ਚੰਡੀਗੜ੍ਹ, 28 ਨਵੰਬਰ 2020 - ਪੰਜਾਬ ਦੀਆਂ 30 ਜਥੇਬੰਦੀਆਂ ਵੱਲੋਂ ਸਿੰਘੂ ਬਾਰਡਰ 'ਤੇ ਹੀ ਪੱਕਾ ਧਰਨਾ ਮਾਰਨ ਦਾ ਐਲਾਨ ਕੀਤਾ ਗਿਆ ਹੈ। ਇੱਕ ਨਿਊਜ਼ ਚੈਨਲ ਨਾਲ ਗੱਲ ਕਰਦਿਆਂ ਕਿਸਾਨ ਆਗੂ ਨੇ ਮੀਟਿੰਗ 'ਚ ਹੋਏ ਫੈਸਲੇ ਬਾਰੇ ਦੱਸਦਿਆਂ ਕਿ ਕਿਸਾਨ ਆਗੂਆਂ ਵੱਲੋਂ ਹੁਣ ਬੁਰਾੜੀ ਦੇ ਮੈਦਾਨ 'ਚ ਨਹੀਂ ਜਾਇਆ ਜਾਏਗਾ ਅਤੇ ਉਹ ਦਿੱਲੀ ਨੂੰ ਹਰ ਪਾਸਿਉਂ ਘੇਰਾ ਪਾਉਣਗੇ। ਉਨ੍ਹਾਂ ਕਿਹਾ ਕਿ ਜਿਵੇਂ ਮੋਦੀ ਸਰਕਾਰ ਨੇ ਪੰਜਾਬ ਦੀ ਆਰਥਿਕ ਬੰਦੀ ਕੀਤੀ ਸੀ, ਉਸੇ ਤਰ੍ਹਾਂ ਹੁਣ ਕਿਸਾਨ ਦਿੱਲੀ ਨੂੰ ਬੰਦ ਕਰ ਦੇਣਗੇ।
ਉਨ੍ਹਾਂ ਕਿਹਾ ਕਿ ਮੀਟਿੰਗ 'ਚ ਤੈਅ ਹੋਇਆ ਕਿ ਹਰ ਰੋਜ਼ ਸਵੇਰੇ ੧੧ ਵਜੇ ਮੀਟਿੰਗ ਕੀਤੀ ਜਾਏਗੀ ਤੇ ਉਸ 'ਚ ਅਗਲਾ ਫੈਸਲਾ ਲਿਆ ਜਾਏਗਾ।