ਨਵੀਂ ਦਿੱਲੀ, 9 ਦਸੰਬਰ 2020 - ਕਿਸਾਨ ਜਥੇਬੰਦੀਆਂ 'ਚੋਂ ਇੱਕ ਕਿਸਾਨ ਆਗੂ ਡਾ. ਦਰਸ਼ਨਪਾਲ ਸਿੰਘ ਨੇ ਇੱਕ ਵੀਡਿਓ ਜਾਰੀ ਕਰਦੇ ਹੋਏ ਕਿਹਾ ਕਿ ਅਮਿਤ ਸ਼ਾਹ ਮੀਟਿੰਗ 'ਚ ਜਾਣ ਤੋਂ ਪਹਿਲਾਂ ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਅਤੇ 7 ਸੰਯੁਕਤ ਕਿਸਾਨ ਮੋਰਚਾ ਕਮੇਟੀ 'ਚ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਸੀ ਕਿ ਹੋ ਉਨ੍ਹਾਂ ਨਾਲ ਮੀਟਿੰਗ ਲਈ ਸੱਦਾ ਆਇਆ ਹੈ ਉਸ 'ਚ ਜਾਇਆ ਜਾਵੇ, ਕਿ ਅਮਿਤ ਸ਼ਾਹ ਕੀ ਕਹਿਣਾ ਚਾਹੁੰਦੇ ਹਨ। ਪਰ ਮੀਟਿੰਗ 'ਚ ਜਾਣ ਤੋਂ ਪਹਿਲਾਂ ਅਤੇ ਆਉਣ ਤੋਂ ਬਾਅਦ ਮੀਡੀਆ ਨਾਲ ਸਾਂਝਾ ਕੀਤਾ ਜਾਵੇ ਕਿ ਸਰਕਾਰ ਕੀ ਕਹਿ ਰਹੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਕਿਸਾਨ ਜਥੇਬੰਦੀਆਂ ਨੇ ਇਸ ਮੀਟਿੰਗ ਲਈ 13 ਮੈਂਬਰੀ ਕਮੇਟੀ ਬਣਾਈ। ਪਰ ਸਾਨੂੰ ਉੱਥੇ ਜਾ ਕੇ ਹੀ ਪਤਾ ਲੱਗਿਆ ਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੂੰ ਇਸ ਮੀਟਿੰਗ ਲਈ ਸੱਦਾ ਨਹੀਂ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਅਮਿਤ ਸ਼ਾਹ ਸਾਨੂੰ ਪੁੱਛਿਆ ਕਿ ਉਹ ਸਾਨੂੰ ਡਿਟੇਲ 'ਚ ਦੱਸਣ ਕਿ ਕਾਨੂੰਨਾਂ 'ਚ ਕੀ ਕਮੀਆਂ ਹਨ ਤਾਂ ਜੋ ਉਨ੍ਹਾਂ ਊਣਤਾਈਆਂ ਨੂੰ ਦੂਰ ਕੀਤਾ ਜਾ ਸਕੇ, ਪਰ ਅਸੀਂ ਜਿਸ ਤੋਂ ਸਾਫ ਇਨਕਾਰ ਕਰ ਦਿੱਤਾ ਅਤੇ ਕਾਨੂੰਨ ਰੱਦ ਕਰਨ ਦੀ ਮੰਗ ਰੱਖੀ।
ਅਸੀਂ ਕਿਹਾ ਕਿ ਤੁਸੀਂ ਕਾਨੂੰਨ ਰੱਦ ਕਰਨ ਲਈ ਤਿਆਰ ਹੋ ਤਾਂ ਉਨ੍ਹਾਂ ਕਿ ਤੁਹਾਨੂੰ ਕੱਲ੍ਹ 9 ਦਸੰਬਰ ਨੂੰ ਲਿਖਤੀ ਪ੍ਰਪੋਜ਼ਲ ਭੇਜ ਦਿੱਤਾ ਜਾਵੇਗਾ। ਜਿਸ 'ਤੇ ਤੁਸੀਂ ਵਿਚਾਰ ਕਰ ਲੈਣਾ। ਜਿਸ ਤੋਂ ਬਾਅਦ ਅੱਜ 9 ਦਸੰਬਰ ਵਾਲੀ ਮੀਟਿੰਗ ਕਿਸਾਨਾਂ ਵੱਲੋਂ ਰੱਦ ਕਰ ਦਿੱਤੀ ਗਈ ਸੀ।
ਉਸ ਤੋਂ ਬਾਅਦ ਉਨ੍ਹਾਂ ਵੱਲੋਂ ਕਿਸਾਨ ਆਗੂ ਰੁਲਦੁ ਸਿੰਘ ਦੇ ਮੁੱਦੇ 'ਤੇ ਬੋਲਦਿਆਂ ਕਿਹਾ ਗਿਆ ਕਿ ਉਨ੍ਹਾਂ ਵੱਲੋਂ ਮੀਟਿੰਗ ਦਾ ਬਾਈਕਾਟ ਨਹੀਂ ਕੀਤਾ ਗਿਆ ਸੀ ਸਗੋਂ ਉਹ ਅੱਡ ਕਾਰ 'ਚ ਸਨ ਜਿਸ ਕਾਰਨ ਉਹ ਸਮੇਂ ਸਿਰ ਮੀਟਿੰਗ 'ਚ ਨਹੀਂ ਪੁੱਜ ਸਕੇ, ਜਿਸ ਦਾ ਕਿ ਮੀਡੀਆ 'ਚ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ। ਸਗੋਂ ਸਾਰੇ ਕਿਸਾਨਾਂ ਨੂੰ ਇੱਕਠੇ ਹੋਣ ਤੱਕ ਕਰੀਬ 45 ਮਿੰਟ ਤੱਕ ਅਮਿਤ ਸ਼ਾਹ ਨੂੰ ਕਿਸਾਨਾਂ ਦਾ ਵੇਟ ਕਰਨਾ ਪਿਆ।
ਉਨ੍ਹਾਂ ਕਿਹਾ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਇੱਕਜੁੱਟ ਹਨ ਅਤੇ ਸਰਕਾਰ ਦੇ ਪ੍ਰਪੋਜ਼ਲ ਆਉਣ ਤੋਂ ਬਾਅਦ ਹੀ ਸਾਰੀਆਂ ਜਥੇਬੰਦੀਆਂ ਵੱਲੋਂ ਸਰਬਸੰਮਤੀ ਨਾਲ ਅਗਲਾ ਐਕਸ਼ਨ ਲਿਆ ਜਾਵੇਗਾ।
ਵੀਡੀਓ ਵੀ ਦੇਖੋ...
https://www.youtube.com/watch?v=DVnjyTaLkqk