ਯਾਦਵਿੰਦਰ ਸਿੰਘ ਤੂਰ
ਚੰਡੀਗੜ੍ਹ, 9 ਦਸੰਬਰ 2020 - ਐਫ.ਏ.ਆਈ. ਭਾਵ (ਫਰਟਿਲਾੲਜ਼ਰ ਐਸੋਸੀਏਸ਼ਨ ਆਫ ਇੰਡੀਆ) ਗੋਲਡਨ ਜੁਬਲੀ ਐਵਾਰਡ ਫੰਕਸ਼ਨ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਦੇ ਸੋੲਲ ਵਿਗਿਆਨੀ ਡਾ ਵਰਿੰਦਰਪਾਲ ਸਿੰਘ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਅਤੇ ਕਿਸਾਨਾਂ ਦੇ ਹੱਕ 'ਚ ਸਮਰਥਨ ਦਿੰਦਿਆਂ ਐਵਾਰਡ ਲੈਣ ਤੋਂ ਇਨਕਾਰ ਕਰਦਿਆਂ ਦੁਨੀਆ 'ਚ ਬੈਠੇ ਕਿਸਾਨ ਹਿਮਾਇਤੀਆਂ ਦਾ ਦਿਲ ਜਿੱਤ ਲਿਆ।
ਡਾ: ਵਰਿੰਦਰਪਾਲ ਸਿੰਘ, ਪ੍ਰਿੰਸੀਪਲ ਸੋਸ਼ਲ ਕੈਮਿਸਟ, ਪੀਏਯੂ ਹੁਣ ਪੰਜਾਬ ਦੀਆਂ ਬਹੁਤ ਸਾਰੀਆਂ ਪ੍ਰਭਾਵਸ਼ਾਲੀ ਸ਼ਖਸੀਅਤਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਏ ਹਨ, ਜਿਨ੍ਹਾਂ ਨੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਨੂੰ ਸਮਰਥਨ ਦੇਣ ਲਈ ਭਾਰਤ ਸਰਕਾਰ ਦੁਆਰਾ ਵੱਖ-ਵੱਖ ਵਿਸ਼ਿਆਂ ਤਹਿਤ ਦਿੱਤੇ ਗਏ ਵੱਕਾਰੀ ਐਵਾਰਡ ਵਾਪਸ ਕੀਤੇ।
ਐਵਾਰਡ ਸਮਾਗਮ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੁ ਤੇਜ਼ੀ ਨਾਲ ਵਾੲਰਲ ਹੋ ਰਹੀ ਐ ਤੇ ਡਾ ਵਰਿੰਦਰ ਪਾਲ ਦੀ ਸ਼ਲਾਘਾ ਵੀ ਹੋ ਰਹੀ ਐ। ਪਰ ਹਾਲੇ ਵੀ ਕਈ ਲੋਕਾਂ ਨੂੰ ਡਾ ਵਰਿੰਦਰਪਾਲ ਦੁਆਰਾ ਚੁੱਕੇ ਏਸ ਸ਼ਲਾਘਾਯੋਗ ਕਦਮ ਬਾਰੇ ਉਨ੍ਹਾਂ ਨੲ ਪਤਾ, ਜਿੰਨਾ ਹੋਣਾ ਚਾਹੀਦੈ। ਸੋ ਆਉ ਸਮਝੀਏ ਕਿ ਆਖਰ ਹੋਇਆ ਕੀ ਸੀ।
ਡਾ. ਵਰਿੰਦਰਪਾਲ ਸਿੰਘ ਨੇ ਵਿਅਕਤੀਗਤ ਵਿਗਿਆਨੀ ਜਣਕਿਕਿ ਇੰਡਵੀਜ਼ੂਅਲ ਸਾਈੰਟਿਸਟ ਦੀ ਕੈਟਗਰੀ ਵਿੱਚ ਐਵਾਰਡ ਜਿੱਤਿਆ ਹੈ। ਤਾਮਿਲਨਾਡੂ ਐਗਰੀਕਲਚਰਲ ਯੂਨੀਵਰਸਿਟੀ ਕੋਇੰਬਟੂਰ ਦੇ ਡਾ.ਕੇ.ਐੱਸ. ਸੁਬਰਾਮਨੀਅਮ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ.ਏ.ਯੂ.) ਲੁਧਿਆਣਾ ਦੇ ਡਾ: ਵਰਿੰਦਰਪਾਲ ਸਿੰਘ ਨੂੰ ਪਲਾਂਟ ਨਿਊਟਰੀਸ਼ਨ ਦੇ ਖੇਤਰ ਵਿਚ ਸਰਬੋਤਮ ਕਾਰਜ ਲਈ ਐਵਾਰਡ ਦਾ ਐਲਾਨ ਹੋਇਆ ਸੀ।
ਇਸ ਐਵਾਰਡ 'ਚ 2 ਲੱਖ ਦਾ ਨਕਦ ਇਨਾਮ ਅਤੇ ਇਕ ਸੋਨ ਤਗਮਾ ਦਿੱਤਾ ਜਾਣਾ ਸੀ।
