ਅਸ਼ੋਕ ਵਰਮਾ
ਮਾਨਸਾ,13ਜਨਵਰੀ2021: ਆਮ ਆਦਮੀ ਪਾਰਟੀ ਮਾਨਸਾ ਨੇ ਅੱਜ ਲੋਹੜੀ ਬਾਲ ਕੇ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਦੀ ਯਾਦ ’ਚ ਦੋ ਮਿੰਟ ਦਾ ਰੱਖਿਆ ਅਤੇ ਸ਼ਰਧਾ ਦੇ ਫੁੱਲ ਭੇਂਟ ਕੀਤ। ਇਸ ਮੌਕੇ ਦਿੱਲੀ ਸੰਘਰਸ਼ ਵਿੱਚ ਡਟੇ ਕਿਸਾਨਾਂ, ਮਜ਼ਦੂਰਾਂ,ਵਪਾਰੀਆਂ ਅਤੇ ਹੋਰ ਵਰਗਾਂ ਦੀ ਚੜਦੀ ਕਲਾ ਦੀ ਕਾਮਨਾ ਕੀਤੀ ਗਈ। ਇਸ ਮੌਕੇ ਜਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਅੱਕਾਂਵਾਲੀ ਦੀ ਅਗਵਾਈ ਵਿੱਚ ਤਿਲਾਂ ਦੀ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਗਏ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਗਟ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਸ ਕਿਸਾਨ ਸੰਘਰਸ਼ ਵਿੱਚ ਕਿਸਾਨ ਜਥੇਬੰਦੀਆਂ ਨਾਲ ਮੋਢੇ ਨਾਲ ਮੋਢੇ ਜੋੜ ਕੇ ਖੜੀ ਹੈ । ਉਹਨਾਂ ਕਿਹਾ ਕਿ ਜਿੰਨਾਂ ਚਿਰ ਇਹ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਉਹ ਕਿਸਾਨਾਂ ਦੇ ਸੰਘਰਸ਼ ਵਿੱਚ ਕਿਸਾਨ ਪੁੱਤ ਬਣਕੇ ਸਾਥ ਦਿੰਦੇ ਰਹਿਣਗੇ। ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਪਣੀ ਜਿੱਦ ਛੱਡ ਕੇ ਛੇਤੀ ਤੋਂ ਛੇਤੀ ਕਾਲੇ ਕਾਨੂੰਨ ਰੱਦ ਕਰਨ ਤਾਂ ਜੋ ਕਿਸਾਨ ਆਪਣੇ ਘਰਾਂ ਨੂੰ ਪਰਤ ਸਕਣ।
ਇਸ ਮੌਕੇ, ਡਾ. ਵਿਜੈ ਸਿੰਗਲਾ, ਗੁਰਪ੍ਰੀਤ ਸਿੰਘ ਭੁੱਚਰ, ਗੁਰਪ੍ਰੀਤ ਸਿੰਘ ਬਣਾਂਵਾਲੀ, ਸੁਖਵਿੰਦਰ ਸਿੰਘ ਭੋਲਾ ਮਾਨ, ਪਰਮਿੰਦਰ ਕੌਰ ਸਮਾਘ, ਜਸਪਾਲ ਸਿੰਘ ਦਾਤੇਵਾਸ, ਅਭੈ ਕੁਮਾਰ ਗੋਦਾਰਾ, ਹਰਦੇਵ ਸਿੰਘ ਉੱਲਕ, ਨੇਮ ਚੰਦ ਚੌਧਰੀ, ਚਰਨ ਦਾਸ ਸਰਦੂਲਗੜ, ਹਰਵਿੰਦਰ ਸੇਖੋਂ, ਗੁਰਪ੍ਰੀਤ ਕੋਟੜਾ, ਰਮੇਸ਼ ਸਰਪੰਚ ਖਿਆਲਾ, ਗੁਰਦੀਪ ਗੇਟੀ, ਸ਼ਿੰਗਾਰਾ ਖਾਨ ਜਵਾਹਰਕੇ, ਸਰਬਜੀਤ ਸਿੰਘ ਜਵਾਹਰਕੇ, ਕਮਲ ਗੋਇਲ ਐਡਵੋਕੇਟ, ਹਰਦੇਵ ਸਿੰਘ ਕੋਰਵਾਲਾ, ਜਗਵੀਰ ਸਿੰਘ ਮਾਨਖੇੜਾ, ਬੀਨਾ ਅਗਰਵਾਲ, ਸੁਖਦੇਵ ਸਿੰਘ ਆਹਲੂਪੁਰ, ਸੁਖਵਿੰਦਰ ਸਿੰਘ ਖੋਖਰ, ਬਲਵਿੰਦਰ ਸਿੰਘ ਰਿੰਕੂ, ਰਾਮਜੀ ਲਾਲ ਭੀਖੀ, ਛਿੰਦਾ ਭੀਖੀ, ਜਗਦੀਪ ਸਿੰਘ ਸਮਾਂਓ, ਆਰ.ਡੀ. ਬਾਵਾ ਭੀਖੀ, ਕੇਵਲ ਸ਼ਰਮਾ, ਰਾਜ਼ੇਸ ਪਿੰਕਾ, ਰਜਿੰਦਰ ਕੁਮਾਰ, ਜਗਮੇਲ ਸਿੰਘ ਮੋਫ਼ਰ, ਦਵਿੰਦਰ ਕੁਮਾਰ, ਸੁਰਿੰਦਰ ਗੱਜੂ, ਮਿੰਟੂ ਮਾਨਸਾ, ਗੁਰਤੇਜ ਸਿੰਘ, ਗੁਰਮੀਤ ਸਿੰਘ ਲਾਲੀ, ਰਵੀ ਕੁਮਾਰ, ਸਾਧੂ ਸਿੰਘ ਸਰਦੂਲਗੜ, ਬਿੰਦਰ ਸਿੰਘ ਘੁੱਦੂਵਾਲਾ, ਨਾਜਰ ਸਿੰਘ ਘੁੱਦੂਵਾਲਾ, ਜਸਪ੍ਰੀਤ ਸਿੰਘ ਆਲੀਕੇ, ਅੰਮਿ੍ਰਤ ਧੀਮਾਨ, ਕਿ੍ਰਸ਼ਨ ਸਿੰਘ, ਰੇਨੂੰ ਰਾਣੀ, ਬਿੰਦਰ ਸਿੰਘ, ਸੱਤਪਾਲ ਸਿੰਘ, ਜਗਸੀਰ ਜੱਗੀ, ਪਵਨਜੀਤ ਭੰਮੀ, ਸੁਖਵਿੰਦਰ ਆਹਲੂਪੁਰ ਆਦਿ ਹਾਜ਼ਰ ਸਨ।