ਚੰਡੀਗੜ੍ਹ, 5 ਨਵੰਬਰ 2020 - ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਜਥੇਬੰਦੀਆਂ ਵਲੋਂ ਅੱਜ ਦੇਸ਼ ਭਰ 'ਚ ਦਿੱਤੇ 4 ਘੰਟੇ ਦੇ ਚੱਕਾ ਜਾਮ ਦੇ ਸੱਦੇ ਤਹਿਤ ਪੰਜਾਬ ਦੇ ਹਰ ਵੱਡੇ ਤੇ ਛੋਟੇ ਸ਼ਹਿਰ 'ਚ ਬੰਦ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਦੌਰਾਨ ਕਿਸਾਨਾਂ ਦੁਆਰਾ ਮੁੱਖ ਮਾਰਗ ਬੰਦ ਕੀਤੇ ਗਏ ਨੇ ਅਤੇ ਆਵਾਜਾਈ ਠੱਪ ਕਰ ਦਿੱਤੀ ਹੈ।
ਵੱਡੀ ਗਿਣਤੀ 'ਚ ਕਿਸਾਨ ਇਕੱਠੇ ਹੋ ਕੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ। ਪੰਜਾਬ ਅੰਦਰ ਧਰਨਿਆਂ ਕਾਰਨ ਆਵਾਜਾਈ ਠੱਪ ਹੋਣ ਕਾਰਨ ਗੱਡੀਆਂ ਮੋਟਰਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ। ਹੇਠ ਦੇਖੋ ਕੁਝ ਮੁੱਖ ਧਰਨਿਆਂ ਦਾ ਹਾਲ ਤਸਵੀਰਾਂ ਦੀ ਜ਼ੁਬਾਨੀ।
1. ਖਰੜ 'ਚ ਧਰਨਾ ਦੇ ਰਹੇ ਕਿਸਾਨ:
2. ਗਰੇਵਾਲ ਚੌਕ ਮਲੇਰਕੋਟਲਾ ਵਿਖੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਦੀ ਅਗਵਾਈ 'ਚ ਚੱਕਾ ਜਾਮ ਦੀਆਂ ਤਸਵੀਰਾਂ ਹੇਠ ਦੇਖੋ:
3. ਹਰਸੇ ਮਾਨਸਰ ਟੋਲ ਪਲਾਜ਼ੇ 'ਤੇ ਕਿਸਾਨਾਂ ਦਾ ਧਰਨਾ
4. ਹਰੀਕੇ ਪੱਤਣ ਰਾਸ਼ਟਰੀ ਮਾਰਗ 54 'ਤੇ ਕਿਸਾਨ-ਮਜ਼ਦੂਰਾਂ ਨੇ ਆਵਾਜਾਈ ਕੀਤੀ ਠੱਪ
5. ਭਵਾਨੀਗੜ੍ਹ ਵਿਖੇ ਕਿਸਾਨਾਂ ਨੇ ਚੰਡੀਗੜ੍ਹ-ਬਠਿੰਡਾ ਮੁੱਖ ਸੜਕ ਨੂੰ ਕੀਤਾ ਜਾਮ