ਮਨਿੰਦਰਜੀਤ ਸਿੱਧੂ
ਜੈਤੋ, 23 ਨਵੰਬਰ 2020 - ਅੱਜ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਬਲਾਕ ਜੈਤੋ ਦੀ ਮੀਟਿੰਗ ਸਥਾਨਕ ਗੁਰਦੁਆਰਾ ਗੰਗਸਰ ਸਾਹਿਬ ਜੈਤੋ ਵਿਖੇ ਬਲਾਕ ਜੈਤੋ ਦੇ ਪ੍ਰਧਾਨ ਦਰਸ਼ਨ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਦਰਸ਼ਨ ਸਿੰਘ ਨੇ ਕਿਹਾ ਕਿ ਦਿੱਲੀ ਵੱਲ ਚਾਲੇ ਪਾਉਣ ਲਈ ਪੰਜਾਬ ਦੇ ਕਿਸਾਨ ਉਤਾਵਲੇ ਹੋਏ ਪਏ ਹਨ। ਇਸ ਮੌਕੇ ਆਗੂ ਨੈਬ ਸਿੰਘ ਭਗਤੂਆਣਾ ਨੇ ਕਿਹਾ ਕਿ ਭੂਸਰੀ ਦਿੱਲੀ ਨੂੰ ਉਸਦੀ ਔਕਾਤ ਦਿਖਾਉਣ ਲਈ 25 ਤਾਰੀਕ ਨੂੰ ਸੂਬੇ ਦੇ ਕਿਸਾਨ ਚਾਲੇ ਪਾਉਣਗੇ। ਉਹਨਾਂ ਕਿਹਾ ਕਿ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਮੋਦੀ ਅੱਗੇ ਆਪਣੀ ਵਫਾਦਾਰੀ ਦਿਖਾਉਂਦਿਆਂ ਕੋਰੋਨਾ ਦਾ ਡਰ ਦੇਕੇ ਕਿਸਾਨਾਂ ਨੂੰ ਰੋਕਣ ਦੀਆਂ ਕੋਝੀਆਂ ਚਾਲਾਂ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਸਾਨੂੰ ਕੇਂਦਰ ਖਿਲਾਫ ਇੱਕਜੁਟਤਾ ਨਾਲ ਸਾਂਝਾ ਘੋਲ ਲੜ ਕੇ ਕੇਂਦਰ ਵੱਲੋ ਜ਼ਬਰੀ ਥੋਪੇ ਜਾ ਰਹੇ ਕਿਸਾਨੀ ਮਾਰੂ ਕਾਲੇ ਕਾਨੂੰਨ ਵਾਪਸ ਕਰਵਾਉਣ ਲਈ ਮਜਬੂਰ ਕਰਨਾ ਹੀ ਪਵੇਗਾ। ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਸੁਰਮੱਖ ਸਿੰਘ ਅਜਿੱਤ ਗਿੱਲ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਕੇਂਦਰ ਸਰਕਾਰ ਹਰ ਹੀਲਾ ਵਰਤ ਰਹੀ ਹੈ, ਪਰ ਪੰਜਾਬ ਦੇ ਕਿਸਾਨ ਮੋਦੀ ਸਰਕਾਰ ਦੀਆਂ ਸਭ ਚਾਲਾਂ ਨੂੰ ਸਮਝਦੇ ਹਨ।
ਉਹਨਾਂ ਅੱਗੇ ਕਿਹਾ ਕਿ 25 ਨਵੰਬਰ ਨੂੰ ਜੈਤੋ ਤੋ ਦਿੱਲੀ ਰਵਾਨਾ ਹੋਣ ਲਈ ਕਿਸਾਨ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਟਰੈਕਟਰ-ਟਰਾਲੀਆਂ ਅਤੇ ਹੋਰ ਸਾਧਨਾ ਉੱਪਰ ਸਵਾਰ ਹੋ ਕੇ ਬਿਸ਼ਤਰਿਆਂ ਸਮੇਤ ਆਪਣਾ ਖਾਣ-ਪੀਣ ਲਈ ਰਾਸ਼ਨ ਨਾਲ ਲੈ ਕੇ ਪੱਕੇ ਮੋਰਚੇ ਲਾਉਣ ਖ਼ਾਤਰ ਦਿੱਲੀ ਵੱਲ ਕੂਚ ਕਰਨਗੇ।ਇਸ ਮੌਕੇ ਉਹਨਾਂ ਨਾਲ ਸੋਹਣ ਸਿੰਘ , ਨਿਰਮਲ ਸਿੰਘ ਬਰਗਾੜੀ, ਗੁਰਸੇਵਕ ਸਿੰਘ, ਕਾਲਾ ਸਿੰਘ, ਘੋਨਾ ਨਰਵਾਨ, ਗੁਰਦੀਪ ਸਿੰਘ ਬਿੱਟੂ, ਭੋਲਾ ਰਾਮ, ਜੱਜ ਸ਼ਰਮਾ, ਗੁਰਪ੍ਰੀਤ ਸਿੰਘ, ਸੋਨੀ ਸ਼ਰਮਾ, ਪੁੰਨੂ ਸ਼ਰਮਾ, ਰੋਸ਼ਨ ਲਾਲ ਸ਼ਰਮਾ, ਗੁਰਪ੍ਰੀਤ ਸਿੰਘ ਚੀਨਾ, ਜ਼ੋਗਿੰਦਰ ਸਿੰਘ, ਜਗਰਾਜ ਸਿੰਘ, ਬਲਤੇਜ਼ ਸਿੰਘ, ਅੰਗਰੇਜ਼ ਸਿੰਘ, ਅਵਤਾਰ ਸਿੰਘ, ਅ੍ਰਮਿੰਤਪਾਲ ਸਿੰਘ, ਗੁਰਚਰਨ ਸਿੰਘ, ਸ਼ਿਕੰਦਰ ਦਬੜੀਖਾਨਾ, ਮਲਕੀਤ ਸਿੰਘ, ਤੋਤਾ ਸਿੰਘ, ਗੁਰਦੀਪ ਸਿੰਘ, ਦਰਸ਼ਨ ਸਿੰਘ ਪਟਵਾਰੀ, ਹਰਬੰਸ ਸਿੰਘ, ਨਰ ਸਿੰਘ ਆਦਿ ਕਿਸਾਨ ਵੱਡੀ ਗਿਣਤੀ ਵਿੱਚ ਹਾਜ਼ਰ ਸਨ।