕਿਸਾਨ ਇਸ ਮੋਰਚੇ ਦੀ ਭੇਂਟ ਚੜ ਚੁੱਕੇ ਹਨ, ਪਰ ਪੰਜਾਬ ਦੇ ਮੁੱਖ ਮੰਤਰੀ ਅਤੇ ਆਪਣੇ ਆਪ ਨੂੰ ਕਿਸਾਨ ਹਿਤੈਸੀ ਕਹਾੳਣ ਵਾਲੇ ਕੈਪਟਨ ਅਮਰਿੰਦਰ ਸਿੰਘ ਕਿਸੇ ਵੀ ਇਕ ਕਿਸਾਨ ਦੇ ਘਰ ਦੁੱਖ ਸਾਝਾਂ ਕਰਨ ਨਹੀਂ ਗਏ। ਉਨ੍ਹਾਂ ਕਿਹਾ ਕਿ ਇਹ ਵੀ ਇਸ ਗੱਲ਼ ਦਾ ਪ੍ਰਤੀਕ ਹੈ ਕਿ ਕੇਂਦਰ ਸਰਕਾਰ ਨੇ ਕੈਪਟਨ ਨੂੰ ਦੁੱਖ ਸਾਝਾਂ ਕਰਨ ਲਈ ਜਾਣ ਤੋਂ ਵਰਜਿਆ ਹੋਇਆ ਹੈ।
ਕੁਲਤਾਰ ਸੰਧਵਾ ਨੇ ਕਿਹਾ ਕਿ 26 ਜਨਵਰੀ ਨੂੰ ਆਮ ਆਦਮੀ ਪਾਰਟੀ ਦਾ ਸਮੂਹ ਵਲੰਟੀਅਰਜ਼ ਕਿਸਾਨ ਮੋਰਚੇ ਦੇ ਸੱਦੇ ਤੇ ਦਿੱਲੀ ਦੇ ਬਾਰਡਰਾਂ ਤੇ ਜਾਏਗਾ ਅਤੇ ਕਿਸਾਨ ਅਗਾੂਆਂ ਦਾ ਜੋ ਵੀ ਹੁਕਮ ਹੋਏਗਾ ਉਸ ਤੇ ਫੁੱਲ ਚੜਾਏਗਾ। ਸੰਧਵਾਂ ਨੇ ਕਿਹਾ ਕਿ ਗਾਇਕਾਂ ਨੂੰ ਤੰਗ ਕਰਨ ਵਾਲੇ ਸਾਰੇ ਅਧਿਕਾਰੀਆਂ ਨੂੰ 1 ਸਾਲ ਬਾਅਦ ਪੁੱਠੇ ਟੰਗਿਆ ਜਾਏਗਾ ਨਹੀਂ ਤਾਂ ਉਸ ਤੋਂ ਪਹਿਲਾ ਮੁੱਖ ਮੰਤਰੀ ਖੁਦ ਇਸ ਕੰਮ ਨੂੰ ਸਿਰੇ ਚਾੜਨ। ਇਸ ਲਈ ਜੇਕਰ ਕੈਪਟਨ ਅਮਰਿੰਦਰ ਸਿੰਘ ਇਨਾਂ ਅਧਿਕਾਰੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕਰਦੇ ਤਾਂ ਪੰਜਾਬ ਦੇ ਲੋਕ ਇਹ ਸਮਝ ਲੈਣਗੇ ਕਿ ਕਾਂਗਰਸ ਸਰਕਾਰ ਕਿਸਾਨਾਂ ਵਿਰੋਧੀ ਹੈ ਅਤੇ ਭਾਜਪਾ ਦੇ ਇਸਾਰੇ ਤੇ ਕਿਸਾਨਾਂ ਪੱਖੀ ਲੋਕਾਂ ਨੂੰ ਤੰਗ ਕਰ ਰਹੀ ਹੈ। ਇਸ ਮੋਕੇ ਜਸਬੀਰ ਸਿੰਘ ਗਾਂਧੀ, ਮੇਘ ਚੰਦ ਸ਼ੇਰਮਾਜਰਾ, ਕੁੰਦਨ ਗੋਗੀਆ, ਤੇਜਿੰਦਰ ਮਹਿਤਾ, ਜੇ ਪੀ ਸਿੰਘ, ਗੁਰਧਿਆਨ ਸਿੰਘ, ਪ੍ਰਦੀਪ ਜੋਸ਼ਨ, ਇੰਦਰਜੀਤ ਸਿੰਘ ਸੰਧੂ, ਰਣਜੋਤ ਹਡਾਣਾ, ਪ੍ਰੀਤੀ ਮਲਹੋਤਰਾ, ਮੇਜਰ ਆਰਪੀਐੱਸ, ਅਮਰਜੀਤ ਸਿੰਘ ਭਾਟੀਆ, ਨਵਤੇਜ ਸਿੰਘ ਅਤੇ ਹੋਰ ਵਲੰਟੀਅਰ ਮੌਜੂਦ ਸਨ।