ਨਵੀਂ ਦਿੱਲੀ, 26 ਨਵੰਬਰ 2020 - ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨੇ ਪੰਜਾਬ ਤੋਂ ਦਿੱਲੀ ਵੱਲ੍ਹ ਕੂਚ ਕਰ ਰਹੇ ਕਿਸਾਨਾਂ ਦੇ ਵੱਡੇ ਕਾਫਲੇ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਅੰਦੋਲਨ ਨਾ ਕਰਨ। ਉਨ੍ਹਾਂ ਕਿਹਾ ਕਿ ਉਹ ਜਲਦ ਹੀ ਮੁੱਦਿਆਂ 'ਤੇ ਗੱਲਬਾਤ ਕਰਕੇ ਮਸਲਿਆਂ ਨੂੰ ਸੁਲਝਾ ਲੈਣਗੇ। ਉਨ੍ਹਾਂ ਕਿਹਾ ਕਿ, "ਮੈਨੂੰ ਪੂਰਾ ਯਕੀਨ ਹੈ ਕਿ ਸਾਡੀ ਗੱਲਬਾਤ ਦਾ ਸਕਾਰਾਤਮਕ ਨਤੀਜਾ ਨਿਕਲੇਗਾ:"
ਉਥੇ ਹੀ ਤੋਮਰ ਨੇ ਕਿਹਾ ਕਿ "ਨਵੇਂ ਖੇਤੀਬਾੜੀ ਕਾਨੂੰਨ ਸਮੇਂ ਦੀ ਲੋੜ ਸੀ। ਆਉਣ ਵਾਲੇ ਸਮੇਂ ਵਿੱਚ, ਇਹ ਇਨਕਲਾਬੀ ਤਬਦੀਲੀਆਂ ਲਿਆਉਣ ਜਾ ਰਹੇ ਨੇ। ਅਸੀਂ ਪੰਜਾਬ ਵਿਚ ਸੈਕਟਰੀ ਪੱਧਰ 'ਤੇ ਆਪਣੇ ਕਿਸਾਨ ਭਰਾਵਾਂ ਦੇ ਗਲਤ ਵਿਚਾਰਾਂ ਨੂੰ ਦੂਰ ਕਰਨ ਲਈ ਗੱਲ ਕੀਤੀ ਹੈ। ਅਸੀਂ 3 ਦਸੰਬਰ ਨੂੰ ਗੱਲ ਕਰਾਂਗੇ।"