ਚੰਡੀਗੜ੍ਹ, 18 ਨਵੰਬਰ 2020 - ਅੱਜ ਕਿਸਾਨ ਜਥੇਬੰਦੀਆਂ ਵੱਲੋਂ ਚੰਡੀਗੜ੍ਹ 'ਚ ਮੀਟਿੰਗ ਕੀਤੀ ਗਈ। ਜਿਸ ਤੋਂ ਬਾਅਦ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਹ ਮਾਲ ਗੱਡੀਆਂ ਚਲਾਉਣ ਲਈ ਤਿਆਰ ਹਨ ਪਰ ਕੇਂਦਰ ਸਰਕਾਰ ਕੋਈ ਪਹਿਲ ਨਹੀਂ ਕਰ ਰਹੀ। ਇਸ ਤੋਂ ਅੱਗੇ ਸਵਾਰੀਆਂ ਵਾਲੀਆਂ ਰੇਲ ਗੱਡੀਆਂ ਚਲਾਉਣ ਦੇ ਸਵਾਲ 'ਤੇ ਕਿਸਾਨਾਂ ਨੇ ਕਿਹਾ ਕਿ ਜੇਕਰ ਸਰਕਾਰ ਮਾਲ ਗੱਡੀਆਂ ਚਲਾਉਂਦੀ ਹੈ ਤਾਂ ਉਹ ਸਵਾਰੀਆਂ ਵਾਲੀਆਂ ਗੱਡੀਆਂ ਚਲਾਉਣ ਬਾਰੇ ਤੁਰੰਤ ਮੀਟਿੰਗ ਸੱਦਣਗੇ ਅਤੇ ਇਸ ਬਾਰੇ ਫੈਸਲਾ ਲੈਣਗੇ।
- ਅੱਗੇ ਉਨ੍ਹਾਂ ਨੇ ਕਿਹਾ ਕਿ ਪੰਜਾਬ 'ਚ ਜਿਵੇਂ ਵੀ ਕਿਸਾਨਾਂ ਵੱਲੋਂ ਸੰਘਰਸ਼ ਚਾਲਏ ਜਾ ਰਹੇ ਹਨ ਉਹ ਜਿਵੇਂ ਚੱਲ ਰਹੇ ਹਨ ਉਹ ਉਵੇਂ ਹੀ ਚੱਲਣਗੇ। ਅਤੇ ਕਿਸਾਨ ੨੬-੨੭ ਨਵੰਬਰ ਨੂੰ ਦਿੱਲੀ 'ਚ ਧਰਨਾ ਲਾਉਣਗੇ ਅਤੇ ਇਸ ਸਬੰਧ 'ਚ ਉਹ ਕੁੱਝ ਦਿਨ ਪਹਿਲਾਂ ਹੀ ਕੁਚ ਕਰਨਗੇ ਅਤੇ ਸਮੇਂ ਸਿਰ ਪਹੁੰਚਣਗੇ।
- ਉਨ੍ਹਾਂ ਅੱਗੇ ਕਿਹਾ ਕਿ ਕਿਸਾਨਾਂ ਨੇ ਕਿਹਾ ਕਿ ਕੋਰੋਨਾ ਦਾ ਬਹਾਨਾਂ ਲਾ ਕੇ ਕਿਸਾਨਾਂ ਦੇ ਸੰਘਰਸ਼ ਨੂੰ ਫੇਲ੍ਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
- ਕਿਸਾਨਾਂ ਨੇ ਕਿਹਾ ਕਿ ਉਹ ਪੰਜਾਬ 'ਚ ਬੀਜੇਪੀ ਦਫਤਰਾਂ ਦੇ ਉਦਘਾਟਨਾਂ ਦਾ ਘੇਰਾਓ ਕੀਤਾ ਜਾਵੇਗਾ ਅਤੇ ਬੀਜੇਪੀ ਲੀਡਰਾਂ ਦਾ ਵੀ ਘੇਰਾਓ ਕੀਤਾ ਜਾਵੇਗਾ।
- ਆਲ ਇੰਡੀਆ ਕਿਸਾਨ ਜਥੇਬੰਦੀਆਂ ਵੱਲੋਂ 'ਸੰਯੁਕਤ ਕਿਸਾਨ ਮੋਰਚਾ' ਬਣਾਇਆ ਗਿਆ ਹੈ, ਕਿਸ ਦੀ ਕੱਲ੍ਹ ੧੯ ਨਵੰਬਰ ਨੂੰ ਚੰਡੀਗੜ੍ਹ 'ਚ ਮੀਟਿੰਗ ਹੋਏਗੀ ਜਿਸ 'ਚ ਸਾਰੀਆਂ ਸਟੇਟਾਂ ਦੇ ਕਿਸਾਨ ਹਿੱਸਾ ਲੈਣਗੇ।
">http://