ਮਨਿੰਦਰਜੀਤ ਸਿੱਧੂ
ਜੈਤੋ, 13 ਜਨਵਰੀ, 2021 - ਅੱਜ ਜੈਤੋ ਵਿਖੇ ਰਾਮ ਲੀਲਾ ਗਰਾਊਂਡ ਵਿੱਚ ਕਾਲੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਜੈਤੋ ਵੱਲੋਂ ਕਾਲੀ ਲੋਹੜੀ ਮਨਾਈ ਗਈ ਅਤੇ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਕਿਸਾਨ ਮਜਦੂਰ ਵਿਰੋਧੀ ਕਾਲੇ ਦੀਆਂ ਕਾਪੀਆਂ ਸਾੜੀਆਂ ਗਈਆਂ, ਇਹ ਰੋਸ ਪ੍ਰਦਰਸ਼ਨ ਜਿਲ੍ਹਾ ਮੀਤ ਪ੍ਰਧਾਨ ਕਰਮਜੀਤ ਸਿੰਘ ਚੈਨਾ ਅਤੇ ਬਲਾਕ ਕੋਟਕਪੂਰਾ ਦੇ ਆਗੂ ਅਮਨਦੀਪ ਸਿੰਘ ਨਾਨਕਸਰ ਦੀ ਅਗਵਾਈ ਵਿੱਚ ਕੀਤਾ ਗਿਆ। ਇਸ ਮੌਕੇ ਰੰਗਮੰਚ ਨਿਹਾਲ ਸਿੰਘ ਵਾਲਾ ਦੀ ਨਾਟਕ ਟੀਮ ਵੱਲੋਂ ਨਾਟਕ ਸੁਲਗਦੀ ਧਰਤੀ ਪੇਸ਼ ਕੀਤਾ ਗਿਆ।ਰਾਗੀ ਬੇਅੰਤ ਸਿੰਘ ਸਿੱਧੂ ਰਾਮੇਆਣਾ ਪ੍ਰੈੱਸ ਸਕੱਤਰ ਬਲਾਕ ਜੈਤੋ ਨੇ ਬੋਲਦਿਆਂ ਦੱਸਿਆ ਕਿ ਇਹ ਹਰ ਵਰਗ ਦੇ ਲੋਕਾਂ ਦੀ ਏਕਤਾ ਨਾਲ ਹੀ ਇਹ ਕਾਲੇ ਕਾਨੂੰਨ ਵਾਪਸ ਲੈਣ ਲਈ ਮੋਦੀ ਸਰਕਾਰ ਨੂੰ ਮਜਬੂਰ ਕੀਤਾ ਜਾ ਸਕਦਾ ਹੈ। ਹੋਰ ਵੀ ਵੱਖ ਵੱਖ ਬੁਲਾਰਿਆਂ ਨੇ ਇਸ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕੀਤਾ। ਇਸ ਮੌਕੇ ਜਿਲ੍ਹਾ ਮੀਤ ਪ੍ਰਧਾਨ ਕਰਮਜੀਤ ਸਿੰਘ ਚੈਨਾ ਅਮਨਦੀਪ ਸਿੰਘ ਨਾਨਕਸਰ ਨਵਦੀਪ ਸਿੰਘ ਵਿੱਕਾ ਰੋੜੀਕਪੂਰਾ ਰਾਜਾ ਮਹਿਲੜ ਗੁਰਪ੍ਰੀਤ ਸਿੰਘ ਦਬੜੀਖਾਨਾ ਜਸਵੰਤ ਸਿੰਘ ਚੰਦਭਾਨ ਬਲਜੀਤ ਸਿੰਘ ਰਾਮੇਆਣਾ ਬੇਅੰਤ ਸਿੰਘ ਔਲਖ ਪ੍ਰਧਾਨ ਇਕਾਈ ਰਾਮੇਆਣਾ ਮਨਜੀਤ ਸਰਾਂ ਜਸਵਿੰਦਰ ਕੋਠੇ ਬਠਿੰਡਾ, ਸਾਹਿਬ ਜੈਤੋ ਅਨੁਕੂਲ ਜੈਤੋ ਗੁਰਜੀਤ ਸਿੰਘ ਨੰਬਰਦਾਰ ਸੁਰਜੀਤ ਸਿੰਘ ਰੋੜੀਕਪੂਰਾ ਸੁਰਜੀਤ ਸਿੰਘ ਮੱਟੂ ਰਾਮੇਆਣਾ ਰਜਿੰਦਰ ਸਿੰਘ ਡੇਲਿਆਂਵਾਲੀ ਆਦਿ ਹਾਜ਼ਰ ਸਨ।