ਮਾਨਸਾ, 3 ਅਕਤੂਬਰ 2020 - ਅੱਜ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਮਜ਼ਬੂਤੀ ਮਿਲੀ ਜਦੋਂ ਮਾਨਸਾ ਬਾਰ ਐਸੋਸੀਏਸ਼ਨ ਦੇ 3 ਸੀਨੀਅਰ ਮੈਂਬਰਾਂ ਨੇ ਆਮ ਆਦਮੀ ਪਾਰਟੀ ਵਿਚ ਸ਼ਮੂਲੀਅਤ ਦਾ ਐਲਾਨ ਪ੍ਰਿੰਸੀਪਲ ਬੁੱਧ ਰਾਮ ਐਮਐਲਏ ਹਲਕਾ ਬੁਢਲਾਡਾ ਦੇ ਸਨਮੁਖ ਕੀਤਾ।
ਨਰਾਇਣ ਗਰਗ ਐਡਵੋਕੇਟ ਜੋ ਕਿ ਭਾਰਤੀ ਜਨਤਾ ਪਾਰਟੀ ਦੇ ਸਰਗਰਮ ਮੈਂਬਰ ਸਨ ਨੇ ਅੱਜ ਆਮ ਆਦਮੀ ਪਾਰਟੀ ਜੁਆਇਨ ਕਰਦਿਆਂ ਕਿਹਾ ਕਿ ਜੋ ਬੀਜੇਪੀ ਵੱਲੋਂ ਕਿਸਾਨ ਵਪਾਰੀ ਵਿਰੋਧੀ ਬਿੱਲ ਲਿਆਂਦੇ ਹਨ, ਉਸ ਨਾਲ ਉਹ ਸਹਿਮਤ ਨਹੀਂ ਹਨ ਅਤੇ ਬੀਜੇਪੀ ਬਾਈਕਾਟ ਮੁਹਿੰਮ ਜੋ ਪੰਜਾਬ ਵਿੱਚ ਚੱਲੀ ਹੋਈ ਹੈ, ਉਸਦਾ ਸਾਥ ਦਿੰਦੇ ਹੋਏ ਉਨ੍ਹਾਂ ਬੀਜੇਪੀ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ। ਇਸ ਸਮੇਂ ਉਨ੍ਹਾਂ ਨਾਲ ਐਡਵੋਕੇਟ ਰਣਦੀਪ ਸ਼ਰਮਾ ਸਾਬਕਾ ਸਕੱਤਰ ਬਾਰ ਐਸੋਸੀਏਸ਼ਨ ਮਾਨਸਾ ਅਤੇ ਅਮਨ ਸਿੰਗਲਾ (ਅਕਲੀਆ) ਨੇ ਵੀ ਉਨ੍ਹਾਂ ਨਾਲ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਹੈ। ਇਸ ਸਮੇਂ ਆਮ ਆਦਮੀ ਪਾਰਟੀ ਦੇ ਸਾਬਕਾ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਭੁੱਚਰ, ਹਰਜੀਤ ਦੰਦੀਵਾਲ ਨੇ ਇਨ੍ਹਾਂ ਵਕੀਲ ਸਾਹਿਬਾਨ ਦਾ ਆਪਣੀ ਪਾਰਟੀ ਵਿੱਚ ਆਉਣ 'ਤੇ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਮਾਨਸਾ ਵਿਧਾਨ ਸਭਾ ਹਲਕਾ ਵਿੱਚ ਮਜ਼ਬੂਤੀ ਮਿਲੇਗੀ ਕਿਉਂਕਿ ਪੜ੍ਹੇ ਲਿਖੇ ਵਰਗ ਵਿੱਚੋਂ ਵਕੀਲ ਭਾਈਚਾਰੇ ਦਾ ਆਮ ਆਦਮੀ ਪਾਰਟੀ ਵਿੱਚ ਆਉਣਾ ਇਸ ਗੱਲ ਦਾ ਸੰਕੇਤ ਹੈ ਕਿ ਆਮ ਆਦਮੀ ਪਾਰਟੀ ਨੇ ਜੋ ਦਿੱਲੀ ਵਿੱਚ ਕੰਮ ਕੀਤੇ ਹਨ ਅਤੇ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਕੀਤੇ ਕੰਮਾਂ ਦੇ ਆਧਾਰ 'ਤੇ ਦੁਬਾਰਾ ਸਰਕਾਰ ਬਨਾਉਣ ਤੋਂ ਪ੍ਰਭਾਵਿਤ ਹਨ।
ਇਸ ਸਮੇਂ ਆਮ ਆਦਮੀ ਪਾਰਟੀ ਦੇ ਆਗੂ ਡਾ. ਵਿਜੈ ਸਿੰਗਲਾ, ਕਮਲ ਗੋਇਲ ਸਾਬਕਾ ਸ਼ਹਿਰੀ ਪ੍ਰਧਾਨ ਆਮ ਆਦਮੀ ਪਾਰਟੀ ਮਾਨਸਾ ਅਤੇ ਪਰਮਿੰਦਰ ਕੌਰ ਸਮਾਘ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਨਾਉਣ ਦਾ ਮਨ ਪੰਜਾਬ ਦੇ ਲੋਕ ਬਣਾ ਚੁੱਕੇ ਹਨ। ਇਸ ਮੌਕੇ ਵਰਿੰਦਰ ਸੋਨੀ ਭੀਖੀ, ਸ਼ਿੰਗਾਰਾ ਖਾਨ, ਜਸਪਾਲ ਜੱਸੀ, ਸਿਕੰਦਰ ਭੀਖੀ, ਕਿਰਤੀ ਮਾਨਸਾ, ਅੰਮ੍ਰਿਤ ਮਾਨ, ਮਾ. ਰਾਮ ਸਿੰਘ, ਸੀਰਾ ਨੰਗਲ, ਰਮਨ ਜਵਾਹਰਕੇ ਆਦਿ ਹਾਜ਼ਰ ਸਨ।