ਨਵੀਂ ਦਿੱਲੀ, 29 ਨਵੰਬਰ 2020 - ਹਰਿਆਣਾ ਦੇ ਮੁੱਖ ਮੰਤਰੀ ਅਤੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਵਿਚਕਾਰ ਕਿਸਨਾਂ ਦੇ ਮੁੱਦੇ 'ਤੇ ਤਲਖੀ ਵਧਦੀ ਜੀ ਜਾ ਰਹੀ ਹੈ। ਦੋਵਾਂ ਵੱਲੋਂ ਇਸ ਦੂਜੇ ਖਿਲਾਫ ਬਿਆਨਬਾਜੀ ਜਾਰੀ ਹੈ ਅਜਿਹੇ 'ਚ ਹੀ ਹਰਿਆਣਾ ਦੇ ਮੁੱਖ ਮੰਤਰੀ ਨੇ ਇੱਕ ਵਾਰ ਫਿਰ ਤੋਂ ਪੰਜਾਬ ਸਰਕਾਰ 'ਤੇ ਹਮਲਾ ਬੋਲਿਆ ਹੈ ਅਤੇ ਕਿਹਾ ਹੈ ਕਿ ਜੇਕਰ ਇੰਨ੍ਹੇ ਲੋਕਾਂ ਦੀ ਭੀੜ ਕਾਰਨ ਜੇ ਕੋਰੋਨਾ ਵਧਿਆ ਤਾਂ ਇਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
ਇਸ ਤੋਂ ਬਿਨਾਂ ਅੱਗੇ ਉਨ੍ਹਾਂ ਨੇ ਕਿਸਾਨਾਂ 'ਤੇ ਪਾਣੀ ਦੀਆਂ ਬੁਛਾੜਾਂ ਅਤੇ ਹੰਝੂ ਗੈਸ ਦੇ ਗੋਲਿਆਂ ਬਾਰੇ ਬੋਲਦਿਆਂ ਕਿਹਾ ਕਿ ਇਹ ਭੀੜ ਨੂੰ ਖਿੰਡਾਉਣ ਦੇ ਕੰਮ ਆਉਂਦੇ ਹਨ ਉਹ ਇਸ ਨੂੰ ਫੋਰਸ ਨਹੀਂ ਮੰਨਦੇ।
ਟਵੀਟ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ...
https://twitter.com/AHindinews/status/1332980834618417152