ਨਵੀਂ ਦਿੱਲੀ, 9 ਦਸੰਬਰ 2020 - ਕਿਸਾਨਾਂ ਵੱਲੋਂ ਕੇਂਦਰ ਦੇ ਪ੍ਰਪੋਜ਼ਲ ਤੋਂ ਬਾਅਦ ਮੀਟਿੰਗ ਕੀਤੀ ਗਈ ਜਿਸ 'ਚ ਕੇਂਦਰ ਸਰਕਾਰ ਦਾ ਪ੍ਰਪੋਜ਼ਲ ਰੱਦ ਕਰ ਦਿੱਤਾ ਗਿਆ ਹੈ ਅਤੇ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਕਈ ਮਤੇ ਪਾਸ ਕੀਤੇ ਗਏ ਹਨ ਜੋ ਕਿ ਹੇਠ ਦਿੱਤੇ ਅਨੁਸਾਰ ਹਨ...
- ਰੋਸ ਪ੍ਰਦਰਸ਼ਨ ਜਾਰੀ ਰਹਿਣਗੇ
- 14 ਤਾਰੀਕ ਨੂੰ ਬੀਜੇਪੀ ਦੇ ਦਫਤਰਾਂ ਅੱਗੇ ਧਰਨੇ ਲਾਏ ਜਾਣਗੇ
- ਦਿੱਲੀ ਦੇ ਨੈਸ਼ਨਲ ਹਾਈਵੇਅ 12 ਤਾਰੀਕ ਤੱਕ ਰੋਕੇ ਜਾਣਗੇ
- ਅੰਬਾਨੀਆਂ-ਅਡਾਨੀਆਂ ਦੇ ਪ੍ਰੋਡਕਟਸ ਦਾ ਪੂਰੇ ਤੌਰ 'ਤੇ ਬਾਈਕਾਟ ਹੋਵੇਗਾ
- 12 ਤਾਰੀਕ ਨੂੰ ਪੂਰੇ ਦੇਸ਼ ਦੇ ਟੋਲ ਪਲਾਜ਼ੇ ਫਰੀ ਕੀਤੇ ਜਾਣਗੇ
- ਬੀਜੇਪੀ ਲੀਡਰਾਂ ਦਾ ਘਿਰਾਓ ਕੀਤਾ ਜਾਵੇਗਾ
- ਰਿਲਾਇੰਸ, ਜੀਓ ਸਿੰਮਾਂ ਦਾ ਬਾਈਕਾਟ ਕੀਤਾ ਜਾਏਗਾ
- 14 ਦਸੰਬਰ ਨੂੰ ਪੂਰੇ ਮੁਲਕ 'ਚ ਧਰਨੇ ਲਾਏ ਜਾਣਗੇ
- ਅਡਾਨੀ ਅੰਬਾਨੀ ਦੇ ਮਾਲ, ਟੋਲ ਪਲਾਜ਼ੇ, ਭਾਜਪਾ ਦੇ ਨੁਮਾਇੰਦਿਆਂ ਦਾ ਰਾਸ਼ਟਰੀ ਪੱਧਰ 'ਤੇ 14 ਦਸੰਬਰ ਨੂੰ ਬਾਈਕਾਟ ਕਰਕੇ ਘਿਰਾਉ ਕੀਤਾ ਜਾਏਗਾ
- ਜ਼ਿਲ੍ਹਾ ਡੀ.ਸੀ ਦਫਤਰਾਂ ਦਾ ਘਿਰਾਉ ਹੋਏਗਾ ਅਤੇ ਬਾਅਦ 'ਚ ਵੀ ਧਰਨੇ ਜਾਰੀ ਰਹਿਣਗੇ।