ਪਿੰਡ ਕੈਲੀਫੋਰਨੀਆ ਵਸਾਉਣ ਵਾਲੇ ਅਮਰੀਕਾ ਤੋਂ ਆਏ ਡਾ. ਸਵਾਈ ਮਾਨ ਸਿੰਘ
"ਪਿੰਡ ਕੈਲੀਫੋਰਨੀਆ": ਦੇਖੋ ਅਮਰੀਕੀ ਪੰਜਾਬੀ ਡਾਕਟਰ ਨੇ ਦਿੱਲੀ ਬਾਰਡਰ 'ਤੇ ਕਿਵੇਂ ਵਸਾਇਆ ਇਹ ਮਾਡਰਨ ਨਗਰ
ਹਰਸ਼ਬਾਬ ਸਿੱਧੂ
ਪੰਜਾਬੀ ਰੂਪ: ਗੁਰਿੰਦਰਜੀਤ ਸਿੰਘ ਨੀਟਾ ਮਾਛੀਕੇ
- ਡਾ. ਸਵਾਈ ਮਾਨ ਸਿੰਘ ਦੀ ਹਰਕੋਈ ਕਰ ਰਿਹਾ ਤਰੀਫ਼
ਟਿਕਰੀ ਬਾਰਡਰ , ਦਿੱਲੀ, 13 ਜਨਵਰੀ 2021: ਆਓ ਜੀ ਆਇਆਂ ਨੂੰ "ਪਿੰਡ ਕੈਲੀਫੋਰਨੀਆ " 'ਚ । ਨਜ਼ਰ ਪਿੰਡ ਦਾ , ਸਹੂਲਤਾਂ ਅਮਰੀਕਾ ਵਾਲੀਆਂ । ਹਾਂ ਜੀ ਇਹ ਨਵਾਂ ਪਿੰਡ ਵੱਸਿਆ ਹੈ ਦਿੱਲੀ ਦੇ ਟਿਕਰੀ ਬਾਰਡਰ ਤੇ .
ਅਮਰੀਕਾ ਵਸਦੇ ਪੰਜਾਬੀ ਮੂਲ ਦੇ ਡਾਕਟਰ ਨੇ ਆਪਣੀ ਟੀਮ ਨਾਲ ਮਿਲ ਕੇ ਦਿੱਲੀ ਦੇ ਟਿਕਰੀ ਬਾਰਡਰ 'ਤੇ ਇੱਥੋਂ ਦੇ ਇੱਕ ਬੱਸ ਸਟੈਂਡ ਨੂੰ ਸ਼ੈਲਟਰ ਹੋਮ ਵਿੱਚ ਬਦਲ ਕੇ ਇਕਕ ਅਨੋਖੀ ਮਿਸਾਲ ਪੇਸ਼ ਕੀਤੀ ਹੈ .ਇਸ ਨੂੰ "ਪਿੰਡ ਕੈਲੀਫੋਰਨੀਆ" ਦਾ ਨਾਮ ਦਿੱਤਾ ਗਿਆ ਹੈ।24 ਸਾਲ ਪਹਿਲਾਂ ਨਿਊਜਰਸੀ ਚਲੇ ਗਏ ਪੰਜਾਬ ਦੇ ਖਡੂਰ ਸਾਹਿਬ ਦੇ ਪੱਖੋਕੇ ਪਿੰਡ ਦੇ ਜੰਮਪਲ , ਡਾ. ਸਵਾਈ ਮਾਨ ਸਿੰਘ (ਹਾਰਟ ਸ਼ਪੈਸ਼ਲਿਸਟ) , ਨੇ ਆਪਣੀ ' ਫਾਈਵ ਰਿਵਰਜ਼ ਹਾਰਟ ਐਸੋਸੀਏਸ਼ਨ' , ਐਨ ਜੀ ਓ ਟੀਮ ਦੇ ਮੈਂਬਰਾਂ ਨਾਲ ਮਿਲ ਕੇ ਬਹਾਦੁਰਗੜ ਦੇ ਉਸਾਰੀ ਅਧੀਨ ਬੱਸ ਅੱਡੇ ਨੂੰ 'ਪਿੰਡ ਕੈਲੀਫੋਰਨੀਆ' ਦੇ ਨਾਮ ਨਾਲ ਇੱਕ ਵੱਡੇ ਸ਼ੈਲਟਰ ਹੋਮ ਵਿੱਚ ਤਬਦੀਲ ਕਰ ਦਿੱਤਾ ਹੈ, ਜਿਥੇ ਕਿ ਇਸ ਸੰਘਰਸ਼ ਵਿੱਚ ਸ਼ਾਮਿਲ ਹੋਏ 4,000 ਤੋਂ ਵੱਧ ਕਿਸਾਨਾਂ ਨੂੰ ਰਿਹਾਇਸ਼ ਮਿਲੇਗੀ।
