ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 11 ਦਸੰਬਰ 2020 - ਦਿੱਲੀ ਵਿਖੇ ਕੇਂਦਰ ਸਰਕਾਰ ਦੇ ਖਿਲਾਫ ਕਿਸਾਨਾਂ ਵੱਲੋਂ ਲਗਾਏ ਗਏ ਧਰਨੇ ਪ੍ਰਦਰਸ਼ਨ ਵਿੱਚ ਸਾਮਲ ਹੋਣ ਲਈ ਅੱਜ ਸ੍ਰੀ ਮੁਕਤਸਰ
ਸਾਹਿਬ ਤੋਂ ਆਂਗਣਵਾੜੀ ਵਰਕਰਾਂ ਦਾ ਇੱਕ ਜਥਾ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਸਵੇਰੇ 6 ਵਜੇ ਰਵਾਨਾ ਹੋਇਆ। ਇਸ ਮੌਕੇ ਗੱਲਬਾਤ ਕਰਦਿਆਂ
ਹਰਗੋਬਿੰਦ ਕੌਰ ਨੇ ਦੱਸਿਆ ਕਿ ਪੂਰੇ ਪੰਜਾਬ ਵਿੱਚ ਅੱਜ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਜਥੇ ਰਵਾਨਾ ਹੋਏ ਹਨ ਤੇ ਟਿੱਕਰੀ ਬਾਰਡਰ ’ਤੇ ਲਗਭਗ ਦੋ ਹਜ਼ਾਰ ਵਰਕਰਾਂ ਤੇ ਹੈਲਪਰਾਂ ਪੁੱਜਣਗੀਆਂ । ਇਸ ਸਮੇਂ ਛਿੰਦਰਪਾਲ ਕੌਰ ਥਾਂਦੇਵਾਲਾ, ਬਲਜਿੰਦਰ ਕੌਰ ਖੱਪਿਆਂਵਾਲੀ , ਸੰਦੀਪ ਕੌਰ ਝੁੱਗੇ , ਪ੍ਰਭਜੀਤ ਕੌਰ ਰਣਜੀਤਗੜ੍ਹ , ਰਾਜਿੰਦਰ ਕੌਰ
ਮੁਕਤਸਰ ਚਰਨਜੀਤ ਕੌਰ , ਮਧੂਬਾਲਾ ਮੁਕਤਸਰ , ਸੁਖਵਿੰਦਰ ਕੌਰ ਸੰਗੂਧੌਣ , ਕੁਲਵਿੰਦਰ ਕੌਰ ਗੋਨੇਆਣਾ , ਜਸਪ੍ਰੀਤ ਕੌਰ ਰੁਪਾਣਾ , ਕਿਰਨਜੀਤ ਕੌਰ ਭੰਗਚੜੀ , ਉਕਾਰ
ਕੌਰ ਮਲੋਟ ਤੇ ਹਰਪ੍ਰੀਤ ਕੌਰ ਮਲੋਟ ਆਦਿ ਹਨ।