ਨਵੀਂ ਦਿੱਲੀ,14 ਜਨਵਰੀ 2021 - ਕੱਲ੍ਹ 15 ਜਨਵਰੀ ਕਿਸਾਨਾਂ ਅਤੇ ਕੇਂਦਰ ਵਿਚਾਲੇ 9ਵੇਂ ਗੇੜ ਦੀ ਮੀਟਿੰਗ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਇਹ ਸਸਪੈਂਸ ਬਣਿਆ ਹੋਇਆ ਸੀ ਕਿ ਹੁਣ ਸੁਪਰੀਮ ਕੋਰਟ ਦੇ ਦਖਲ ਤੋਂ ਬਾਅਦ ਕੇਂਦਰ ਸਰਕਾਰ ਅਤੇ ਕਿਸਾਨਾਂ ਦੀ ਮੀਟਿੰਗ ਨਹੀਂ ਹੋ ਸਕਦੀ। ਪਰ ਅੱਜ ਬਾਅਦ ਦੁਪਹਿਰ ਕੇਂਦਰ ਦੇ ਮੰਤਰੀਆਂ ਨੇ ਮੀਟਿੰਗ ਕੀਤੀ ਅਤੇ ਫੈਸਲਾ ਲਿਆ ਕਿ ਉਹ ਕਿਸਾਨਾਂ ਨਾਲ ਕੱਲ੍ਹ ਦੀ ਮੀਟਿੰਗ ਕਰਨਗੇ।
ਖੇਤੀ ਮੰਤਰੀ ਨਰੇਂਦਰ ਤੋਮਰ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ 15 ਜਨਵਰੀ ਨੂੰ ਸਰਕਾਰ ਅਤੇ ਕਿਸਾਨਾਂ ਦੇ ਵਿੱਚਾਲੇ 9ਵੇਂ ਦੌਰ ਦੀ ਮੀਟਿੰਗ ਹੋਏਗੀ। ਹੁਣ ਇਹ ਕਿਸਾਨਾਂ 'ਤੇ ਹੈ ਕਿ ਉਹ ਮੀਟਿੰਗ ਕਰਨਾ ਚਾਹੁੰਦੇ ਹਨ ਕਿ ਨਹੀਂ। ਕੱਲ੍ਹ ਨੂੰ ਮੀਟਿੰਗ ਦੇ ਲਈ ਦੁਪਹਿਰ 12 ਵਜੇ ਦਾ ਸਮਾਂ ਤੈਅ ਕੀਤਾ ਹੈ ਅਤੇ ਬੈਠਕ ਵਿਗਿਆਨ ਭਵਨ ਵਿੱਚ ਹੀ ਹੋਵੇਗੀ।