ਦੀਪਕ ਜੈਨ
ਜਗਰਾਓਂ, 6 ਦਸੰਬਰ 2020 - ਬਾਰ ਕੌਂਸਲ ਜਗਰਾਓਂ ਦੇ ਸਾਬਕਾ ਪ੍ਰਧਾਨ ਅਤੇ ਵਕੀਲ ਰਘਬੀਰ ਸਿੰਘ ਤੂਰ ਵਲੋਂ ਕਿਸਾਨਾਂ ਦੇ ਹੱਕ ਵਿਚ ਖੜਦਿਆਂ ਸਰਕਾਰਾਂ ਵਲੋਂ ਦਿੱਤੇ ਗਏ ਸਾਰੇ ਐਵਾਰਡ ਵਾਪਿਸ ਕਰ ਦਿੱਤੇ ਗਏ ਹਨ। ਇਸ ਮੌਕੇ ਰਘਬੀਰ ਸਿੰਘ ਤੂਰ ਨੇ ਕਿਹਾ ਕਿ ਕਿਸਾਨਾਂ ਵਲੋਂ ਆਪਣੇ ਹੱਕਾਂ ਖਾਤਰ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਅਤੇ ਉਹ ਵੀ ਕਿਸਾਨਾਂ ਜੋਕਿ ਅੰਨਦਾਤਾ ਦਾ ਰੂਪ ਹੈ , ਦੇ ਨਾਲ ਖੜੇ ਹਨ ਅਤੇ ਪ੍ਰਧਾਨਮੰਤਰੀ , ਰਾਸ਼ਟਰਪਤੀ ਅਤੇ ਕਈ ਸੂਬਿਆਂ ਦੇ ਗਵਰਨਰਾਂ ਵਲੋਂ ਦਿੱਤੇ ਗਏ ਐਵਾਰਡ ਵਾਪਿਸ ਕਰਦੇ ਹਨ।
ਵਕੀਲ ਰਘਬੀਰ ਸਿੰਘ ਤੂਰ ਵਲੋਂ ਹਮੇਸ਼ਾ ਹੀ ਸਮਾਜ ਭਲਾਈ ਦੇ ਕੰਮ ਕੀਤੇ ਜਾਂਦੇ ਹਨ ਅਤੇ ਬਹੁਤ ਵਾਰ ਬਲੱਡ ਡੋਨੇਸ਼ਨ ਕਰਨ ਕਾਰਨ ਓਨਾ ਨੂੰ ਖਿਤਾਬ ਮਿਲੇ ਹਨ ਅਤੇ ਸਮਾਜ ਭਲਾਈ ਕਰਦਿਆਂ ਅਨੇਕਾਂ ਅਵਾਰਡ ਹਾਸਲ ਕੀਤੇ ਹਨ। ਪਰ ਅੱਜ ਕਿਸਾਨਾਂ ਦੇ ਹੱਕ ਵਿਚ ਅਵਾਜ ਬੁਲੰਦ ਕਰਦਿਆਂ ਉਨ੍ਹਾਂ ਵਲੋਂ ਸਾਰੇ ਐਵਾਰਡ ਵਾਪਿਸ ਕਰ ਦਿੱਤੇ ਗਏ ਹਨ।