ਨਵੀਂ ਦਿੱਲੀ, 29 ਨਵੰਬਰ 2020 - ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਧਰਨੇ ਵਿਚ ਦਿੱਲੀ ਜਾ ਰਹੇ ਕਾਫਲੇ ਦੇ ਨਾਲ ਇੱਕ ਟਰੈਕਟਰ ਠੀਕ ਕਰਨ ਆਏ ਮਕੈਨਿਕ ਨਾਲ ਧਨੌਲਾ ਦੇ ਮਕੈਨਿਕ ਦੀ ਕਾਰ ਸਮੇਤ ਸੜਨ ਕਾਰਨ ਮੌਤ ਹੋ ਗਈ।
ਜਾਣਕਰੀ ਮਿਲੀ ਹੈ ਕਿ ਜਣਕ ਰਾਜ ਨਾਮੀ 60-65 ਸਾਲਾ ਸੰਘਰਸ਼ੀ ਧਨੌਲੇ ਵਿਖੇ ਆਪਣੀ ਪੈਂਚਰਾਂ ਦੀ ਦੁਕਾਨ ਚਲਾਉਂਦਾ ਸੀ। ਮ੍ਰਿਤਕ ਦੇ ਨਾਲ ਆਏ ਟਰੈਕਟਰ ਸਹੀ ਕਰਨ ਆਏ ਨੌਜਵਾਨ ਨੇ ਕਿਹਾ ਕਿ ਮ੍ਰਿਤਕ ਜਣਕ ਰਾਜ ਹੈਲਪਰ ਦੇ ਤੌਰ 'ਤੇ ਉਨ੍ਹਾਂ ਨਾਲ ਆਇਆ ਸੀ।
ਇਸ ਮੌਕੇ ਜੋਗਿੰਦਰ ਸਿੰਘ ਉਗਰਾਹਾਂ ਨੇ ਨਿਊਜ਼ ਚੈਨਲ ਪ੍ਰਾਈਮ ਏਸ਼ੀਆ ਨਾਲ ਗੱਲ ਕਰਦਿਆਂ ਜਾਣਕਾਰੀ ਦਿੰਦਿਆਂ ਕਿਹਾ ਕਿ ਕਿਸਾਨੀ ਸੰਘਰਸ਼ 'ਚ ਸ਼ਹੀਦ ਹੋਇਆ ਇਹ ਭਲਾਮਾਣਸ ਹੈਲਪਰ ਦੇ ਤੌਰ 'ਤੇ ਨੌਜਵਾਨਾਂ ਨਾਲ ਆਇਆ ਸੀ ਤੇ ਟਰੈਕਟਰ ਠੀਕ ਕਰਦਾ ਥੱਕ ਟੁੱਟ ਕੇ ਸਵਿਫਟ ਕਾਰ 'ਚ ਆ ਕੇ ਸੌਂ ਗਿਆ ਜਿਸ ਤੋਂ ਬਾਅਦ ਗੱਡੀ 'ਚ ਸ਼ਾਟ ਸਰਕਟ ਹੋਇਆ ਤੇ ਜਿਸ ਨਾਲ ਗੱਡੀ ਨੂੰ ਅੱਗ ਲੱਗ ਗਈ ਤੇ ਮਿੰਟਾਂ 'ਚ ਹੀ ਜਣਕ ਰਾਜ ਸੜ ਕੇ ਸੁਆਹ ਹੋ ਗਿਆ।
ਜੋਗਿੰਦਰ ਸਿੰਘ ਉਗਰਾਹਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਉਨ੍ਹਾਂ ਦੁਆਰਾ ਸੂਚਨਾ ਦਿੱਤੀ ਗਈ, ਪਰ ਹਰਿਆਣਾ ਦਾ ਪ੍ਰਸ਼ਾਸਨ ਹਾਲੇ ਤੱਕ ਉਥੇ ਨਹੀਂ ਪਹੁੰਚਿਆ, ਜੋ ਕਿ ਬੜਾ ਹੀ ਮੰਦਭਾਗਾ ਹੈ।