ਅਸ਼ੋਕ ਵਰਮਾ
ਨਵੀਂ ਦਿੱਲੀ , 19 ਮਾਰਚ 2021:ਸੰਯੁਕਤ ਕਿਸਾਨ ਮੋਰਚੇ ਵੱਲੋਂ ਟਿਕਰੀ ਬਾਰਡਰ ਤੇ ਪੈਪਸੂ ਮੁਜ਼ਾਰਾ ਲਹਿਰ ਦੀ 72 ਵੀ ਵਰੇਗੰਢ ਮੁਨਾਈ ਗਈ । ਇਸ ਮੌਕੇ ਤੇ ਇੱਕ ਪ੍ਰਭਾਵਸ਼ਾਲੀ ਸਮਾਗਮ ਜਸਵੀਰ ਕੌਰ ਨੱਤ ਦੀ ਪ੍ਰਧਾਨਗੀ ਹੇਠ ਕੀਤਾ ਗਿਆ , ਜਿਸ ਵਿੱਚ ਪੈਪਸੂ ਮੁਜ਼ਾਰਾ ਦੇ ਸਹੀਦਾਂ ਅਤੇ ਇਸ ਲਹਿਰ ਵਿੱਚ ਹਿੱਸਾ ਲੈਣ ਵਾਲੇ ਦੇਸ ਭਗਤਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ । ਤੇਜਾ ਸਿੰਘ ਸੁਤੰਤਰ, ਜੰਗੀਰ ਸਿੰਘ ਜੋਗਾ,ਧਰਮ ਸਿੰਘ ਫੱਕਰ ,ਭਗਵਾਨ ਸਿੰਘ ਲੌਂਗੋਵਾਲ , ਹਜੂਰਾ ਸਿੰਘ ਮਟਰਾਂ ਆਦਿ ਸੈਂਕੜੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ ਅੱਜ ਦੇ ਸਮਾਗਮ ਨੂੰ ਸੰਬੋਧਨ ਕਰਦਿਆਂ ਹਰਦੇਵ ਸਿੰਘ ਅਰਸੀ , ਅੰਮ੍ਰਿਤਪਾਲ ਕੌਰ ਜੋਗਾ , ਕੁਲਵੰਤ ਸਿੰਘ ਕਿਸਨਗੜ੍ਹ , ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਮੁਜ਼ਾਰਾ ਲਹਿਰ ਨੇ 784 ਪਿੰਡਾਂ ਦੇ ਮੁਜ਼ਾਰਿਆ ਨੂੰ ਜੰਗੀਰਦਾਰਾ ਦੀ ਲੁੱਟ -ਖਸੁੱਟ ਤੋਂ ਮੁਕਤ ਕਰਵਾਇਆ ਤੇ 16 ਲੱਖ ਏਕੜ ਜਮੀਨ ਦੇ ਮਾਲਕ ਬਣਾਇਆ ਅਤੇ 20 ਸਾਲ ਲੰਮੀ ਚੱਲੀ ਮੁਜ਼ਾਰਾ ਲਹਿਰ ਜਿੱਤੀ ।
ਆਗੂਆਂ ਨੇ ਕਿਹਾ ਕਿ ਮੁਜ਼ਾਰਾ ਲਹਿਰ ਦੇ ਵਾਗ ਅੱਜ ਵੀ ਕਿਸਾਨ ਆਪਣੀਆਂ ਜਮੀਨਾਂ ਲਈ ਲੜਾਈ ਲੜ ਰਹੇ ਹਨ ਤੇ ਜਿਵੇਂ ਮੁਜ਼ਾਰਾ ਲਹਿਰ ਵੇਲੇ ਸਰਕਾਰ ਜੰਗੀਰਦਾਰਾ ਦੀ ਪਿੱਠ ਤੇ ਸੀ , ਅੱਜ ਦੀ ਮੋਦੀ ਸਰਕਾਰ ਉਦੋਂ ਵੀ ਅਗਾਂਹ ਜਾ ਕੇ ਕਾਰਪੋਰੇਟ ਘਰਾਣਿਆਂ ਦੀ ਕੱਠਪੁਤਲੀ ਬਣ ਚੁੱਕੀ ਹੈ । ਆਗੂਆਂ ਨੇ ਇਤਿਹਾਸਕ ਪੈਪਸੂ ਮੁਜ਼ਾਰਾ ਲਹਿਰ ਤੇ ਲਹਿਰ ਦੇ ਸਹੀਦਾਂ ਤੋ ਸੇਧ ਲੈ ਕੇ ਕਾਲੇ ਕਾਨੂੰਨਾਂ ਵਿਰੁੱਧ ਚੱਲ ਰਹੀ ਲੜਾਈ ਹੋਰ ਮਜਬੂਤ ਕਰਨਾ ਚਾਹੀਦਾ ਹੈ ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਬਲਦੇਵ ਸਿੰਘ ਨਿਹਾਲਗੜ੍ਹ , ਪ੍ਰਸੋਤਮ ਸਿੰਘ ਗਿੱਲ , ਅਮਰੀਕ ਸਿੰਘ ਫਫੜੇ , ਅਮਰਜੀਤ ਸਿੰਘ ਹਨੀ ,ਬਲਵਿੰਦਰ ਸਿੰਘ ਗੰਗਾ ,ਕੁਲਵੰਤ ਮੌਲਵੀਵਾਲਾ ,ਡਾ.ਧੰਨਾ ਮੱਲ ਗੋਇਲ , ਮੇਜਰ ਸਿੰਘ , ਨਿਰਮਲ ਮਾਣੂੰਕੇ ,ਜਸਪਾਲ ਸਿੰਘ ,ਜੋਗਿੰਦਰ ਨੈਣ ,ਕੁਲਦੀਪ ਢਾਡਾ ,ਡਾ ਬਲਵੀਰ ਸਿੰਘ ਤੇ ਤੇਜਿੰਦਰ ਥਿੰਦ ਨੇ ਵੀ ਸੰਬੋਧਨ ਕੀਤਾ ।