ਚੰਡੀਗੜ੍ਹ, 3 ਅਕਤੂਬਰ 2020 - ਮੋਦੀ ਸਰਕਾਰ ਵੱਲੋਂ ਬਣਾਏ ਨਵੇਂ ਖੇਤੀ ਕਾਨੂੰਨਾਂ ਦਾ ਕਿਸਾਨ ਲਗਾਤਾਰ ਵਿਰੋਧ ਕਰ ਰਹੇ ਹਨ ਅਤੇ ਪੰਜਾਬ ਦੇ ਸਿੰਗਰ ਵੀ ਕਿਸਾਨਾਂ ਦੀ ਹਿਮਾਇਤ 'ਚ ਖੁੱਲ੍ਹ ਕੇ ਆਏ ਹਨ। 25 ਸਤੰਬਰ ਨੂੰ ਪੰਜਾਬ ਬੰਦ ਦੌਰਾਨ ਵੀ ਪੰਜਾਬ ਦੇ ਕਈ ਸਿੰਗਰਾਂ ਨੇ ਡੱਟ ਕੇ ਧਰਨਾ ਲਾਇਆ ਸੀ। ਅਜਿਹੇ 'ਚ ਹੀ ਪੰਜਾਬੀ ਸਿੰਗਰ ਹਰਭਜਨ ਮਾਨ ਵੱਲੋਂ ਟਵੀਟ ਕੀਤਾ ਗਿਆ ਹੈ ਕਿ ਉਹ ਕਿਸਾਨਾਂ ਨਾਲ ਅਖੀਰ ਤੱਕ ਤੁਰਨਗੇ। ਬੀਤੇ ਦਿਨ 2 ਅਕਤੂਬਰ ਨੂੰ ਉਹ ਸ਼ੰਭੂ ਬੈਰੀਅਰ 'ਤੇ 31 ਕਿਸਾਨ ਜੱਥੇਬੰਦੀਆਂ ਦੇ ਸ਼ਾਂਤਮਈ ਧਰਨੇ 'ਚ ਸ਼ਾਮਿਲ ਹੋਏ ਸਨ ਅਤੇ ਉਨ੍ਹਾਂ ਦੇ ਨਾਲ ਪੰਜਾਬੀ ਗਾਇਕ ਰਣਜੀਤ ਬਾਵਾ ਅਤੇ ਕੰਵਰ ਗਰੇਵਾਲ ਵੀ ਧਰਨੇ 'ਚ ਸ਼ਾਮਿਲ ਹੋਏ ਹਨ।
ਟਵੀਟ ਪੜ੍ਹਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ...
https://twitter.com/harbhajanmann/status/1311981348937068544