ਮਨਪ੍ਰੀਤ ਸਿੰਘ ਜੱਸੀ
- ਕੱਲ੍ਹ ਅੰਮ੍ਰਿਤਸਰ ਵਿਖੇ ਰੋਸ ਧਰਨੇ 'ਚ ਫਰੀਡਮ ਫਾਇਟਰਜ਼ ਦੇ ਪਰਿਵਾਰਕ ਮੈਂਬਰ ਸ਼ਾਮਿਲ ਹੋਣਗੇ: ਅਮਰਜੀਤ ਸਿੰਘ, ਰਾਮਪਾਲ ਸਿੰਘ ਪਨੂੰ
ਅੰਮ੍ਰਿਤਸਰ 24 ਸਤੰਬਰ 2020 - ਕਿਸਾਨ ਅੰਦੋਲਨ ਦੀ ਪੁਰਜ਼ੋਰ ਹਮਾਇਤ ਕਰਦਿਆਂ ਅੱਜ ਆਲ ਇੰਡੀਆ ਫਰੀਡਮ ਫਾਇਟਰਜ਼ ਉਤਰਾਧਿਕਾਰੀ ਸੰਗਠਨ ਰਜਿ. ਵੱਲੋਂ ਪ੍ਰਧਾਨ ਰਾਮਪਾਲ ਸਿੰਘ ਪਨੂੰ ਤੇ ਅਮਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਰੀਡਮ ਫਾਇਟਰਜ਼ ਕਿਸਾਨਾਂ ਨਾਲ ਮੋਢੇ ਨਾਲ ਮੋਢੇ ਜੋੜਦਿਆਂ ਪੰਜਾਬ ਬੰਦ ਦੇ ਸੱਦੇ ਦਾ ਭਰਵਾਂ ਸਾਥ ਦੇਣਗੇ।
ਉਨ•ਾਂ ਦੱਸਿਆ ਕਿ ਕੱਲ ਅੰਮ੍ਰਿਤਸਰ ਵਿਖੇ ਰੋਸ ਧਰਨੇ 'ਚ ਫਰੀਡਮ ਫਾਇਟਰਜ਼ ਦੇ ਪਰਿਵਾਰਕ ਮੈਂਬਰ ਵੀ ਸ਼ਾਮਿਲ ਹੋਣਗੇ। ਉਨ•ਾਂ ਕਿਹਾ ਕਿ ਇਕ ਵਾਰ ਫਿਰ ਸਾਡੇ ਦੇਸ਼ ਨੂੰ ਅਜ਼ਾਦ ਕਰਾਉਣ ਲਈ ਫਰੀਡਮ ਫਾਇਟਰਜ਼ ਸੜਕਾਂ ਤੇ ਉਤਰਨਗੇ ਅਤੇ ਕਿਸਾਨਾਂ ਦੇ ਹੱਕ 'ਚ ਸਾਥ ਦੇਣਗੇ। ਉਨ੍ਹਾਂ ਕਿਹਾ ਕਿ ਕੇਂਦਰਜ ਸਰਕਾਰ ਵੱਲੋਂ ਕਿਸਾਨ ਮਾਰੂ ਆਰਡੀਨੈਂਸਾਂ ਤੁਰੰਤ ਵਾਪਸ ਲੈਣੇ ਚਾਹੀਦੇ ਹਨ। ਇਹ ਬਿਲ ਕਿਸੇ ਰੂਪ ਵਿਚ ਵੀ ਲਾਗੂ ਨਹੀਂ ਹੋਣਗੇ ਚਾਹੀਦੇ। ਇਸ ਲਈ ਅਸੀਂ ਕਿਸਾਨਾਂ ਦੀਆਂ ਹੱਕੀ ਮੰਗਾਂ ਦੀ ਅਸੀਂ ਡੱਟਵੀਂ ਹਮਾਇਤ ਕਰਦੇ ਹਾਂ ਅਤੇ ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ 25 ਸਤੰਬਰ ਨੂੰ ਕਿਸਾਨਾ ਵੱਲੋਂ ਦਿੱਤੇ ਪੰਜਾਬ ਬੰਦ ਨੂੰ ਪੂਰਨ ਤੌਰ ਤੇ ਕਾਮਯਾਬ ਬਨਾਉਣ ਲਈ ਆਪੋ ਆਪਣੇ ਕਾਰੋਬਾਰ, ਦੁਕਾਨਾਂ ਆਦਿ ਰੱਖਣ ਤੇ ਕਿਸਾਨ ਸੰਘਰਸ਼ ਵਿਚ ਸ਼ਾਮਿਲ ਹੋਇਆ ਜਾਵੇ।