ਨਵੀਂ ਦਿੱਲੀ, 10 ਦਸੰਬਰ 2020 - ਅੱਜ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦੀ ਪ੍ਰੈਸ ਕਾਨਫਰੰਸ ਕੀਤੀ ਗਈ। ਜਿਸ 'ਚ ਕੇਂਦਰ ਵੱਲੋਂ ਕਾਨੂੰਨਾਂ ਨੂੰ ਸਹੀ ਦੱਸਦੇ ਹੋਏ ਗੱਲਬਾਤ ਕਰਨ ਦਾ ਸੱਦਾ ਦਿਤਾ ਗਿਆ। ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਸਾਨ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ ਗਿਆ।
ਬਲਬੀਰ ਰਾਜੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਅੱਜ ਸਿੱਧ ਕਰ ਦਿੱਤਾ ਹੈ ਕਿ ਇਹ ਕਾਨੂੰਨ ਕਾਰਪੋਰੇਟ ਲਈ ਲਾਹੇਵੰਦ ਹਨ। ਉਨ੍ਹਾਂ ਨੇ ਕਿਹਾ ਕਿ ਗੱਲਬਾਤ ਸਰਾਕਾਰ ਵੱਲੋਂ ਟੁੱਟੀ ਹੈ ਨਾ ਕਿ ਕਿਸਾਨਾਂ ਵੱਲੋਂ। ਕਿਸਾਨਾਂ ਵੱਲੋ ਸਪੱਸ਼ਟ ਕਿਹਾ ਗਿਆ ਕਿ ਕਾਨੂੰਨ ਰੱਦ ਕੀਤੇ ਜਾਣ।
- 12 ਦਸੰਬਰ ਨੂੰ ਸਾਰੇ ਟੋਲ ਟੈਕਸ ਬੰਦ ਕਰਾਂਗੇ
- 14 ਦਸੰਬਰ ਨੂੰ ਸਾਰੇ DC ਦਫਤਰਾਂ ਅੱਗੇ ਧਰਨੇ ਹੋਣਗੇ
- ਕਿਹਾ ਸਾਰੀਆਂ ਕਿਸਾਨ ਜਥੇਬੰਦੀਆਂ ਇਕਜੁੱਟ
- ਅਸੀਂ ਵੀ ਗੱਲਬਾਤ ਜਾਰੀ ਰੱਖਣਾ ਚਾਹੁੰਦੇ ਹਾਂ-ਕਿਸਾਨ
- ਧਰਨੇ 'ਚ ਆਉਣ ਵਾਲੇ ਕਿਸਾਨਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹੈ
- ਸਰਕਾਰ ਨੇ ਮੰਨ ਲਿਆ ਕੇ ਕਾਨੂੰਨ ਵਪਾਰੀਆਂ ਲਈ ਹੈ-ਕਿਸਾਨ ਆਗੂ
- ਗੱਲਬਾਤ ਸਰਕਾਰ ਨੇ ਤੋੜੀ ਆ ਕਿਸਾਨਾਂ ਨੇ ਨਹੀਂ-ਆਗੂ
- ਕਿਸਾਨ 'ਅਖੌਤੀ-ਫਾਇਦਾ' ਨਹੀਂ ਲੈਣਾ ਚਾਹੁੰਦੇ-ਕਿਸਾਨ
- ਕਾਨੂੰਨਾਂ ਜਬਰਦਸਤੀ ਕਿਉਂ ਥੋਪਿਆ ਜਾ ਰਿਹਾ-ਕਿਸਾਨ
- ਕਾਨੂੰਨ ਰੱਦ ਕਰਨ 'ਚ ਸਰਕਾਰ ਨੂੰ ਕੀ ਨੁਕਸਾਨ-ਆਗੂ
- ਸਾਡੀ ਮੰਗ ਸਪੱਸ਼ਟ ਕੇ ਕਾਨੂੰਨ ਰੱਦ ਹੋਣ-ਆਗੂ
- ਕਾਨੂੰਨ 'ਚ ਜ਼ਮੀਨ ਦੀ ਕੁਰਕੀ ਸ਼ਬਦ ਅੰਕਿਤ-ਕਿਸਾਨ-ਆਗੂ
- ਪੰਜਾਬ ਦੀਆਂ 32-ਕਿਸਾਨ-ਜਥੇਬੰਦੀਆਂ ਦੇ ਸੁਝਾਅ 'ਤੇ ਰੇਲ-ਚੱਕਾ ਜਾਮ ਸਬੰਧੀ ਭਲਕੇ 'ਸੰਯੁਕਤ ਕਿਸਾਨ ਮੋਰਚਾ' ਦੀ ਮੀਟਿੰਗ ਚ ਲਿਆ ਜਾਵੇਗਾ ਫੈਸਲਾ
- ਸਰਕਾਰ ਤੋਂ ਹਾਂ ਜਾਂ ਨਾਂਹ 'ਚ ਮੰਗਿਆ ਜਵਾਬ
">http://