ਇਸ ਦੇ ਨਾਲ, ਇਸ ਪਿੰਡ ਕੈਲੀਫੋਰਨੀਆ ਵਿੱਚ ਕਈ ਸਹੂਲਤਾਂ ਜਿਵੇਂ ਕਿ ਖੇਡਾਂ, ਕੀਰਤਨ, ਸਾਹਿਤ, ਇਲੈਕਟ੍ਰਿਕ ਗੀਜ਼ਰ ਵਾਲੇ ਵਾਸ਼ਰੂਮ, ਵਾਸ਼ਿੰਗ ਮਸ਼ੀਨ, ਲੰਗਰ, ਆਦਿ ਦੀ ਸਹੂਲਤ ਵੀ ਦਿੱਤੀ ਜਾਵੇਗੀ। ਇਸ ਸੰਬੰਧੀ ਡਾ. ਸਵਾਈ ਮਾਨ ਸਿੰਘ ਅਨੁਸਾਰ ਉਹ ਮੁਸ਼ਕਿਲ ਦੇ ਸਮੇਂ ਵਿੱਚ ਆਪਣੀ ਕੌਮ ਦੇ ਲੋਕਾਂ ਦੀ ਸੇਵਾ ਕਰਨ ਨੂੰ ਆਪਣਾ ਫਰਜ਼ ਸਮਝਦੇ ਹਨ, ਇਸ ਲਈ ਉਹ ਆਪਣੀ ਨੌਕਰੀ ਛੱਡ ਕੇ ਹੱਕਾਂ ਲਈ ਲੜ ਰਹੇ ਕਿਸਾਨਾਂ ਦੀ ਸੇਵਾ ਕਰਨ ਆਏ ਹਨ।
ਉਨ੍ਹਾਂ ਕਿਹਾ ਕਿ ‘ਪਿੰਡ ਕੈਲੀਫੋਰਨੀਆ’ ਕਿਸਾਨਾਂ ਖ਼ਾਸਕਰ ਬਜ਼ੁਰਗ , ਔਰਤਾਂ ਨੂੰ ਘਰੇਲੂ ਸਹੂਲਤਾਂ ਮੁਹੱਈਆ ਕਰਵਾਏਗਾ ,ਜਿਸਦੀ ਇਜਾਜ਼ਤ ਮਿਲਣ ਤੋਂ ਬਾਅਦ ਬੱਸ ਅੱਡੇ ਵਿੱਚ ਨਵੀਨੀਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਡਾਕਟਰ ਸਵਾਈ ਮਾਨ ਸਿੰਘ ਅਨੁਸਾਰ ਹੋਰ ਮੁੱਢਲੀਆਂ ਸਹੂਲਤਾਂ ਦੇ ਨਾਲ ਡਾਕਟਰਾਂ ਦੀ ਇੱਕ ਟੀਮ ਹਰ ਰੋਜ਼ ਇਮਾਰਤ ਦੇ ਅੰਦਰ ਕਿਸਾਨਾਂ ਨੂੰ ਦਵਾਈਆਂ ਵੀ ਮੁਹੱਈਆ ਕਰਵਾਏਗੀ। ਇਸਦੇ ਇਲਾਵਾ ਨੌਜਵਾਨਾਂ ਲਈ ਵੀ ਇੱਥੇ ਖੇਡ ਸਹੂਲਤਾਂ ਦਾ ਪ੍ਰਬੰਧ ਕਰਨ ਦੇ ਨਾਲ ਇੱਥੇ ਅਰਦਾਸ ਕਰਵਾਉਣ ਲਈ ਇੱਕ ਕੀਰਤਨ ਹਾਲ ਵੀ ਹੋਵੇਗਾ, ਜੋ ਕਿ ਪੰਜਾਬ ਦੇ ਇਤਿਹਾਸ ਬਾਰੇ ਜਾਣਕਾਰੀ ਪ੍ਰਦਾਨ ਕਰੇਗਾ।
4,000 ਤੋਂ ਵੱਧ ਲੋਕਾਂ ਨੂੰ ਪਨਾਹ ਦੇਣ ਦੀ ਸਮਰੱਥਾ ਵਾਲੇ ਪਿੰਡ ਕੈਲੀਫੋਰਨੀਆ ਨੂੰ ਭਵਿੱਖ ਵਿੱਚ 15,000 ਲੋਕਾਂ ਨੂੰ ਪਨਾਹ ਦੇਣ ਦੇ ਯੋਗ ਬਨਾਉਣ ਦੀ ਵੀ ਯੋਜਨਾ ਹੈ। ਇੰਨਾ ਹੀ ਨਹੀ ਇਸ ਵਿੱਚ ਕੋਰੋਨਾਂ ਵਾਇਰਸ ਦੇ ਮੱਦੇਨਜ਼ਰ ਪੂਰੀ ਸਫਾਈ ਅਤੇ ਹੋਰ ਸਾਵਧਾਨੀ ਰੱਖੀ ਜਾ ਰਹੀ ਹੈ। ਇਸ ਸੰਕਟ ਦੇ ਸਮੇਂ ਵਿੱਚ ਡਾ. ਸਵਾਈ ਮਾਨ ਸਿੰਘ ਨੇ ਆਪਣੇ ਪੇਸ਼ੇ ਨਾਲ ਸੰਬੰਧਿਤ ਲੋਕਾਂ ਨੂੰ ਕਿਸਾਨਾਂ ਦੀ ਸੇਵਾ ਕਰਨ ਦੀ ਅਪੀਲ ਕੀਤੀ ਹੈ।ਜੇਕਰ ਇਸ ਤਰ੍ਹਾਂ ਦੀ ਬਿਨਾਂ ਕਿਸੇ ਸਵਾਰਥ ਤੋਂ ਸੇਵਾ ਭਾਵਨਾ ਦੀ ਇੱਛਾ ਹਰ ਇਨਸਾਨ ਵਿੱਚ ਹੋਵੇ ਤਾਂ ਕਿਸੇ ਵੀ ਤਰ੍ਹਾਂ ਦੇ ਸੰਘਰਸ਼ ਫਤਹਿ ਕੀਤੇ ਜਾ ਸਕਦੇ ਹਨ।
ਅੰਗਰੇਜ਼ੀ 'ਚ ਪੂਰੀ ਸਟੋਰੀ ਪੜ੍ਹੋ :