ਰਾਜਿੰਦਰ ਕੁਮਾਰ
ਨਵਾਂ ਸ਼ਹਿਰ, 6 ਦਸੰਬਰ 2020 - ਪਿੰਡ ਹਸਨਪੁਰ ਮੰਡੇਰ (ਨੇੜਲੇ ਕਾਠਗੜ੍ਹ) ਦਾ ਕਿਸਾਨ ਸੁਰਿੰਦਰ ਸਿੰਘ (50) ਜੋ ਕਿ ਕਿਸਾਨ ਜੱਥੇਬੰਦੀਆਂ ਵੱਲੋਂ ਰੋਸ ਵਜੋਂ ਕੀਤੇ ਜਾ ਰਹੇ ਸੰਘਰਸ਼ ਵਿੱਚ ਹਿੱਸਾ ਲੈਣ ਦਿੱਲੀ ਜਾ ਰਿਹਾ ਸੀ, ਦੀ ਸ਼ੁੱਕਰਵਾਰ ਰਾਤ ਨੂੰ ਹਰਿਆਣਾ ਦੇ ਜ਼ਿਲ੍ਹਾ ਸੋਨੀਪਤ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਨੰਬਰਦਾਰ ਜਸਬੀਰ ਸਿੰਘ ਘੁੰਮਣ ਨੇ ਦੱਸਿਆ ਕਿ ਸੁਰਿੰਦਰ ਸਿੰਘ ਆਪਣੀ ਟਰੈਕਟਰ ਟਰਾਲੀ ਵਿਚ 12 ਦੇ ਕਰੀਬ ਕਿਸਾਨਾਂ ਨਾਲ ਦਿੱਲੀ ਜਾ ਰਿਹਾ ਸੀ, ਪਰ ਸ਼ੁੱਕਰਵਾਰ ਰਾਤ ਕਰੀਬ 9 ਵਜੇ, ਹਰਿਆਣੇ ਦੇ ਸੋਨੀਪਤ ਨੇੜੇ, ਉਸਨੇ ਕਿਸੇ ਕੰਮ ਲਈ ਟਰੈਕਟਰ ਟਰਾਲੀ ਨੂੰ ਸਾਈਡ 'ਤੇ ਲਾ ਕੇ ਸੜਕ ਪਾਰ ਕਰ ਰਿਹਾ ਸੀ, ਇਸ ਦੌਰਾਨ ਇਕ ਤੇਜ਼ ਰਫਤਾਰ ਵਾਹਨ ਨੇ ਸੁਰਿੰਦਰ ਸਿੰਘ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਸਰਿੰਦਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ।