ਅਸ਼ੋਕ ਵਰਮਾ
ਬਠਿੰਡਾ,11ਦਸੰਬਰ2020:ਪੰਜਾਬੀ ਅਡਵੈਂਚਰਜ਼ ਕਲੱਬ ਬਠਿੰਡਾ ਨੇ ਅੱਜ ਕਿਸਾਨ ਅੰਦੋਲਨ ਦੀ ਹਮਾਇਤ ’ਚ ਬਠਿੰਡਾ ਦੇ ਗੁਰਦੁਆਰਾ ਕਿਲਾ ਮੁਬਾਰਕ ਤੋਂ ਸ਼ੁਰੂ ਕਰਕੇ ਦਿੱਲੀ ਦੇ ਕਿਸਾਨ ਮੋਰਚੇ ਤੱਕ ਮੋਟਰਸਾਈਕਲ ਰੋਸ ਮਾਰਚ ਕੱਢਿਆ ਗਿਆ। ਪੰਜਾਬੀ ਅਡਵੈਂਚਰਜ਼ ਬਠਿੰਡਾ ਦੇ ਉਪ ਪ੍ਰਧਾਨ ਸੁਖਮੰਦਰ ਸਿੰਘ ਚੱਠਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨ ਵਿਰੋਧੀ ਕਾਨੂੰਨ ਪਾਸ ਕਰਕੇ ਕਿਸਾਨਾਂ ਦੇ ਨਾਲ ਧੋਖਾ ਕੀਤਾ ਹੈ। ਇਸ ਦਾ ਸਿੱਧੇ ਤੌਰ ‘ਤੇ ਕਿਸਾਨਾਂ ਅਤੇ ਆੜਤੀਆਂ ਨੂੰ ਤਾਂ ਨੁਕਸਾਨ ਹੈ ਹੀ ਨਾਲ ਹੀ ਹਰ ਆਮ ਵਿਅਕਤੀ ਨੂੰ ਵੀ ਇਸ ਦਾ ਰਗੜਾ ਲੱਗੇਗਾ। ਉਹਨਾਂ ਕਿਹਾ ਕਿ ਕਿਸਾਨਾਂ ਤੋਂ 7 ਰੁਪਏ ਕਿੱਲੋ ਦੇ ਹਿਸਾਬ ਨਾਲ ਖਰੀਦੀ ਹੋਈ ਛੱਲੀ ਨੂੰ ਮਾਲ ਵਿਚ 85 ਰੁਪਏ ’ਚ ਅਜੇ ਵੀ ਵੇਚਿਆ ਜਾ ਰਿਹਾ ਹੈ ਜਦੋਂਕਿ ਕਾਨੂੰਨ ਲਾਗੂ ਹੋਣ ਤੇ ਲੁੱਟ ਹੋਰ ਵੀ ਗਧੇਗੀ। ਉਹਨਾਂ ਹਰ ਵਰਗ ਦੇ ਲੋਕਾਂ ਨੂੰ ਇਸ ਸੰਘਰਸ਼ ਵਿਚ ਸ਼ਾਮਲ ਹੋਣ ਦਾ ਸਦਾ ਦਿੱਤਾ ਹੈ।
ਪੰਜਾਬੀ ਅਡਵੈਂਚਰਜ਼ ਬਠਿੰਡਾ ਦੇ ਕੈਸ਼ੀਅਰ ਰਘਬੀਰ ਸਿੰਘ ਖਾਰਾ ਅਤੇ ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਦੇਸ਼ ਦੇ ਇਤਿਹਾਸ ਵਿਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਐਨੀ ਵੱਡੀ ਪੱਧਰ ਤੇ ਲੋਕ ਲਾਮਬੰਦ ਹੋਏ ਹਨ। ਜਸਵੰਤ ਕੌਸ਼ਕ ਨੇ ਕਿਹਾ ਕਿ ਕੋਈ ਵੀ ਪੰਜਾਬੀ ਅਜਿਹਾ ਨਾ ਰਹੇ ਜੋ ਇਸ ਸੰਘਰਸ਼ ਵਿਚ ਆਪਣੀ ਹਾਜ਼ਰੀ ਨਾ ਲਗਾ ਸਕੇ ਕਿਉਂਕਿ ਇਹ ਇਤਿਹਾਸ ਬਣ ਰਿਹਾ ਹੈ। ਇਸ ਮੌਕੇ ‘ਤੇ ਫਰੀਡਮ ਫਾਈਟਰ ਉੱਤਰਅਧਿਕਾਰੀ ਐਸੋਸੀਏਸ਼ਨ ਦੇ ਪ੍ਰਧਾਨ ਮਨਜੀਤਇੰਦਰ ਸਿੰਘ ਬਰਾੜ ਨੇ ਕਲੱਬ ਨੂੰ ਸਹਾਇਤਾ ਪ੍ਰਦਾਨ ਕੀਤੀ। ਇਸ ਮੌਕੇ ‘ਤੇ ਰਾਜਿੰਦਰ ਸਿੰਘ ਧਨੋਆ, ਜਸਪਾਲ ਸੰਧੂ, ਜਨਰਲ ਸਕੱਤਰ ਭੁਪਿੰਦਰ ਸਿੰਘ ਮਾਨ, ਫ਼ਤਿਹਪਾਲ ਸਿੰਘ ਮੱਲੀ, ਹਰਪ੍ਰੀਤ ਸਿੰਘ ਰਾਮੇਆਣਾ, ਗੁਰਜੀਤ ਸੰਧੂ, ਗੁਰਇਨਾਇਤ ਸਿੰਘ, ਹਰਪ੍ਰੀਤ ਸਿੰਘ ਬਰਾੜ, ਲਵਪ੍ਰੀਤ ਸਿੰਘ, ਹਰਵਿੰਦਰ ਸਿੰਘ, ਰਣਜੋਧ ਸਿੰਘ, ਬਲਵਿੰਦਰ ਸਿੰਘ, ਧਨਵੰਤ ਸਿੰਘ, ਭਿੰਦਰ ਸਿੰਘ, ਬਲਵਿੰਦਰ ਸਿੰਘ, ਜਗਰੂਪ ਸਿੰਘ ਰੂਪੀ, ਗੁਰਪ੍ਰੀਤ ਸਿੰਘ ਬਰਾੜ ਅਤੇ ਨੰਬਰਦਾਰ ਗੁਰਦਰਸ਼ਨ ਸਿੰਘ ਬਾਦਲ ਆਦਿ ਮੌਜੂਦ ਸਨ।