ਨਿਰਵੈਰ ਸਿੰਘ ਸਿੰਧੀ
ਮਮਦੋਟ , 21 ਸਤੰਬਰ 2020 :- ਕੇਂਦਰ ਦੀ ਮੋਦੀ ਸਰਕਾਰ ਵਲੋਂ ਕਿਸਾਨ ਵਿਰੋਧੀ ਆਰਡੀਨੈਂਸਾਂ ਨੂੰ ਸੰਸਦ 'ਚ ਪਾਸ ਕੀਤੇ ਜਾਣ ਦੇ ਰੋਸ ਵਜੋਂ ਅੱਜ ਬੀ. ਡੀ. ਪੀ. ਓ ਦਫ਼ਤਰ ਮਮਦੋਟ ਵਿਖੇ ਚੇਅਰਮੈਨ ਹਰਬੰਸ ਸਿੰਘ ,ਹਰਪਾਲ ਸਿੰਘ ਨੀਟਾ ਸੋਢੀ ਇੰਚਾਰਜ ਨਗਰ ਪੰਚਾਇਤ ਮਮਦੋਟ, ਦਲਜੀਤ ਸਿੰਘ ਬਾਬਾ ਸਾਬਕਾ ਐਮ ਸੀ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਨੇ ਰੋਸ ਮੁਜ਼ਾਹਰਾ ਕੀਤਾ ਅਤੇ ਬੀ. ਡੀ. ਪੀ.ਓ ਦਫਤਰ ਸਾਹਮਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਵੀ ਫੂਕਿਆ । ਇਸ ਮੌਕੇ ਚੇਅਰਮੈਨ ਹਰਬੰਸ ਸਿੰਘ ਨੇ ਰੋਸ ਧਰਨੇ 'ਚ ਵੱਡੀ ਗਿਣਤੀ 'ਚ ਮੌਜੂਦ ਕਿਸਾਨਾਂ ਅਤੇ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕੀਤਾ ਗਿਆ ਇਸ ਮੌਕੇ `ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਸੰਸਦ 'ਚ ਪਾਸ ਕੀਤੇ ਇਹ ਖੇਤੀਬਾੜੀ ਬਿੱਲ ਕਿਸਾਨ ਨੂੰ ਆਪਣੇ ਹੀ ਖੇਤ 'ਚ ਮਜ਼ਦੂਰ ਬਣਾ ਦੇਣਗੇ। ਉਨ੍ਹਾਂ ਕਿਹਾ ਕਿ ਇਹ ਬਿੱਲ ਜਿੱਥੇ ਮੰਡੀ ਸਿਸਟਮ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦੇਣਗੇ , ਉੱਥੇ ਦੇਸ਼ ਦਾ ਅੰਨਦਾਤਾ ਕਿਸਾਨ ਕੁਝ ਕਾਰਪੋਰੇਟ ਘਰਾਣਿਆਂ ਦਾ ਮੁਹਤਾਜ ਹੋ ਕੇ ਰਹਿ ਜਾਵੇਗਾ। ਇਸ ਮੌਕੇ ਰਾਜ ਕੁਮਾਰ ਨਾਰੰਗ ,ਹਰਜਿੰਦਰ ਸਿੰਘ ਸਿੰਧੀ ,ਸਾਬਕਾ ਐਮ ਸੀ ,ਪ੍ਰਦੀਪ ਕੁਮਾਰ ਸਾਬਕਾ ਐਮ ਸੀ ,ਨਿਰਮਲ ਸਿੰਘ ਸਾਬਕਾ ਐਮ ਸੀ ,ਪੰਮਾ ਸਾਬਕਾ ਐਮ ਸੀ ,ਲਖਵਿੰਦਰ ਸਿੰਘ ਕਬੋਜ ,ਰਿੱਕੀ ਧਵਨ ,ਕਿੱਕਰ ਸਿੰਘ ,ਪਿੱਪਲ ਸਿੰਘ ਅਤੇ ਹੋਰ ਸੈਕੜੇ ਵਰਕਰ ਵੀ ਹਾਜਿਰ ਸਨ।