ਹਰੀਸ਼ ਕਾਲੜਾ
ਰੂਪਨਗਰ, 21 ਸਤੰਬਰ 2020 : ਯੂਥ ਕਾਂਗਰਸ ਵੱਲੋਂ ਖੇਤੀ ਬਿਲਾਂ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ ਟ੍ਰੈਕਟਰ ਰੈਲੀ ਕੱਢ ਕੇ ਜਤਾਏ ਵਿਰੋਧ ਦੌਰਾਨ ਰੂਪਨਗਰ ਚੋਂ ਵੀ ਵੱਡੀ ਗਿਣਤੀ ਵਿੱਚ ਨੋਜਵਾਨਾ ਨੇ ਹਿੱਸਾ ਲਿਆ।ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਰੂਪਨਗਰ ਪੁਲਿਸ ਲਾਈਨ ਤੋਂ ਟ੍ਰੈਕਟਰਾਂ ਦੇ ਇੱਕ ਵੱਡੇ ਕਾਫਲੇ ਨਾਲ ਨੋਜਵਾਨ ਰੋਸ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਲਈ ਰਵਾਨਾ ਹੋਏ।ਇਸ ਦੌਰਾਨ ਯੂਥ ਆਗੂ ਗੁਰਜੰਟ ਸਿੰਘ ਨੇ ਰੂਪਨਗਰ ਤੋਂ ਗਏ ਕਾਫਲੇ ਦੀ ਕਮਾਨ ਸੰਭਾਲੀ।ਨੋਜਵਾਨਾ ਦਾ ਇਹ ਕਾਫਲਾ ਹਲਕੇ ਦੇ ਘਾੜ ਇਲਾਕੇ ਤੋਂ ਇਲਾਵਾ ਨੂਰਪੁਰਬੇਦੀ ਅਤੇ ਘਨੌਲੀ ਇਲਾਕੇ ਦੇ ਪਿੰਡਾਂ ਤੋਂ ਵੱਡੀ ਗਿਣਤੀ ਚ ਆਇਆ।ਇਸ ਟ੍ਰੈਕਟਰ ਰੈਲੀ ਵਿੱਚ ਸ਼ਾਮਲ ਹੋਏ ਨੋਜਵਾਨ ਕਿਸਾਨਾ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਨੂੰ ਲਗਦਾ ਹੈ ਕਿ ਪੰਜਾਬ ਦਾ ਕਿਸਾਨ ਅਨਪੜ ਹੈ ਤੇ ਇਸ ਨੂੰ ਗੁਮਰਾਹ ਕੀਤਾ ਜਾ ਸਕਦਾ ਹੈ।ਪਰ ਕੇਂਦਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਹੁਣ ਨੋਜਵਾਨਾ ਵਿੱਚ ਸਰਕਾਰ ਦੀਆ ਨੀਤੀਆ ਨੂੰ ਲੈ ਕੇ ਜਾਰਗੂਕਤਾ ਵਿੱਚ ਕੋਈ ਕਮੀ ਨਹੀ ਹੈ ਤੇ ਕਿਸਾਨ ਆਪਣੇ ਢਿੱਡ ਦੇ ਵੱਜ ਰਹੀ ਲੱਤ ਤੋਂ ਪੂਰੀ ਤਰਾਂ ਨਾਲ ਵਾਕਫ ਹੈ।ਗੁਰਜੰਟ ਸਿੰਘ ਨੇ ਕਿਹਾ ਕਿ ਕੇਂਦਰ ਵੱਲੋਂ ਕਿਸਾਨਾ ਨਾਲ ਕੀਤਾ ਜਾ ਰਿਹਾ ਇਸ ਧੱਕਾ ਹਰਖੇਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਭਾਂਵੇ ਇਸਦੇ ਲਈ ਕਿਸੇ ਵੀ ਤਰਾਂ ਦੇ ਸੰਘਰਸ਼ ਵਿੱਢਣ ਲੋੜ ਪਵੇ।ਉੇਨਾਂ ਕਿਹਾ ਕਿ ਇਹ ਟ੍ਰੈਕਟਰ ਰੈਲੀ ਕੇਂਦਰ ਦੀ ਮੋਦੀ ਸਰਕਾਰ ਨੂੰ ਕਿਸਾਨਾ ਦੀ ਇੱਕਜੁੱਟਤਾ ਦਾ ਸੰਕੇਤ ਹੈ ਤੇ ਕੇਂਦਰ ਨੂੰ ਪੰਜਾਬ ਦੇ ਕਿਸਾਨਾ ਦਾ ਇਹ ਸੰਕੇਤ ਹਲਕੇ ਵਿੱਚ ਨਹੀਂ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।
ਉਨਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾ ਦੀ ਆਵਾਜ ਨੂੰ ਦਬਾ ਨਹੀਂ ਸਕਦੀ ਤੇ ਕਿਸਾਨਾ ਦਾ ਇਹ ਵਿਰੋਧ ਕੇਂਦਰ ਸਰਕਾਰ ਦੀਆਂ ਜੜਾ ਵਿੱਚ ਕਿੱਲ ਠੋਕਣ ਦਾ ਕੰਮ ਕਰੇਗਾ।ਇਸ ਟ੍ਰੈਕਟਰ ਰੈਲੀ ਦੌਰਾਨ ਮਾਰਕਿਟ ਕਮੇਟੀ ਦੇ ਚੇਅਰਮੈਨ ਮੇਵਾ ਸਿੰਘ ਗਿੱਲ,ਜਿਲਾ ਪ੍ਰੀਸ਼ਦ ਮੈਂਬਰ ਕਰਮ ਸਿੰਘ ਭੰਗਾਲਾ,ਸਤਨਾਮ ਸਿੰਘ ਸੱਤੂ ਹਲਕਾ ਪ੍ਰਧਾਨ ਯੂਥ ਕਾਂਗਰਸ,ਅੱਛਰ ਸ਼ਰਮਾ,ਹਰਭਜਨ ਲਖਨੂ,ਵਿਜੇ ਸਰਥਲੀ, ਸਰਬਜੀਤ ਸਿੰਘ ਰੋਪੜ,ਮਨਜੀਤ ਸਿੰਘ ਮੁੰਦਰਾ,ਰਹਿਤ ਸੈਣੀ,ਰਾਜਵੀਰ,ਭੁਪਿੰਦਰ ਸਿੰਘ ਭਿੰਦਾ ਸਰਪੰਚ ਮਗਰੋੜ,ਰਾਣਾ ਸਨਾਣਾ,ਨਰੇਸ਼ ਚੋਧਰੀ,ਜਸਬੀਰ ਸਿੰਘ ਬਲਾਕ ਪ੍ਰਧਾਨ,ਦਿਲਬਰ ਪੁਰਖਾਲੀ,ਗੁਰਚੈਨ ਸਿੰਘ ਕਾਕਾ,ਹਰਪ੍ਰੀਤ ਹਿਰਦਾਪੁਰ,ਸੁਰਜੀਤ ਰਾਮਪੁਰ,ਸੁਪਿੰਦਰ ਮਾਦਪੁਰ,ਸਰਬਜੀਤ ਘਨੋਲਾ ਆਦਿ ਨੋਜਵਾਨਾ ਦੇ ਵੱਡੇ ਕਾਫਲਿਆਂ ਨਾਲ ਸ਼ਾਮਲ ਹੋਏ।