ਕੁਲਵਿੰਦਰ ਸਿੰਘ
ਅੰਮ੍ਰਿਤਸਰ, 13 ਜਨਵਰੀ 2021 - "ਇਕ ਦੁੱਲਾ ਭੱਟੀ ਜੋਧਾ ਸੀ ਜ਼ੁਲਮ ਖ਼ਿਲਾਫ਼ ਜੋ ਲੜਿਆ ,ਅੱਜ ਫਿਰ ਕਿਰਤੀ ਕਿਸਾਨਾਂ ਨੇ ਉਹੀ ਰਸਤਾ ਫੜਿਆ"
ਇਨ੍ਹਾਂ ਬੋਲਾਂ ਦੇ ਨਾਲ ਅੰਮ੍ਰਿਤਸਰ ਦੇ ਵਿਰਸਾ ਵਿਹਾਰ ਵਿਖੇ ਕਲਾਕਾਰਾਂ ਵੱਲੋਂ ਲੋਹੜੀ ਮਨਾਈ ਗਈ ਇਨ੍ਹਾਂ ਦੇ ਵਿੱਚ ਵਿਰਸਾ ਵਿਹਾਰ ਦੇ ਮੁਖੀ ਡਾਇਰੈਕਟਰ ਅਤੇ ਐਕਟਰ ਕੇਵਲ ਧਾਲੀਵਾਲ ਮੇਕਅੱਪ ਆਰਟਿਸਟ ਅਤੇ ਐਕਟਰ ਗੁਰਿੰਦਰ ਮਕਨਾ ਗਾਇਕ ਹਰਿੰਦਰ ਸੋਹਲ ਰਮੇਸ਼ ਯਾਦਵ ਬ੍ਰਜੇਸ਼ ਜੌਲੀ ਕੰਵਲ ਰਣਦੇਵ ਅਤੇ ਕਈ ਥੀਏਟਰ ਆਰਟਿਸਟ ਮੌਜੂਦ ਸਨ.
ਇਸ ਮੌਕੇ ਗੁਰਲਾਲ ਸ਼ਾਹ ਅਤੇ ਹਰਦੀਪ ਰੰਧਾਵਾ ਨੇ ਕਿਸਾਨੀ ਮੋਰਚੇ ਨੂੰ ਲੈ ਕੇ ਕਿਸਾਨਾਂ ਦੇ ਹੱਕ ਵਿਚ ਗੀਤ ਗਾਏ ਗੁਰਲਾਲ ਸ਼ਾਹ ਨੇ ਦੁੱਲਾ ਭੱਟੀ ਦਾ ਲੋਹੜੀ ਵਾਲਾ ਗੀਤ ਕਿਸਾਨੀ ਮੋਰਚੇ ਨੂੰ ਸਮਰਪਿਤ ਕਰਕੇ ਪੇਸ਼ ਕੀਤਾ ਜਿਸ ਦੇ ਬੋਲ ਕੁਝ ਇਸ ਤਰ੍ਹਾਂ ਸਨ.
"ਦੁੱਲਾ ਭੱਟੀ ਯੋਧਾ ਸੀ ਜ਼ੁਲਮ ਖ਼ਿਲਾਫ਼ ਜੋ ਲੜਿਆ ਅੱਜ ਫਿਰ ਕਿਰਤੀ ਕਿਸਾਨਾਂ ਨੇ ਉਹੀ ਰਸਤਾ ਫੜ੍ਹਿਆ ਇਹ ਲੋਹੜੀ ਵੀਰ ਜਵਾਨਾਂ ਦੀ, ਮਜ਼ਦੂਰਾਂ ਅਤੇ ਕਿਸਾਨਾਂ ਦੀ"
ਇਸ ਮੌਕੇ ਮੌਜੂਦ ਉੱਥੇ ਸਾਰੇ ਕਲਾਕਾਰਾਂ ਨੇ ਇਸ ਦੇ ਵਿੱਚ ਹੁੰਗਾਰਾ ਭਰਿਆ ਅਤੇ ਲੜਕੀਆਂ ਵੱਲੋਂ ਗਿੱਧਾ ਵੀ ਅਤੇ ਬੋਲੀਆਂ ਵੀ ਪਾਈਆਂ ਗਈਆਂ ਇਸ ਮੌਕੇ ਵਿਰਸਾ ਵਿਹਾਰ ਦੇ ਮੁਖੀ ਕੇਵਲ ਧਾਲੀਵਾਲ ਨੇ ਕਿਹਾ ਕਿ ਲੋਹੜੀ ਦੇ ਸ਼ੁਭ ਦਿਨ ਤੋਂ ਵਿਰਸਾ ਵਿਹਾਰ ਵਿੱਚ ਮੁੜ ਤੋਂ ਰੌਣਕਾਂ ਆਓਣਗੀਆਂ ਅਤੇ ਨਾਟਕ ਅਤੇ ਰਿਹਰਸਲ ਕੀਤੀਆਂ ਜਾਣਗੀਆਂ ਉਨ੍ਹਾਂ ਨੇ ਕਿਹਾ ਕਿ ਪਿਛਲੇ ਦੱਸ ਮਹੀਨਿਆਂ ਤੋਂ ਬੰਦ ਪਏ ਵਿਰਸਾ ਵਿਹਾਰ ਦੇ ਵਿੱਚ ਫਿਰ ਨਾਟਕ ਖੇਡੇ ਜਾਣਗੇ ਅਤੇ ਕਲਾਕਾਰਾਂ ਦੀਆਂ ਆਵਾਜ਼ਾਂ ਗੂੰਜਣਗੀਆਂ ਕਿਸਾਨੀ ਮੋਰਚੇ ਤੇ ਗੱਲਬਾਤ ਕਰਦੇ ਹੋਏ ਕੇਵਲ ਧਾਲੀਵਾਲ ਅਤੇ ਰਮੇਸ਼ ਯਾਦਵ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਨੂੰ ਉਨ੍ਹਾਂ ਦੀਆਂ ਮੰਗਾਂ ਮੰਨ ਕੇ ਉਨ੍ਹਾਂ ਨੂੰ ਰਾਹਤ ਦੇਣੀ ਚਾਹੀਦੀ ਹੈ ਅਤੇ ਤਿੰਨੋਂ ਕਾਲੇ ਕਾਨੂੰਨ ਵਾਪਸ ਲੈ ਲੈਣੇ ਚਾਹੀਦੇ ਹਨ.