← ਪਿਛੇ ਪਰਤੋ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 14 ਜਨਵਰੀ 2021-ਜਿੱਥੇ ਇੱਕ ਪਾਸੇ ਲੋਕਾਂ ਅੰਦਰ ਮੇਲਾ ਮਾਘੀ ਨੂੰ ਲੈ ਕੇ ਵਿਸ਼ੇਸ਼ ਉਤਸ਼ਾਹ ਨਜ਼ਰ ਆਇਆ, ਉਥੇ ਹੀ ਖੇਤੀ ਕਾਨੂੰਨਾਂ ਦਾ ਰੋਸ ਵੀ ਵੱਡੇ ਪੱਧਰ ’ਤੇ ਵੇਖਣ ਨੂੰ ਮਿਲਿਆ। ਮੇਲੇ ਦੌਰਾਨ ਨੌਜਵਾਨ ਵਰਗ ਵੱਲੋਂ ਹੱਥਾਂ ’ਚ ਕਿਸਾਨੀ ਝੰਡੇ ਲੈ ਕੇ ਮੋਦੀ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਨੌਜਵਾਨਾਂ ਨੇ ਸ਼ਹਿਰ ਭਰ ਅੰਦਰ ਮੋਦੀ ਮੁਰਦਾਬਾਦ ਦੇ ਨਾਅਰੇ ਲਗਾਏ ਤੇ ਮੰਗ ਕੀਤੀ ਕਿ ਕੇਂਦਰ ਸਰਕਾਰ ਜਲਦ ਤੋਂ ਜਲਦ ਇਹ ਕਾਲੇ ਖੇਤੀ ਕਾਨੂੰਨ ਰੱਦ ਕਰੇ। ਉਧਰ ਨੌਜਵਾਨਾਂ ਦੇ ਇਸ ਸੰਘਰਸ਼ ਨੂੰ ਸ਼ਹਿਰ ਭਰ ਅੰਦਰੋਂ ਲਗਾਤਾਰ ਸਮਰਥਨ ਵੀ ਮਿਲਦਾ ਰਿਹਾ ਤੇ ਇਹ ਕਾਫ਼ਿਲਾ ਦੇਖਦੇ ਹੀ ਦੇਖਦੇ ਲੰਬਾ ਹੁੰਦਾ ਗਿਆ। ਪ੍ਰਦਰਸ਼ਨ ਦੌਰਾਨ ਸੰਘਰਸ਼ਕਾਰੀਆਂ ਨੇ ਆਪਣੇ ਹੱਥਾਂ ਵਿੱਚ ਕੇਂਦਰ ਸਰਕਾਰ ਖ਼ਿਲਾਫ਼ ਲਿਖੇ ਸਲੋਗਨਾਂ ਦੇ ਪੋਸਟਰ ਵੀ ਫੜ੍ਹੇ ਹੋਏ ਸਨ।
Total Responses : 265