ਦੀਪਕ ਜੈਨ
ਜਗਰਾਉਂ, 13 ਅਕਤੂਬਰ 2020 - ਕਿਸਾਨ ਬਿਲ ਖਿਲਾਫ ਸਾਰੇ ਦੇਸ ਵਿੱਚ ਹਾਹਾਕਾਰ ਮੱਚੀ ਹੋਈ ਹੈ ਅਤੇ ਆਮ ਜਨਤਾ ਨੇ ਵੀ ਬੀਜੇਪੀ ਦੇ ਇਸ ਫੈਸਲੇ ਨੂੰ ਗਲਤ ਠਹਿਰਾਉਦੇ ਪਾਰਟੀ ਦੀ ਨਿੰਦਾ ਕੀਤੀ ਹੈ। ਦੇਸ ਵਿੱਚ ਇਸਦੇ ਖਿਲਾਫ ਹਰ ਪਿੰਡ, ਸ਼ਹਿਰ, ਕਸਬੇ ਵਿੱਚ ਇਸ ਬਿੱਲ ਖਿਲਾਫ ਰੋਸ ਪ੍ਰਦਰਸਨ ਧਰਨੇ ਮਜਹਰਿਆ ਦੇ ਨਾਲ ਨਾਲ ਪ੍ਰਧਾਨ ਮੰਤਰੀ ਦੇ ਪੁਤਲੇ ਫੂਕੇ ਜਾ ਰਹੇ ਹਨ।
ਭਾਜਪਾ ਸੀਨੀ.ਆਗੂ ਪਰਮਜੀਤ ਪੰਮਾ (ਸਾਬਕਾ ਮੰਡਲ ਪ੍ਰਧਾਨ), ਰਾਜਾ ਬਰਮਾ (ਸਾਬਕਾ ਜਰਨਲ ਸਕੱਤਰ), ਐਸ ਸੀ ਮੋਰਚਾ ਕਿਸਨ ਕੁਮਾਰ, ਸਾਬਕਾ ਕੋਸਲਰ, ਸੀਨੀ. ਮੀਤ ਪ੍ਰਧਾਨ ਨਗਰ ਕੋਸਲ ਜਗਰਾਉਂ ,ਦਰਸਨ ਸਿੰਘ ਗਿੱਲ ਸਾਬਕਾ ਕੌਸਲਰ ਦੇਵ ਸਿੰਘ ਵੈਦੂ, ਸਾਬਕਾ ਆਰ ਟੀ ਆਈ ਜ਼ਿਲ੍ਹਾ ਸੈਕਟਰੀ ਰਾਜ ਕੁਮਾਰ ਰਾਜੂ, ਜ਼ਿਲ੍ਹਾ ਆਫਿਸ ਸੈਕਟਰੀ ਜੋਨਸਨ ਮਸੀਹ, ਵਾਇਸ ਪ੍ਰਧਾਨ ਮੰਡਲ ਜਗਰਾਉਂ ਅਸੋਕ ਕੁਮਾਰ ਨਾਹਰ, ਸੈਕਟਰੀ ਮੰਡਲ ਜਗਰਾਉ ਮਨਜੀਤ ਸਿੰਘ ਫੋਜੀ, ਵਾਇਸ ਪ੍ਰਧਾਨ ਮੰਡਲ ਜਗਰਾਉ ਅਜੇ ਅਗਰਵਾਲ, ਯੂਥ ਸੈਕਟਰੀ ਗੋਰਵ ਸਿੰਗਲਾ, ਸੈਕਟਰੀ ਮੰਡਲ ਜਗਰਾਉ ਅਵਿਨਾਸ ਸਿੰਘ ਬਾਵਾ, ਸੈਕਟਰੀ ਮੰਡਲ, ਜਗਜੀਤ ਸਿੰਘ ਕੰਡਾ, ਸੈਕਟਰੀ ਮੰਡਲ ਕੁਲਵੰਤ ਕੌਰ, ਆਰ ਟੀ ਆਈ ਕੈਸੀਅਰ ਦੀਪਕ ਕੁਮਾਰ ਨਿਜਾਵਨ, ਮੰਡਲ ਸੈਕਟਰੀ ਜੁਗਿੰਦਰ ਸਿੰਘ ਨਿਜਾਵਨ, ਜੁਆਇਨ ਮੰਡਲ ਅਮਨ ਨਿਜਾਵਨ, ਸਾਬਕਾ ਕੌਂਸਲਰ ਬਖਤੌਰ ਸਿੰਘ ਨਿੱਕਾ ਵਲੋਂ ਅੱਜ ਕਿਸਾਨ ਬਿਲ ਨੂੰ ਕਿਸਾਨ ਵਿਰੋਧੀ ਦੱਸਦਿਆਂ ਪਾਰਟੀ ਅਹੁਦੇ ਤੋਂ ਇਸਤੀਫ਼ਾ ਦੇ ਦਿੱਤਾ ਹੈ। ਐਨਾ ਸਾਰਿਆਂ ਦਾ ਕਹਿਣਾ ਹੈ ਕਿ ਇਹ ਬਿਲ ਆਉਣ ਕਿਸਾਨ, ਮਜਦੂਰ ਸੜਕਾਂ 'ਤੇ ਰੁਲ ਸਕਦੇ ਹਨ ਅਤੇ ਅਸੀਂ ਇਸ ਬਿਲ ਦੇ ਵਿਰੋਧ 'ਚ ਅਸਤੀਫੇ ਦੇ ਰਹੇ ਹਾਂ।