← ਪਿਛੇ ਪਰਤੋ
ਨਿਰਵੈਰ ਸਿੰਘ ਸਿੰਧੀ
ਮਮਦੋਟ ,8 ਦਸੰਬਰ 2020 - ਜਿਥੇ ਕਿਸਾਨੀ ਸੰਘਰਸ਼ ਵਿਚ ਹਰੇਕ ਧਾਰਮਿਕ ,ਸਮਾਜਿਕ ਅਤੇ ਕਿਸਾਨੀ ਜਥੇਬੰਦੀਆਂ ਸ਼ਾਮਿਲ ਹੋ ਰਹੀਆਂ ਹਨ ਉੱਥੇ ਹੀ ਨੌਜਵਾਨ ਵਰਗ ਵੀ ਸ਼ਾਮਿਲ ਹੋ ਰਿਹਾ ਹੈ ਗੱਲ ਇਥੇ ਹੀ ਬੱਸ ਨਹੀਂ ਹੈ ਹੁਣ ਪੰਜਾਬ ਦੇ ਬਜ਼ੁਰਗ ਕਿਸਾਨ ਵੀ ਇਸ ਸੰਘਰਸ਼ ਵਿਚ ਕੁੱਦ ਪਏ ਹਨ ਜੋ ਇਹ ਸੰਗਰਸ਼ ਨੂੰ ਹੋਰ ਚਾਰ ਚੰਨ ਲਗਾਉਣ ਗਏ। ਦੱਸਣਾ ਬਣਦਾ ਹੈ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਵਿਰੋਧੀ ਕਾਲੇ ਕਨੂੰਨਾਂ ਨੂੰ ਰੱਦ ਕਰਵਾਉਣ ਵਾਸਤੇ ਪਿਛਲੇ ਲੱਗਭਗ 3 ਮਹੀਨਿਆਂ ਤੋਂ ਪੰਜਾਬ ਦੇ ਕਿਸਾਨਾਂ ਨੇ ਸੰਗਰਸ਼ ਵਿੱਢਿਆ ਹੋਇਆ ਹੈ ਜਿਸਦਾ ਸਰਕਾਰ ਉੱਪਰ ਕੋਈ ਅਸਰ ਨਾ ਹੁੰਦਾ ਵੇਖ ਪੰਜਾਬ ਦਾ ਸਮੁਚਾ ਕਿਸਾਨ ਭਾਈਚਾਰਾ ਦਿੱਲੀ ਵਹੀਰਾਂ ਘੱਤ ਗਿਆ ਹੈ ਅਤੇ ਪਿਛਲੇ ਕਈ ਦਿਨਾਂ ਤੋਂ ਓਥੇ ਸੰਘਰਸ਼ ਕਰ ਰਹੇ ਹਨ। ਉਸੇ ਤਹਿਤ ਅੱਜ ਮਮਦੋਟ ਵਿਖੇ ਦਾਣਾ ,ਮੰਡੀ ਸਾਹਮਣੇ ਲੱਗੇ ਧਰਨੇ ਵਿਚ ਮਮਦੋਟ ਦੇ ਨਾਲ ਲੱਗਦੇ ਪਿੰਡ ਕੋਠੇ ਗੁਲਾਬ ਸਿੰਘ ਵਾਲੇ ਦਾ 96 ਸਾਲਾਂ ਬਜ਼ੁਰਗ ਕਿਸਾਨ ਸੰਤਾ ਸਿੰਘ ਵੀ ਕੁੱਦ ਪਿਆ ਹੈ ਜਿਸ ਨੇ ਧਰਨੇ ਵਿਚ ਸ਼ਾਮਿਲ ਹੁੰਦਿਆਂ ਕਿਹਾ ਕਿ ਕਿਸਾਨ ਵਿਰੋਧੀ ਕਾਲੇ ਕਨੂੰਨਾਂ ਨੂੰ ਰੱਦ ਕਰਵਾ ਕੇ ਹੀ ਸਾਹ ਦਮ ਲਵਾਂਗੇ।
Total Responses : 265