ਨਵੀਂ ਦਿੱਲੀ, 3 ਦਸੰਬਰ 2020 - ਕੇਂਦਰ ਸਰਕਾਰ ਦੀ ਅੱਜ ਕਿਸਾਨਾਂ ਨਾਲ ਚੌਥੇ ਗੇੜ ਦੀ ਮੀਟਿੰਗ ਹੋਈ। ਵਿਸਥਾਰ ਨਾਲ ਹੇਠ ਪੜ੍ਹੋ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਦੀ ਜ਼ੁਬਾਨੀ, ਮੀਟਿੰਗ 'ਚ ਕੀ ਕੀ ਹੋਇਆ।
ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨੇ ਕਿਸਾਨਾਂ ਨਾਲ ਭਾਰਤ ਸਰਕਾਰ ਦੀ ਚੌਥੇ ਗੇੜ ਦੀ ਮੀਟੰਗ ਹੋਈ। ਜਿਸ 'ਚ ਪਿਊਸ਼ ਗੋਇਲ, ਸੋਮਪ੍ਰਕਾਸ਼ ਤੇ ਹੋਰ ਅਧਿਕਾਰੀ ਮੌਜੂਦ ਸੀ। ਬਹੁਤ ਹੀ ਚੰਗੀ ਮੀਟਿੰਗ ਰਹੀ। ਅੱਜ ਦੀ ਚਰਚਾ 'ਚ ਮੁੱਖ ਬਿੰਦੂ ਕੱਢੇ ਗਏ ਜਿੰਨ੍ਹਾਂ 'ਤੇ ਕਿਸਾਨ ਚਿੰਤਤ ਨੇ।
ਸਰਕਾਰ ਦਾ ਕੋਈ ਹੰਕਾਰ ਨਹੀਂ ਹੈ ਤੇ ਸਰਕਾਰ ਕਿਸਾਨਾਂ ਨਾਲ ਚਰਚਾ ਕਰ ਰਹੀ ਸੀ। ਭਾਰਤ ਸਰਕਾਰ ਇਸ ਗੱਲ 'ਤੇ ਵਿਚਾਰ ਕਰੇਗੀ ਕਿ ਏ.ਪੀ.ਐਮ.ਸੀ ਦਾ ਪ੍ਰਸਾਰ ਹੋਰ ਵਧੇ। ਜਿਥੇ ਤੱਕ ਨਵੇਂ ਐਕਟ ਦਾ ਅਧਾਰ ਹੈ, ਪ੍ਰਾਈਵੇਟ ਮੰਡੀਆਂ ਆਉਣਗੀਆਂ। ਇਸ 'ਤੇ ਵੀ ਵਿਚਾਰ ਕਰਾਂਗੇ। ਨਾਲ ਹੀ ਇਹ ਗੱਲ ਆਈ ਕਿ ਜਦੋਂ ਮੰਡੀ ਤੋਂ ਬਾਹਰ ਟਰੇਡ ਹੋਏਗਾ ਤਾਂ ਪੈਨ ਕਾਰਡ 'ਤੇ ਹੋਏਗਾ। ਅਸੀਂ ਇਸ ਵਿਸ਼ੇ 'ਤੇ ਵੀ ਗੰਭੀਰਤਾ ਨਾਲ ਵਿਚਾਰ ਕਰਾਂਗੇ।
ਐਸ.ਡੀ.ਐਮ ਕੋਰਟ ਬਾਰੇ ਯੂਨੀਅਨ ਦੀ ਚਿੰਤਾ ਸਹੀ ਹੈ ਤੇ ਉਸ 'ਤੇ ਸਰਕਾਰ ਹੁਣ ਵਿਚਾਰ ਕਰੇਗੀ। ਨਾਲ ਹੀ ਪਰਾਲੀ ਦੇ ਵਿਸ਼ੇ 'ਤੇ ਵੀ ਕਿਸਾਨਾਂ ਨੇ ਚਿੰਤਾ ਜ਼ਾਹਰ ਕੀਤੀ।
ਇੱਕ ਗੱਲ ਇਹ ਚਲਾਈ ਜਾ ਰਹੀ ਹੈ ਕਿ ਨਵੇਂ ਕਾਨੂੰਨਾਂ ਨਾਲ ਛੋਟੇ ਕਿਸਾਨਾਂ ਦੀਆਂ ਜ਼ਮੀਨਾਂ ਵੱਡੇ ਲੋਕ ਹਥਿਆ ਲੈਣਗੇ। ਪਰ ਕੋਈ ਵੀ ਕਿਾਸਨ ਦੀ ਜ਼ਮੀਨ ਖੋਹ ਨਹੀਂ ਸਕਦਾ ਜੋ ਕਿ ਕਾਨੂੰਨ 'ਚ ਮੌਜੂਦ ਹੈ।
ਐਮ.ਐਸ.ਪੀ ਰਹੀ ਸੀ, ਹੁਣ ਵੀ ਹੈ ਤੇ ਰਹੇਗੀ।
5 ਤਰੀਕ ਨੂੰ ਦੁਪਹਿਰ 2 ਵਜੇ ਦੁਬਾਰਾ ਮੀਟਿੰਗ ਹੋਏਗੀ ਅਤੇ ਅੱਜ ਬਹੁਤ ਹੀ ਚੰਗੇ ਮਾਹੌਲ 'ਚ ਮੀਟਿੰਗ ਹੋਈ ਤੇ ਸਰਕਾਰ ਨੇ ਪੂਰੇ ਧਿਆਨ ਨਾਲ ਸਾਰਿਆਂ ਨੂੰ ਸੁਣਿਆ ਤੇ ਲਗਭਗ ਸਾਰੇ ਤੱਥਾਂ 'ਤੇ ਵਿਚਾਰ ਬਣੇ ਨੇ ।
ਅੰਦੋਲਨ ਦੇ ਬਾਰੇ ਕਿਸਾਨਾਂ ਨੇ ਕੋਈ ਗੱਲ ਨਹੀਂ ਕੀਤੀ। ਅਸੀਂ ਮੀਡੀਆ ਰਾਹੀਂ ਕਿਸਾਨ ਆਗੂਆਂ ਨੂੰ ਅੰਦੋਲਨ ਬੰਦ ਕਰਨ ਦੀ ਅਪੀਲ ਕਰਦੇ ਹਾਂ।