ਨਵੀਂ ਦਿੱਲੀ, 11 ਕਨਵਰੀ 2021 - ਖੇਤੀ ਕਾਨੂੰਨਾਂ ਬਾਰੇ ਸੁਪਰੀਮ ਕੋਰਟ 'ਚ ਅੱਜ ਸੁਣਵਾਈ ਹੋ ਰਹੀ ਹੈ ਜਿਸ 'ਚ ਚੀਫ ਜਸਟਿਸ ਆਫ ਇੰਡੀਆ ਨੇ ਸਰਕਾਰ ਦੀ ਕਾਫੀ ਖਿਚਾਈ ਕੀਤੀ। ਸੀ.ਜੇ.ਆਈ ਨੇ ਕਿਹਾ ਕਿ..
" ਅਸੀਂ ਇਹ ਨਹੀਂ ਕਹਿ ਰਹੇ ਕਿ ਕਾਨੂੰਨ ਰੱਦ ਕਰੋ , ਅਸੀਂ ਬਹੁਤ ਬਕਵਾਸ ਸੁਣ ਰਹੇ ਹਾਂ ਕਿ ਕੋਰਟ ਨੂੰ ਦਖਲ ਦੇਣਾ ਚਾਹੀਦਾ ਹੈ ਜਾਂ ਨਹੀਂ, ਸਾਡਾ ਮਕਸਦ ਸਿੱਧਾ ਹੈ ਕਿ ਸਮੱਸਿਆ ਦਾ ਹੱਲ ਹੋਵੇ, ਅਸੀਂ ਤੁਹਾਡੇ ਤੋਂ ਪੁੱਛਿਆ ਸੀ ਕਿ ਤੁਸੀਂ ਕਾਨੂੰਨ ਨੂੰ ਹੋਲਡ 'ਤੇ ਕਿਉਂ ਨਹੀਂ ਰੱਖ ਸਕਦੇ? ਅਸੀਂ ਸੁਣਿਆ ਹੈ ਕਿ ਮੀਡੀਆ ਅਤੇ ਦੂਜੀਆਂ ਜਗ੍ਹਾ ਤੋਂ ਵੀ ਕਿ ਅਸਲ ਸਮੱਸਿਆ ਕਾਨੂੰਨ ਹੀ ਨੇ। ਅਸੀਂ ਸਮਝ ਨਹੀਂ ਪਾ ਰਹੇ ਕਿ ਤੁਸੀਂ ਸਮੱਸਿਆ ਦਾ ਹਿੱਸਾ ਹੋ ਜਾਂ ਹੱਲ ਕਰਨ ਦਾ?" ਫੇਰ ਐਸ.ਜੀ ਨੇ ਕਿਹਾ ਕਿ ਦੇਸ਼ ਦੇ ਦੂਜੇ ਸੂਬਿਆਂ 'ਚ ਕਾਨੂੰਨ ਲਾਗੂ ਕੀਤਾ ਜਾ ਰਿਹਾ ਹੈ ਤੇ ਕਿਸਾਨਾਂ ਨੂੰ ਸਮੱਸਿਆ ਨਹੀਂ ਹੈ ਕੇਵਲ ਪ੍ਰਦਰਸ਼ਨਕਾਰੀਆਂ ਨੂੰ ਹੀ ਸਮੱਸਿਆ ਹੈ।"
ਸੀ.ਜੇ.ਆਈ ਨੇ ਕਿਹਾ, " ਜੇਕਰ ਦੇਸ਼ ਦੇ ਦੂਜੇ ਕਿਸਾਨਾਂ ਨੂੰ ਸਮੱਸਿਆ ਨਹੀਂ ਹੈ ਤਾਂ ੳਹ ਕਮੇਟੀ ਨੂੰ ਕਹੋ, ਅਸੀਂ ਕਾਨੂੰਨੀ ਮਾਹਿਰ ਨਹੀਂ ਹਾਂ। ਕੀ ਤੁਸੀਂ ਕਾਨੂੰਨ ਨੂੰ ਹੋਲਡ 'ਤੇ ਕਰ ਰਹੇ ਹੋ ਜਾਂ ਨਹੀਂ? ਜੇਕਰ ਨਹੀਂ ਤਾਂ ਅਸੀਂ ਕਰ ਦੇਵਾਂਗੇ।"
ਸੀ.ਜੇ.ਆਈ ਨੇ ਕਿਹਾ, " ਮਾਹੌਲ ਖਰਾਬ ਹੋ ਰਿਹਾ ਹੈ, ਕਿਸਾਨ ਆਤਮਹੱਤਿਆ ਕਰ ਰਹੇ ਨੇ, ਪਾਣੀ ਦੇ ਪ੍ਰਬੰਧ ਨਹੀਂ ਹਨ, ਮੁੱਢਲੀਆਂ ਸਹੂਲਤਾਂ ਨਹੀਂ ਹਨ, ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਨਹੀਂ ਕੀਤੀ ਜਾ ਰਹੀ। ਕਿਸਾਨ ਸੰਗਠਨਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਆਖਰ ਇਸ ਠੰਢ 'ਚ ਬੀਬੀਆਂ ਤੇ ਬਜ਼ੁਰਗ'ਚ ਕਿਉਂ ਪ੍ਰਦਰਸ਼ਨ ਕਰ ਰਹੇ ਨੇ।" ਸੁਪਰੀਮ ਕੋਰਟ ਨੇ ਸਰਕਾਰ ਤੋਂ ਦੋ-ਟੁੱਕ ਪੁੱਛਿਆ ਕਿ ਤੁਸੀਂ ਕਾਨੂੰਨ ਹੋਲਡ 'ਤੇ ਪਾਉਗੇ ਜਾਂ ਨਹੀਂ? ਜੇਕਰ ਨਹੀਂ ਤਾਂ ਅਸੀਂ ਕਰ ਦਿੰਦੇ ਹਾਂ। ਸੁਪਰੀਮ ਕੋਰਟ ਨੇ ਕਿਸਾਨ ਸੰਗਠਨਾਂ ਦੇ ਵਕੀਲ ਏ.ਪੀ ਸਿੰਘ ਨੂੰ ਫਿਟਕਾਰ ਲਾਉਂਦਿਆਂ ਕਿਹਾ ਕਿ " ਤੁਹਾਨੂੰ ਯਕੀਨ ਹੋਏ ਜਾਂ ਨਾ, ਪਰ ਅਸੀਂ ਸੁਪਰੀਮ ਕੋਰਟ ਹਾਂ।"