ਯਾਦਵਿੰਦਰ ਸਿੰਘ ਤੂਰ
ਨਵੀਂ ਦਿੱਲੀ, 9 ਦਸੰਬਰ 2020 - ਕੇਂਦਰ ਦੇ ਅੜੀਅਲ ਰਵੱਈਏ ਤੋਂ ਬਾਅਦ ਕਿਸਾਨਾਂ ਨੇ ਵੀ ਆਪਣੀ ਅੜੀ ਦਿਖਾਉਂਦਿਆਂ ਕਾਰਪੋਰੇਟ ਘਰਾਣਿਆਂ ਦਾ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ। ਇੱਥੇ ਹੀ ਸ਼ਾਮ ਦੀ ਪ੍ਰੈੱਸ ਕਾਨਫਰੰਸ ਤੋਂ ਬਾਅਦ ਨਿਊਜ਼-18 ਨਾਲ ਗੱਲ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਬੜਾ ਵੱਡਾ ਬਿਆਨ ਦਿੱਤਾ ਹੈ।
ਰਾਜੇਵਾਲ ਨੇ ਕਿਹਾ ਕਿ ਭਾਜਪਾ ਦੇ ਅੰਦਰ ਬੜੀ ਵੱਡੀ ਬਗਾਵਤ ਹੋ ਰਹੀ ਹੈ। ਸਾਰੇ ਭਾਜਪਾ ਲੀਡਰ ਮੋਦੀ-ਸ਼ਾਹ ਦੇ ਨਾਲ ਨਹੀਂ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਇਸਦੀ ਬੜੀ ਵੱਡੀ ਕੀਮਤ ਚੁਕਾਉਣੀ ਪੈ ਸਕਦੀ ਹੈ। ਰਾਜੇਵਾਲ ਨੇ ਇਥੋਂ ਤੱਕ ਕਹਿ ਦਿੱਤਾ ਕਿ ਕੇਂਦਰ ਸਰਕਾਰ ਜੇ ਏਸੇ ਤਰ੍ਹਾਂ ਅੜੀਅਲ ਰਹੀ ਤਾਂ ਸਰਕਾਰ ਡਿੱਗ ਵੀ ਸਕਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਲੀਡਰਾਂ ਨੇ ਆਖਰ ਕਿਸਾਨਾਂ ਕੋਲ ਹੀ ਆਉਣਾ ਹੈ ਤੇ ਜੇ
ਇਹੀ ਮਾਹੌਲ ਰਿਹਾ ਤਾਂ ਨਤੀਜੇ ਮਾੜੇ ਆਉਣਗੇ।