ਜੀ ਐਸ ਪੰਨੂ
ਪਟਿਆਲਾ 7ਦਸੰਬਰ 2020 - ਭਾਰਤ ਸਰਕਾਰ ਵਲੋਂ ਰਸਮੀ ਢੰਗ ਨਾਲ਼ ਪਾਸ ਕੀਤੇ ਕਿਸਾਨ ਅਤੇ ਖਪਤਕਾਰ ਵਿਰੋਧੀ ਹਨ ਤਿੰਨ ਖੇਤੀ ਕਾਨੂੰਨਾਂ,ਦੇ ਵਿਰੋਧ ਚ ਦੋ ਮਹੀਨਿਆਂ ਤੋਂ ਚਲ ਰਹੇ, ਲੋਕ ਤੰਤਰੀ ਢੰਗ ਨਾਲ ਪੁਰ ਅਮਨ ਅਨੁਸ਼ਾਸ਼ਨ ਅਤੇ ਜਾਬਤੇ ਅਨੁਸਾਰ ਦਿੱਲੀ ਬਾਰਡਰ ਤੇ ਬੈਠੇ ਲੱਖਾਂ ਕਿਸਾਨ ਬੀਬੀਆਂ ਬੱਚੇ ਤੇ ਬਜ਼ੁਰਗਾਂ ਦੇ ਹੱਕੀ ਘੋਲ਼ ਨੂੰ ਸੰਪੂਰਨ ਹਮਾਇਤ ਦਿੰਦੇ ਹੋਏ ਅੱਜ ਰਾਜਦੀਪ ਸਿੰਘ ਗਿੱਲ ਸਾਬਕਾ ਡੀਜੀਪੀ ਪੰਜਾਬ ਪੁਲਿਸ ਦੀ ਅਗਵਾਈ ਹੇਠ ਇਹ ਅਹਿਦ ਕੀਤਾ ਗਿਆ ਕਿ ਸਰਕਾਰ ਕਿਸਾਨਾਂ ਦੀਆਂ ਹੱਕੀ ਮੰਗਾ ਤੁਰੰਤ ਪ੍ਰਵਾਨ ਕਰੇ। ਇਸ ਦੀ ਪਰੋੜ੍ਹਤਾ ਹਰਕੇਸ਼ ਸਿੰਘ ਸਿੱਧੂ ਸਾਬਕਾ ਡੀ ਸੀ , ਮਨਜੀਤ ਸਿੰਘ ਨਾਰੰਗ, ਅਤੇ ਧਰਮ ਪਾਲ ਗੁਪਤਾ ਸਾਰੇ ਸਾਬਕਾ ਆਈ ਏ ਐੱਸ ,ਪਰਮਜੀਤ ਸਿੰਘ ਗਰੇਵਾਲ ਆਈ ਪੀ ਐੱਸ, ਅਮਰ ਸਿੰਘ ਚਾਹਲ ਆਈ ਪੀ ਐੱਸ, ਪਰਮਜੀਤ ਗਿੱਲ ਆਈ ਪੀ ਐੱਸ ਪਰਮਜੀਤ ਸਿੰਘ ਸਰਾਓ ਆਈ ਪੀ ਐੱਸ ,ਸਾਰੇ ਆਈ ਜੀ ਸੇਵਾ ਮੁਕਤ ਹਰਿੰਦਰ ਸਿੰਘ ਚਾਹਲ, ਗੁਰਦਰਸ਼ਨ ਸਿੰਘ ਆਹਲੁਵਾਲੀਆ ,ਸਾਰੇ ਸਾਬਕਾ ਡੀ ਆਈ ਜੀ ਸੁਰਜੀਤ ਸਿੰਘ ਮੁਲਤਾਨੀ ਸਮੇਤ ਹਰਜੀਤ ਸਿੰਘ ਸੋਹੀ, ਆਈ ਆਰ ਐੱਸ ਸਾਬਕਾ ਪ੍ਰਿੰਸੀਪਲ ਕਮਿਸ਼ਨਰ ਇਨਕਮ ਟੈਕਸ ਸੱਤਪਾਲ ਸਿੱਧੂ ,ਗੁਰਦੀਪ ਸਿੰਘ ,ਪ੍ਰੀਤਪਾਲ਼ ਵਿਰਕ, ਪ੍ਰੀਤਪਾਲ ਥਿੰਦ ਸਾਰੇ ਸਾਬਕਾ ਐੱਸ ਐੱਸ ਪੀ ਗੁਰਮੀਤ ਸਿੰਘ ਸਾਬਕਾ ਏ ਆਈ ਜੀ ਰੇਲਵੇ, ਸ਼ਮਸ਼ੇਰ ਸਿੰਘ ਬੋਪਾਰਾਏ ਸਾਬਕਾ ਪੀ ਪੀ ਐੱਸ, ਪ੍ਰੋ ਦਲਜੀਤ ਸਿੰਘ ਸਾਬਕਾ ਵਾਈਸ ਚਾਂਸਲਰ ,ਜਸਕਰਣ ਸਿੰਘ ਸੰਧੂ ,ਹਰਚੰਦ ਨਿਰਵਾਨ, ਕੁਲਬੀਰ ਸ਼ੇਰ ਗਿੱਲ ਮਨਜੀਤ ਸਿੰਘ ਢੀਂਡਸਾ, ਕੇ ਐੱਸ ਕਪੂਰ ਸਾਰੇ ਸਾਬਕਾ ਚੀਫ ਇੰਜਨੀਅਰ ਲੋਕ ਨਿਰਮਾਣ ਵਿਭਾਗ ਪ੍ਰਿੰਸੀਪਲ ਬਾਬੂ ਸਿੰਘ ਗੁਰਮ ਪਰਧਾਨ ਸ੍ਰੀ ਗੁਰੂ ਸਿੰਘ ਸਭਾ, ਪ੍ਰੋ ਰਣ ਸਿੰਘ ਧਾਲੀਵਾਲ ਪ੍ਰੋ ਗੁਰਮੀਤ ਸਿੰਘ ਸਿੱਧੂ ਪ੍ਰੋ ਨਿਰਭੈ ਸਿੰਘ ਸਾਬਕਾ ਪ੍ਰੋ ਸਾਰੇ ਪੰਜਾਬੀ ਯੂਨੀਵਰਸਿਟੀ ਪਟਿਆਲਾ, ਉਜਾਗਰ ਸਾਬਕਾ ਡੀ ਪੀ ਆਰ ਓ ,ਪ੍ਰੋ ਬਾਵਾ ਸਿੰਘ ਘੱਟ ਗਿਣਤੀ ਕਮਿਸ਼ਨ ਦੇ ਮੈਂਬਰਾਂ ਨੇ ਅੱਜ ਸਾਂਝਾ ਬਿਆਨ ਜ਼ਾਰੀ ਕਰਕੇ ਕਿਹਾ ਕਿ ਉਹ ਕਿਸਾਨ ਸੰਘਰਸ਼ ਦੀ ਹਰ ਮੁਮਕਿਨ ਮਦਦ ਕਰਨਗੇ। ਕੇਂਦਰ ਸਰਕਾਰ ਅੰਨ ਦਾਤੇ ਨਾਲ਼ ਅੜੀਅਲ ਵਤੀਰਾ ਨਾ ਆਪਣਾ ਕੇ ਉਹਨਾਂ ਦੇ ਮਸਲੇ ਨਰਮ ਅਤੇ ਫ਼ਰਾਖ ਦਿਲੀ ਨਾਲ਼ ਬਿਨਾ ਕਿਸੇ ਦੇਰੀ ਤੋ ਹੱਲ ਕਰਨ ਦੀ ਪੁਰਜ਼ੋਰ ਅਪੀਲ ਕੀਤੀ।