ਡਾ: ਸੁਬਰਾਮਨੀਅਮ ਤੋਂ ਬਾਅਦ, ਐਵਾਰਡ ਪੇਸ਼ਕਾਰ ਨੇ ਡਾ: ਵਰਿੰਦਰਪਾਲ ਸਿੰਘ ਦੇ ਨਾਮ ਦੀ ਘੋਸ਼ਣਾ ਕੀਤੀ ਅਤੇ ਉਨ੍ਹਾਂ ਨੂੰ ਐਵਾਰਡ ਹਾਸਲ ਕਰਨ ਲਈ ਸਟੇਜ ਤੇ ਆਉਣ ਲਈ ਕਿਹਾ।
ਡਾ ਵਰਿੰਦਰ ਸਟੇਜ 'ਤੇ ਆਏ ਤਾਂ ਜਰੂਰ, ਪਰ ਉਨ੍ਹਾਂ ਬੜੀ ਹੀ ਨਿਮਰਤਾ ਨਾਲ ਐਵਾਰਡ ਨੂੰ ਲੈਣ ਤੋਂ ਨਾਂਹ ਕਰ ਦਿੱਤਾ।
"ਮੈਂ ਮਾਣਯੋਗ ਮੰਤਰੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਜੇ ਇਕ ਵਾਰ ਪੀਏਯੂ-ਐਲਸੀਸੀ ਤਕਨਾਲੋਜੀ ਕਿਸਾਨਾਂ ਕੋਲ ਜਾਂਦੀ ਹੈ, ਤਾਂ ਇਹ ਹਰ ਸਾਲ ਸਿਰਫ ਪੰਜਾਬ ਅਤੇ ਭਾਰਤ ਵਿਚ ਹੀ 750 ਕਰੋੜ ਰੁਪਏ ਦੀ ਬਚਤ ਕਰ ਸਕਦੀ ਹੈ, ਸਰਕਾਰ ਦੀ ਬਚਤ ਅਰਬਾਂ ਵਿਚ ਹੋਵੇਗੀ। ਇਸ ਲਈ, ਮੈਂ ਇਸ ਤਕਨਾਲੋਜੀ ਨੂੰ ਮਾਨਤਾ ਦੇਣ ਲਈ ਤੁਹਾਡਾ ਧੰਨਵਾਦ ਕਰਦਾ ਹਾਂ। ਧੰਨਵਾਦ, ਡਾ ਸਤੀਸ਼ ਚੰਦਰ।
ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਦੇਸ਼ ਲਈ ਸੰਕਟ ਦੇ ਇਸ ਸਮੇਂ ਜਦੋਂ ਸਾਡੇ ਕਿਸਾਨ ਸੜਕਾਂ ਤੇ ਹਨ, ਮੇਰੀ ਜ਼ਮੀਰ ਮੈਨੂੰ ਇਹ ਅਵਾਰਡ ਲੈਣ ਲੲ ੲਜਾਜ਼ਤ ਨਹੀਂ ਦਿੰਦੀ। ਇਸ ਲਈ ਮੈਂ ਚਾਹੁੰਦਾ ਹਾਂ ਕਿ ਅਸੀਂ ਦੇਸ਼ ਲਈ ਮਿਲ ਕੇ ਕੰਮ ਕਰੀਏ ਅਤੇ ਸਰਕਾਰ ਸਾਡੇ ਪਿਆਰੇ ਕਿਸਾਨਾਂ ਦੀ ਗੱਲ ਸੁਣੇ। ਮੈਂ ਜੋ ਕੰਮ ਕੀਤਾ ਉਹ ਸਿਰਫ ਕਿਸਾਨਾਂ ਅਤੇ ਦੇਸ਼ ਲਈ ਹੈ, ਇਸ ਲਈ ਮੈਂ ਮਹਿਸੂਸ ਕਰਦਾ ਹਾਂ ਕਿ ਇਸ ਸਮੇਂ ਜੇ ਮੈਨੂੰ ਇਹ ਐਵਾਰਡ ਮਿਲਦਾ ਹੈ ਤਾਂ ਮੈਂ ਦੋਸ਼ੀ ਹੋਵਾਂਗਾ। ਪਰ ਮੈਂ ਰਸਾਇਣਕ ਅਤੇ ਖਾਦ ਅਤੇ ਡਾਇਰੈਕਟਰ-ਜਨਰਲ ਐਫ.ਆਈ. ਲਈ ਬਹੁਤ ਸ਼ੁਕਰਗੁਜ਼ਾਰ ਹਾਂ, ਤਾਂ ਕਿਰਪਾ ਕਰਕੇ ਮੈਨੂ ਮੁਆਫ ਕਰੋ।"
ਉਨ੍ਹਾਂ ਸਮਾਗਮ ਵਿੱਚ ਮੌਜੂਦ ਸਾਰੇ ਮਹਿਮਾਨਾਂ ਨੂੰ ਅਪੀਲ ਕੀਤੀ ਕਿ ਉਹ ਸਾਂਝੇ ਤੌਰ ‘ਤੇ ਕਿਸਾਨਾਂ ਲਈ ਕੰਮ ਕਰਨ ਤਾਂ ਜੋ ਅਸੀਂ ਭਾਰਤ ਨੂੰ ਇੱਕ ਮਹਾਨ ਰਾਸ਼ਟਰ ਬਣਾ ਸਕੀਏ।
ਵੀਡੀੳ ਦੇਖਣ ਲਈ ਹੇਠ ਲਿੰਕ 'ਤੇ ਕਲਿੱਕ ਕਰੋ:
ਪੰਜਾਬੀ 'ਚ ਸਮਝੋ, ਕੇਂਦਰੀ ਐਵਾਰਡ ਠੁਕਰਾਉਣ ਵਾਲੇ ਪੰਜਾਬੀ ਸਾਇੰਸਦਾਨ Dr Varinderpal Singh - YouTube