ਰਵੀ ਜੱਖੂ
ਦਿੱਲੀ 07 ਦਸੰਬਰ 2020 - ਪੰਜਾਬ ਤੋਂ ਸ਼ੁਰੂ ਹੋਇਆ ਕਿਸਾਨੀ ਘੋਲ ਦੇਸ਼ ਦੀਆਂ ਸਮੂਹ ਕਿਸਾਨੀ ਜਥੇਬੰਦੀਆਂ ਨੂੰ ਲੈ ਕਿ ਜਿਸ ਤਰ੍ਹਾ ਸ਼ਾਤਮਈ ਢੰਗ ਨਾਲ ਆਪਣਾ ਅੰਦੋਲਨ ਕਰ ਰਹੇ ਹਨ ਉਸ ਨੂੰ ਦੇਖ ਕਿ ਕੇਂਦਰ ਸਰਕਾਰ ਦੇ ਵਜ਼ੀਰ ਵੀ ਇਸ ਸ਼ਾਂਤਮਈ ਅੰਦੋਲਨ ਦੀ ਤਰੀਫ਼ ਕਰਨੋ ਨਹੀਂ ਰਹਿ ਸਕੇ। ਅੰਦੋਲਨ ਨੂੰ ਜਿੱਥੇ ਹਨ ਵਰਗ ਹਰ ਤਬਕੇ ਦਾ ਸਾਥ ਮਿਲਿਆ ਉਸ ਤੋਂ ਇਹ ਅੰਦੋਲਨ ਹੁਣ ਆਮ ਲੋਕਾਂ ਦਾ ਅੰਦੋਲਨ ਬਣ ਗਿਆ। ਜਿੱਥੇ ਨੌਜਵਾਨਾਂ ਦਾ ਵੱਡੀ ਗਿਣਤੀ ਵਿੱਚ ਸਾਥ ਮਿਲ ਰਿਹਾ ਹੈ ਉੱਥੇ ਹੀ 91 ਸਾਲਾ ਬਾਪੂ ਨਿੱਕਾ ਸਿੰਘ ਝਾਰਮੜੀ ਵੀ ਸਰਕਾਰ ਦੇ ਕੰਨੀ ਆਪਣੀ ਗੱਲ ਪਹੁੰਚਣ ਲਈ ਖੂਡੇ ਸਮੇਤ ਪਹੁੰਚਿਆ।
ਬੁਲੰਦ ਹੌਸਲੇ ਨਾਲ ਨਿੱਕਾ ਸਿੰਘ ਜਿੱਥੇ ਦਿੱਲੀ ਦੀ ਬਰੂਹ 'ਤੇ ਖੜ੍ਹ ਕੇਂਦਰ ਸਰਕਾਰ ਨੂੰ ਲਲਕਾਰਾ ਮਾਰ ਰਿਹਾ ਹੈ ਉੱਥੇ ਹੀ ਨੌਜਵਾਨਾਂ ਵਿੱਚ ਜੋਸ਼ ਵੀ ਭਰ ਰਿਹਾ। ਨਿੱਕਾ ਸਿੰਘ ਦੱਸਦਾ ਹੈ ਕਿ ਖੇਤਾਂ ਨੂੰ ਪਾਣੀ ਲਾ ਕੇ ਰੋਜ਼ ਮਿੱਟੀ ਨਾਲ ਮਿੱਟੀ ਹੋਣ ਵਾਲਾ ਕਿਸਾਨ ਸਰਕਾਰ ਦੀ ਪਾਣੀ ਦੀ ਬੁਛਾੜਾਂ ਤੋਂ ਨਹੀਂ ਡਰਦਾ। ਕਿਸਾਨੀ ਜੰਗ ਜਿੱਤਣ ਦਾ ਜਜ਼ਬਾ ਦਿੱਲ 'ਚ ਰੱਖ ਵੱਡੇ ਹੌਸਲੇ ਵਾਲਾ ਨਿੱਕਾ ਸਿੰਘ ਸੰਘਰਸ਼ੀ ਪਿੜ 'ਚ ਜਿੱਥੇ ਸਰਕਾਰ ਦੇ ਖ਼ਿਲਾਫ਼ ਖੁੱਲ ਕਿ ਬੋਲਦਾ ਹੈ ਉੱਥੇ ਹੀ ਬਾਕੀ ਸੰਘਰਸ਼ੀ ਯੋਧਿਆ ਦੇ ਹੌਸਲੇ ਵੀ ਬੁਲੰਦ ਕਰਦਾ ਹੈ।
ਹੇਠ ਲਿੰਕ ਦੱਬ ਕੇ ਦੇਖੋ ਵੀਡੀੳ
ਚੱਲਦੀ Interview 'ਚ 91 ਸਾਲਾ ਬਾਪੂ ਦਾ ਚੜ੍ਹਿਆ ਪਾਰਾ - ਸਰਕਾਰਾਂ ਦੀ ਬਣਾਈ ਰੇਲ | Babushahi Times - YouTube