ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 25 ਸਤੰਬਰ 2020 - ਸ਼ੋਸ਼ਲ ਮੀਡੀਆ ’ਤੇ ਇੱਕ ਫੋਟੋ ਲਗਾਤਾਰ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਬਜ਼ੁਰਗ ਜਿਸਦੀ ਕਿ ਲੱਤ ਕੱਟੀ ਹੋਈ ਹੈ ਅਤੇ ਖੂੰਡੀ ਫੜ੍ਹ ਕਿਸਾਨ ਸੰਘਰਸ਼ ਵਿਚ ਹਿੱਸਾ ਲੈ ਰਿਹਾ ਹੈ। ਇਹ ਬਜ਼ੁਰਗ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸ਼ਿਵਪੁਰ ਕੁੱਕਰੀਆ ਦਾ ਲਾਹੌਰ ਸਿੰਘ ਹੈ। ਬਾਪੂ ਲਾਹੌਰ ਸਿੰਘ ਨੇ ਗੱਲਬਾਤ ਦੌਰਾਨ ਕਿਹਾ ਕਿ ਇੱਕ ਸੜਕ ਹਾਦਸੇ ਵਿਚ ਉਸਦੀ ਲੱਤ ਕੱਟੀ ਗਈ, ਪਰ ਉਸਦੇ ਹੌਂਸਲੇ ਅੱਜ ਵੀ ਬੁਲੰਦ ਹਨ। ਉਸਨੇ ਨੌਜਵਾਨਾਂ ਨੂੰ ਸੁਨੇਹਾ ਦਿੱਤਾ ਕਿ ਏ ਸੀ ’ਚੋਂ ਬਾਹਰ ਆਉਂਣ 'ਤੇ ਗਰਮੀ ਸਭ ਨੂੰ ਲੱਗਦੀ ਹੈ, ਆਓ ਆਪਣੇ ਲਈ ਆਪਣੀ ਆਉਣ ਵਾਲੀ ਪੀੜ੍ਹੀ ਲਈ ਸੰਘਰਸ਼ ਕਰੀਏ। ਅੱਜ ਅਸੀਂ ਵੀ ਭੱਵਿਖ ਬਚਾਉਣ ਲਈ ਸੰਘਰਸ਼ ਕਰ ਰਹੇ ਹਾਂ। ਲਾਹੌਰ ਸਿੰਘ ਅਨੁਸਾਰ ਉਹ ਕਿਰਸਾਨੀ ਹਕਾਂ ਲਈ ਚਲ ਰਹੇ ਸੰਘਰਸ਼ ਵਿਚ ਨਾਲ ਖੜ੍ਹੇ ਹਨ ਅਤੇ ਇਹ ਸੰਘਰਸ਼ ਬੱਚਿਆਂ ਦੇ ਭਵਿੱਖ ਲਈ ਲੜਿਆ ਜਾ ਰਿਹਾ ਹੈ।